ਬਿਹਾਰ — ਪਟਨਾ ਦੇ ਪੀ.ਐੱਮ.ਸੀ.ਐੱਚ. 'ਚ ਉਸ ਸਮੇਂ ਭਾਜੜ ਮੱਚ ਗਈ ਜਦੋਂ ਕੋਰੋਨਾ ਦੇ 10 ਨਵੇਂ ਮਰੀਜ਼ ਦਾਖਲ ਕੀਤੇ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ 'ਚ 8 ਲੋਕ ਇਕ ਹੀ ਪਰਿਵਾਰ ਦੇ ਹਨ। ਸਾਰੇ ਮਰੀਜ਼ ਬਾੜ ਦੇ ਪੰਡਾਰਕ ਦੇ ਰਹਿਣ ਵਾਲੇ ਹਨ। ਪਰਿਵਾਰ ਦਾ ਇਕ ਮੈਂਬਰ ਹਾਲ ਹੀ 'ਚ ਸਾਊਦੀ ਅਰਬ ਤੋਂ ਪਰਤਿਆ ਸੀ, ਜੋ ਕਿ ਕੋਰੋਨਾ ਵਾਇਰਸ ਤੋਂ ਪੀੜਤ ਹੈ।
ਹੁਣ ਤਕ 155 ਮਾਮਲੇ ਆ ਚੁੱਕੇ ਹਨ ਸਾਹਮਣੇ
ਕੋਰੋਨਾ ਵਾਇਰਸ (ਕੋਵਿਡ-19) ਦਾ ਕਹਿਰ ਦੇਸ਼ ਦੇ 17 ਸੂਬਿਆਂ 'ਚ ਫੈਲ ਚੁੱਕਾ ਹੈ ਅਤੇ ਕੁਲ 155 ਮਾਮਲਿਆਂ 'ਚ ਮਹਾਰਾਸ਼ਟਰ 'ਚ ਸਭ ਤੋਂ ਜ਼ਿਆਦਾ 42 ਲੋਕ ਇਸ ਤੋਂ ਪੀੜਤ ਹਨ। ਕੇਂਦਰੀ ਸਿਹਤ ਮੰਤਰਾਲਾ ਦੀ ਬੁੱਧਵਾਰ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਕੁਲ 155 ਮਰੀਜ਼ਾਂ 'ਚ 126 ਭਾਰਤੀ ਅਤੇ 25 ਵਿਦੇਸ਼ੀ ਨਾਗਰਿਕ ਹਨ। ਕੋਰੋਨਾ ਪੀੜਤ 14 ਮਰੀਜ਼ਾਂ ਦਾ ਸਫਲ ਇਲਾਜ਼ ਕੀਤਾ ਜਾ ਚੁੱਕਾ ਹੈ ਜੋ ਕਿ ਹੁਣ ਬਿਲਕੁਲ ਠੀਕ ਹਨ, ਜਦਕਿ 3 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਚੀਨ ਦੇ ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ ਤੋਂ ਸ਼ੁਰੂ ਹੋਣ ਵਾਲੇ ਜਾਨਲੇਵਾ ਕੋਰੋਨਾ ਵਾਇਰਸ ਦੀ ਚਪੇਟ 'ਚ ਹੁਣ ਤਕ ਵਿਸ਼ਵ ਦੇ 150 ਤੋਂ ਜ਼ਿਆਦਾ ਦੇਸ਼ ਆ ਚੁੱਕੇ ਹਨ। ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਦੇ ਵਧਦੇ ਖਤਰੇ ਦੌਰਾਨ ਇਸ ਨੂੰ ਗਲੋਬਲ ਮਹਾਮਾਰੀ ਐਲਾਨ ਕਰ ਦਿੱਤਾ ਹੈ।
IPL 2020 ਨੂੰ ਲੈ ਕੇ ਸਾਹਮਣੇ ਆਈ ਵੱਡੀ ਜਾਣਕਾਰੀ, ਜੁਲਾਈ-ਸਤੰਬਰ ਵਿਚਾਲੇ ਹੋ ਸਕਦੈ ਟੂਰਨਾਮੈਂਟ
NEXT STORY