ਨਵੀਂ ਦਿੱਲੀ (ਭਾਸ਼ਾ)- ਇੱਥੇ ਸਰ ਗੰਗਾਰਾਮ ਹਸਪਤਾਲ 'ਚ ਇਕ ਮਰੀਜ਼ ਨੇ ਇਕ ਸੀਨੀਅਰ ਨਿਊਰੋਸਰਜਨ 'ਤੇ ਚਾਕੂ ਨਾਲ ਹਮਲਾ ਕੀਤਾ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, 21 ਸਾਲ ਦਾ ਮਰੀਜ਼ ਦਾ ਸਰ ਗੰਗਾਰਾਮ ਹਸਪਤਾਲ 'ਚ ਨਿਊਰੋਲੋਜੀ ਵਿਭਾਗ ਦੇ ਪ੍ਰਧਾਨ ਡਾ. ਸਤਨਾਮ ਸਿੰਘ ਛਾਬਰਾ ਦੀ ਨਿਗਰਾਨੀ 'ਚ ਇਲਾਜ ਚੱਲ ਰਿਹਾ ਹੈ। ਮਰੀਜ਼ ਮੰਗਲਵਾਰ ਨੂੰ ਸਲਾਹ ਲਈ ਡਾ. ਛਾਬਰਾ ਨੂੰ ਮਿਲਿਆ ਸੀ।
ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਮਰੀਜ਼ ਦੀ ਪਹਿਚਾਣ ਬਿਹਾਰ ਨਿਵਾਸੀ ਰਾਜਕੁਮਾਰ ਵਜੋਂ ਹੋਈ ਹੈ ਜੋ ਅਚਾਨਕ ਗੁੱਸੇ 'ਚ ਆ ਗਿਆ ਅਤੇ ਉਸ ਨੇ ਆਪਣੀ ਜੇਬ 'ਚੋਂ ਚਾਕੂ ਕੱਢ ਕੇ ਡਾਕਟਰ 'ਤੇ ਹਮਲਾ ਕਰ ਦਿੱਤਾ ਜੋ ਉਹ ਜੇਬ ਵਿਚ ਲੁੱਕਾ ਕੇ ਲਿਆਇਆ ਸੀ। ਉਨ੍ਹਾਂ ਨੇ ਦੱਸਿਆ ਕਿ ਹਸਪਤਾਲ ਦੇ ਸੁਰੱਖਿਆ ਕਰਮੀਆਂ ਦੇ ਤੁਰੰਤ ਦਖ਼ਲ ਦੇਣ ਨਾਲ ਡਾਕਟਰ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ। ਮਰੀਜ਼ ਨੂੰ ਕਾਬੂ ਕਰ ਲਿਆ ਗਿਆ ਅਤੇ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ । ਪੁਲਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਘਟਨਾ ਵਿਚ ਸਰਜਨ ਦੇ ਅੰਗੂਠੇ 'ਤੇ ਹਲਕੀ ਸੱਟ ਲੱਗੀ ਹੈ। ਉਨ੍ਹਾਂ ਕਿਹਾ ਕਿ ਸਰਜਨ ਦੀ ਸ਼ਿਕਾਇਤ 'ਤੇ ਡਾਕਟਰਾਂ, ਮੈਡੀਕਲ ਪੇਸ਼ੇਵਰਾਂ ਖ਼ਿਲਾਫ਼ ਹਿੰਸਾ ਦੀ ਰੋਕਥਾਮ ਅਤੇ ਮੈਡੀਕਲ ਸੰਸਥਾ ਬਿੱਲ , 2018 ਦੇ ਤਹਿਤ ਮਰੀਜ਼ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਾਈਟਲਰ ਨੂੰ ਜਾਰੀ ਹੋਏ ਸੰਮਨ 'ਤੇ RP ਸਿੰਘ ਦਾ ਟਵੀਟ- ਅਸੀਂ ਇਹ ਲੜਾਈ ਲੜਦੇ ਰਹਾਂਗੇ
NEXT STORY