ਪਟਨਾ- ਬਿਹਾਰ ’ਚ ਪਟਨਾ ਦੇ ਫੁਲਵਾਰੀ ਸ਼ਰੀਫ ਸਥਿਤ ਇਕ ਪਿੰਡ ’ਚ ਦੋ ਬੱਚੀਆਂ ਨੂੰ ਅਗਵਾ ਕਰ ਸਮੂਹਿਕ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਣ ਤੋਂ ਬਾਅਦ ਪਿੰਡ ਦੇ ਲੋਕਾਂ ’ਚ ਸਨਸਨੀ ਫੈਲ ਗਈ। ਸਥਾਨਕ ਲੋਕਾਂ ਨੇ ਇਸ ਘਟਨਾ ਦੀ ਸੂਚਨਾ ਫੁਲਵਾਰੀ ਸ਼ਰੀਫ ਥਾਣੇ ਦੀ ਪੁਲਸ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਸ ਨੇ ਇਕ ਬੱਚੀ ਨੂੰ ਜ਼ਖਮੀ ਹਾਲਤ ’ਚ ਇਲਾਜ ਲਈ ਹਸਪਤਾਲ ਪਹੁੰਚਾਇਆ, ਜਦਕਿ ਦੂਜੀ ਬੱਚੀ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਟਰਾਂਸਵੁਮੈਨ ਬਣਨ ਦਾ ਸ਼ਖ਼ਸ 'ਤੇ ਜਨੂੰਨ, ਪਤਨੀ ਨੇ 18 ਲੱਖ ਦੀ ਸੁਪਾਰੀ ਦੇ ਕੇ ਮਰਵਾਇਆ ਪਤੀ
ਘਟਨਾ ਤੋਂ ਬਾਅਦ ਡੌਗ ਸਕੁਐਡ ਅਤੇ ਐੱਸ. ਐੱਫ. ਐੱਲ. ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਫੁਲਵਾਰੀ ਸ਼ਰੀਫ ਥਾਣੇ ਅਧੀਨ ਪੈਂਦੇ ਇਕ ਪਿੰਡ ’ਚ ਰਹਿਣ ਵਾਲੀਆਂ ਦੋ ਸਹੇਲੀਆਂ (ਜਿਨ੍ਹਾਂ ਦੀ ਉਮਰ ਲਗਭਗ 10 ਅਤੇ 8 ਸਾਲ ਦੱਸੀ ਜਾ ਰਹੀ ਹੈ) ਸੋਮਵਾਰ ਨੂੰ ਘਰ ’ਚ ਬਾਲਣ ਲਈ ਲੱਕੜਾਂ ਲਿਆਉਣ ਲਈ ਘਰ ਦੇ ਨੇੜੇ ਹੀ ਗਈਆਂ ਹੋਈਆਂ ਸਨ। ਇਸ ਦੌਰਾਨ ਦੋਵੇਂ ਅਚਾਨਕ ਲਾਪਤਾ ਹੋ ਗਈਆਂ ਸਨ।
ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ 'ਚ ਦੋ ਇੰਸਪੈਕਟਰਾਂ ਦੀ ਮੌਤ, ਕਾਰ ਦੇ ਉੱਡੇ ਪਰਖੱਚੇ
ਪੀੜਤ ਪਰਿਵਾਰ ਨੇ ਦੋਹਾਂ ਬੱਚੀਆਂ ਦੀ ਗੁਮਸ਼ੁਦਗੀ ਦੀ ਰਿਪੋਰਟ ਸਥਾਨਕ ਥਾਣੇ ਵਿਚ ਦਰਜ ਕਰਵਾਈ ਸੀ। ਇਸ ਮਾਮਲੇ ਵਿਚ ਐੱਸ. ਪੀ. ਵਿਕਰਮ ਸਿਹਾਗ ਨੇ ਦੱਸਿਆ ਕਿ ਸੋਮਵਾਰ ਨੂੰ ਸੂਚਨਾ ਮਿਲੀ ਸੀ ਕਿ ਫੁਲਵਾਰੀ ਸਰੀਫ ਦੇ ਇਕ ਪਿੰਡ ਤੋਂ ਦੋ ਬੱਚੀਆਂ ਲਾਪਤਾ ਸਨ ਅਤੇ ਮੰਗਲਵਾਰ ਸਵੇਰੇ ਖੇਤ ਵਿਚ ਇਕ ਬੱਚੀ ਦੀ ਲਾਸ਼ ਮਿਲੀ। ਦੂਜੀ ਬੱਚੀ ਵੀ ਜ਼ਖ਼ਮੀ ਹਾਲਤ 'ਚ ਖੇਤ 'ਚ ਪਈ ਮਿਲੀ। ਪੁਲਸ ਨੇ ਜ਼ਖ਼ਮੀ ਬੱਚੀ ਨੂੰ ਇਲਾਜ ਲਈ ਪਟਨਾ ਏਮਜ਼ ਭੇਜਿਆ। ਇਸ ਘਟਨਾ ਮਗਰੋਂ ਪਿੰਡ ਵਾਲਿਆਂ ਵਿਚ ਗੁੱਸੇ ਦਾ ਮਾਹੌਲ ਹੈ। ਹਰ ਕੋਈ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰ ਰਿਹਾ ਹੈ। ਓਧਰ ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਛੇਤੀ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।
ਇਹ ਵੀ ਪੜ੍ਹੋ- ਟੁੱਟਿਆ 20 ਸਾਲ ਦਾ ਰਿਕਾਰਡ, PM ਮੋਦੀ ਦੇ ਦੌਰੇ ਮਗਰੋਂ ਗੂਗਲ 'ਤੇ ਖੂਬ ਸਰਚ ਹੋ ਰਿਹੈ 'ਲਕਸ਼ਦੀਪ'
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਨੇ ਅਰਬ ਸਾਗਰ ’ਚ ਵਧਾਈ ਨਿਗਰਾਨੀ, 10 ਜੰਗੀ ਬੇੜੇ ਕੀਤੇ ਤਾਇਨਾਤ
NEXT STORY