ਕੋਲਕਾਤਾ— ਕੋਲਕਾਤਾ ਦੇ ਹਸਪਤਾਲ 'ਚ ਇਕ ਮਰੀਜ਼ ਦੇ ਪਰਿਵਾਰ ਨੇ ਹਸਪਤਾਲ ਖਿਲਾਫ ਮੈਡੀਕਲ ਲਾਪਰਵਾਹੀ ਦਾ ਕੇਸ ਦਰਜ ਕਰਵਾਇਆ ਹੈ। ਪਰਿਵਾਰ ਨੇ ਹਸਪਤਾਲ ਸਟਾਫ ਖਿਲਾਫ ਸਰਜ਼ਰੀ ਦੌਰਾਨ ਗਲਤ ਗਰੁੱਪ ਬਲੱਡ ਚੜ੍ਹਾਉਣ ਦਾ ਦੋਸ਼ ਲਗਾਇਆ ਹੈ। ਕੋਲਕਾਤਾ ਦੇ ਪੁਲਸ ਸਟੇਸ਼ਨ 'ਚ ਕੇਸ ਦਰਜ ਕਰਵਾਇਆ ਗਿਆ ਹੈ। ਮੁੱਖਮੰਤਰੀ ਮਮਤਾ ਬੈਨਰਜੀ ਨੂੰ ਵੀ ਪੱਤਰ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਬੈਸ਼ਾਖੀ ਸਾਹਾ ਨੂੰ ਪੇਟ 'ਚ ਦਰਦ ਦੀ ਸ਼ਿਕਾਇਤ 'ਤੇ ਹਸਪਤਾਲ ਲਿਜਾਇਆ ਗਿਆ ਸੀ। 5 ਜੂਨ ਨੂੰ ਉਨ੍ਹਾਂ ਦੀ ਸਰਜ਼ਰੀ ਕੀਤੀ ਗਈ। ਉਨ੍ਹਾਂ ਨੂੰ ਏ ਬਲੱਡ ਗਰੁੱਪ ਦੀ ਜਗ੍ਹਾ ਏ-ਬੀ ਗਰੁੱਪ ਚੜ੍ਹਾਇਆ ਗਿਆ। ਇਸ ਦੇ ਬਾਅਦ ਉਨ੍ਹਾਂ ਦੇ ਕਈ ਅੰਗ ਖਰਾਬ ਹੋ ਗਏ। ਬੈਸ਼ਾਖੀ ਦੇ ਪਤੀ ਅਭਿਜੀਤ ਸਾਹਾ ਨੇ ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੂੰ ਵੀ ਚਿੱਠੀ ਲਿਖ ਕੇ ਹਸਪਤਾਲ ਪ੍ਰਸ਼ਾਸਨ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਗੁਹਾਰ ਲਗਾਈ ਹੈ।
ਚਮੇਰਾ ਨਦੀ 'ਚੋਂ ਔਰਤ ਦੀ ਮਿਲੀ ਲਾਸ਼, 2 ਦਿਨ ਪਹਿਲਾਂ ਹੋਈ ਸੀ ਲਾਪਤਾ
NEXT STORY