ਨੈਸ਼ਨਲ ਡੈਸਕ- ਭਾਜਪਾ ਨੂੰ ਆਸਾਮ, ਓਡਿਸ਼ਾ ਅਤੇ ਬਿਹਾਰ ’ਚ 3 ਵਾਧੂ ਰਾਜ ਸਭਾ ਸੀਟਾਂ ਮਿਲੀਆਂ ਅਤੇ ਫਿਰ ਉਸ ਤੋਂ ਬਾਅਦ ਹਰਿਆਣਾ ’ਚ ਲੜਖੜਾਉਂਦੇ ਹੋਏ ਇਕ ਸੀਟ ਇਕ ਵੋਟ ਤੋਂ ਵੀ ਘੱਟ ਅੰਤਰ ਨਾਲ ਹਾਰ ਗਈ। ਕੀ ਇਹ ਅੰਕੜਿਆਂ ਦੀ ਗਲਤੀ ਸੀ? ਬਿਲਕੁਲ ਨਹੀਂ। ਰਾਜਨੀਤੀ ’ਚ, ਭੂਤ ਸ਼ਾਇਦ ਹੀ ਕਦੇ ਦੱਬੇ ਰਹਿੰਦੇ ਹਨ। ਜਗਦੀਪ ਧਨਖੜ ਤੋਂ ਪੁੱਛੋ। ਇਕ ਵਾਰ ਬਹੁਤ ਧੂਮ-ਧਾਮ ਨਾਲ ਉਪ-ਰਾਸ਼ਟਰਪਤੀ ਦੀ ਕੁਰਸੀ ’ਤੇ ਬਿਠਾਏ ਗਏ ਧਨਖੜ ਦੇ ਅਚਾਨਕ ਜਾਣ ਨਾਲ ਪਾਰਟੀ ਨੂੰ ਲੱਗਾ ਕਿ ਹੁਣ ਇਹ ਇਕ ਬੰਦ ਅਧਿਆਏ ਹੈ। ਕੋਈ ਕੋਰਟ ’ਚ ਵਾਪਸੀ ਨਹੀਂ (ਪ੍ਰੰਪਰਾ ਇਸ ਦੀ ਮਨਾਹੀ ਕਰਦੀ ਹੈ), ਕੋਈ ਚੋਣਾਂ ਦਾ ਮੁਕਾਬਲਾ ਦੁਬਾਰਾ ਨਹੀਂ-ਰਾਜਨੀਤਕ ਤੌਰ ’ਤੇ ਠੰਡੇ ਬਸਤੇ ’ਚ। ਜਾਂ ਅਜਿਹਾ ਹੀ ਲੱਗਾ।
ਪਰ ਰਾਜਨੀਤੀ ’ਚ ਟਾਈਮਿੰਗ ਦੀ ਬੜੀ ਅਜੀਬ ਸਮਝ ਹੁੰਦੀ ਹੈ। ਬਿਨਾਂ ਚੋਣ ਲੜੇ, ਕੈਂਪੇਨ ਕੀਤੇ ਜਾਂ ਬਿਨਾਂ ਕੁਝ ਬੋਲੇ ਵੀ, ਧਨਖੜ ਨੇ ਚੁੱਪਚਾਪ ਇਕ ਰਾਜ ਸਭਾ ਸੀਟ ਦਾ ਪਾਸਾ ਪਲਟ ਦਿੱਤਾ। ਇਹ ਰਸਤਾ ਹਰਿਆਣਾ ਵੱਲ ਜਾਂਦਾ ਹੈ ਅਤੇ ਅਭੈ ਚੌਟਾਲਾ ਤੱਕ, ਜੋ ਦੇਵੀ ਲਾਲ ਦੀ ਵਿਰਾਸਤ ਦੇ ਵਾਰਿਸ ਹਨ। ਧਨਖੜ, ਅਸਤੀਫ਼ੇ ਤੋਂ ਬਾਅਦ, ਚੌਟਾਲਾ ਦੇ ਫਾਰਮ ਹਾਊਸ ’ਤੇ ਰਹਿ ਰਹੇ ਹਨ-ਮਹਿਮਾਨ ਦੀ ਤਰ੍ਹਾਂ ਨਹੀਂ, ਸਗੋਂ ਲੱਗਭਗ ਪਰਿਵਾਰ ਦੀ ਤਰ੍ਹਾਂ। ਜਦੋਂ ਵੋਟਿੰਗ ਹੋਈ, ਤਾਂ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨੇ ਆਪਣੇ ਦੋ ਵਿਧਾਇਕਾਂ ਦੇ ਨਾਲ, ਵੋਟਿੰਗ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ। ਉਸ ਚੁੱਪ ਨੇ ਬਹੁਤ ਕੁਝ ਕਹਿ ਦਿੱਤਾ। ਜੇਕਰ ਉਹ ਵੋਟ ਭਾਜਪਾ ਦੀ ਤਰਫ਼ ਝੁਕ ਜਾਂਦੇ, ਤਾਂ ‘ਖੁੰਝੀ ਹੋਈ’ ਸੀਟ ਪੱਕੀ ਸੀ।
ਇੱਥੇ ਹੀ ਅੰਕ ਗਣਿਤ ਅਤੇ ਭਾਵਨਾ ਦਾ ਮੇਲ ਹੁੰਦਾ ਹੈ। ਭਾਜਪਾ ਦੇ ਗਰੁੱਪ ’ਚ ਇਹ ਬੇਚੈਨੀ ਵਧ ਰਹੀ ਹੈ ਕਿ ‘ਧਨਖੜ ਫੈਕਟਰ’ ਸ਼ਾਇਦ ਇਕ ਵਾਰ ਦਾ ਮਾਮਲਾ ਨਾ ਹੋਵੇ। ਉਨ੍ਹਾਂ ਦੇ ਅਚਾਨਕ ਜਾਣ ਨਾਲ ਕਥਿਤ ਤੌਰ ’ਤੇ ਜਾਟਾਂ ਦੀ ਭਾਵਨਾ ਭੜਕ ਗਈ ਹੈ-ਸਿਰਫ ਹਰਿਆਣਾ ’ਚ ਹੀ ਨਹੀਂ, ਸਗੋਂ ਪੂਰੇ ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ’ਚ। ਉਹੀ ਭਾਈਚਾਰਾ ਜੋ ਕਦੇ ਉਨ੍ਹਾਂ ਦੇ ਪ੍ਰਮੋਸ਼ਨ ਨੂੰ ਪ੍ਰਤੀਕਾਤਮਕ ਸਸ਼ਕਤੀਕਰਨ ਵਜੋਂ ਦੇਖਦਾ ਸੀ, ਹੁਣ ਉਨ੍ਹਾਂ ਦੇ ਡਿੱਗਣ ਨੂੰ ਰਾਜਨੀਤਿਕ ਤਿਆਗ ਵਜੋਂ ਦੇਖ ਰਿਹਾ ਹੈ ਅਤੇ ਅਜਿਹੇ ਇਲਾਕੇ ’ਚ ਜਿੱਥੇ ਜਾਤੀ ਸਮੀਕਰਨ ਅਕਸਰ ਕੈਂਪੇਨ ਦੀਆਂ ਗੱਲਾਂ ’ਤੇ ਭਾਰੀ ਪੈਂਦੇ ਹਨ, ਇਹ ਸੋਚ ਦੂਰ ਤੱਕ ਜਾ ਸਕਦੀ ਹੈ।
5 ਰੁਪਏ ਦੇ ਗੁਟਖੇ ਪਿੱਛੇ ਕਰ'ਤਾ ਬੇਰਹਿਮੀ ਨਾਲ ਕਤਲ, ਮੁਲਜ਼ਮ ਗ੍ਰਿਫ਼ਤਾਰ
NEXT STORY