ਨੈਸ਼ਨਲ ਡੈਸਕ : ਹਰਿਆਣਾ ਸਿਵਲ ਸਰਵਿਸ (ਐੱਚਸੀਐੱਸ) ਅਧਿਕਾਰੀ ਕੁਲਭੂਸ਼ਣ ਨੂੰ ਇਕ ਠੇਕੇ 'ਤੇ ਕੰਮ ਕਰਨ ਵਾਲੇ ਦਲਿਤ ਵਰਕਰ ਦੁਆਰਾ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਦਰਜ ਕੀਤੇ ਜਾਣ ਤੋਂ ਬਾਅਦ ਸ਼ਨੀਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹਿਸਾਰ ਦੇ ਵਧੀਕ ਪੁਲਸ ਸੁਪਰਡੈਂਟ ਰਾਜੇਸ਼ ਕੁਮਾਰ ਮੋਹਨ ਨੇ ਦੱਸਿਆ ਕਿ ਬਾਂਸਲ ਨੂੰ ਇਕ ਦਿਨ ਦੀ ਪੁਲਸ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।
ਹਰਿਆਣਾ ਦੇ ਜਨ ਸਿਹਤ ਵਿਭਾਗ ਦੇ ਇਕ ਠੇਕੇ 'ਤੇ ਰੱਖੇ ਦਲਿਤ ਕਰਮਚਾਰੀ ਨੇ ਬਾਂਸਲ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਕਰਮਚਾਰੀ ਨੇ ਦੋਸ਼ੀ ਅਧਿਕਾਰੀ 'ਤੇ ਜਾਤੀ ਸੂਚਕ ਟਿੱਪਣੀਆਂ ਕਰਨ ਅਤੇ ਛੇ ਮਹੀਨੇ ਤੱਕ ਉਸ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਹੈ।
ਬਾਂਸਲ ਖਿਲਾਫ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਸਬੰਧਤ ਧਾਰਾਵਾਂ ਅਤੇ ਅਨੁਸੂਚਿਤ ਜਾਤੀ/ਜਨਜਾਤੀ ਅੱਤਿਆਚਾਰ ਰੋਕੂ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਆਈਪੀਸੀ ਤਹਿਤ ਦਰਜ ਕੀਤਾ ਗਿਆ ਕਿਉਂਕਿ ਘਟਨਾ ਛੇ ਮਹੀਨੇ ਪਹਿਲਾਂ ਵਾਪਰੀ ਸੀ। ਹਾਂਸੀ ਦੇ ਸਬ-ਡਵੀਜ਼ਨਲ ਮੈਜਿਸਟਰੇਟ ਵਜੋਂ ਕੰਮ ਕਰ ਰਹੇ ਦੋਸ਼ੀ ਅਧਿਕਾਰੀ ਨੂੰ ਵੀਰਵਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਦਿੱਲੀ 'ਚ ਜਿਮ ਮਾਲਕ ਤੋਂ ਮੰਗੀ 2 ਕਰੋੜ ਦੀ ਫਿਰੌਤੀ, ਇਸ ਬਦਨਾਮ ਗੈਂਗ.ਸਟਰ ਦੇ ਨਾਂ ਤੋਂ ਆਈ ਕਾਲ
ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਕਿ ਐੱਚਸੀਐੱਸ ਅਧਿਕਾਰੀ ਨੇ ਉਸ ਨੂੰ ਠੇਕੇ ’ਤੇ ਦਰਜਾ ਚਾਰ ਕਰਮਚਾਰੀ ਵਜੋਂ ਨਿਯੁਕਤ ਕੀਤਾ ਸੀ। ਉਸ ਨੇ ਦੋਸ਼ ਲਾਇਆ ਕਿ ਉਹ ਮੈਨੂੰ ਆਪਣੀ ਸਰਕਾਰੀ ਰਿਹਾਇਸ਼ 'ਤੇ ਮਾਲਿਸ਼ ਲਈ ਬੁਲਾਉਂਦੇ ਸਨ। ਕਈ ਵਾਰ ਜਦੋਂ ਉਹ ਗਲਤ ਕੰਮ ਕਰਨ ਲੱਗਾ ਤਾਂ ਮੈਂ ਉਸ ਨੂੰ ਰੋਕਦਾ ਸੀ, ਪਰ ਉਸ ਕੋਲ ਪਿਸਤੌਲ ਸੀ ਅਤੇ ਮੈਨੂੰ ਨੌਕਰੀ ਤੋਂ ਕੱਢਣ ਦੀ ਧਮਕੀ ਦਿੱਤੀ ਗਈ ਸੀ। ਉਸ ਨੇ ਦੋਸ਼ ਲਾਇਆ, ''ਬਾਅਦ 'ਚ ਮੈਂ ਸਬੂਤ ਜੁਟਾਉਣ ਲਈ ਇਸ ਸ਼ੋਸ਼ਣ ਦੀ ਇਕ ਵੀਡੀਓ ਬਣਾ ਲਈ। ਉਸ ਨੇ ਉੱਥੇ ਜਾਣਾ ਬੰਦ ਕਰ ਦਿੱਤਾ ਅਤੇ ਮਰਨ ਜਾਂ ਉਸਦੇ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਦਾ ਪੱਕਾ ਇਰਾਦਾ ਕੀਤਾ।'' ਸ਼ਿਕਾਇਤ ਮੁਤਾਬਕ ਬਾਂਸਲ ਆਪਣੀ ਸਰਕਾਰੀ ਰਿਹਾਇਸ਼ ਦੇ ਡਰਾਈਵਰ ਦੇ ਕਮਰੇ 'ਚ ਮਾਲਿਸ਼ ਕਰਵਾਉਂਦਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੌਜਵਾਨ ਨੇ ਪਤਨੀ ਤੇ ਬੱਚੇ ਦੀ ਚਾਕੂ ਮਾਰ ਕੀਤੀ ਬੇਰਹਿਮੀ ਨਾਲ ਹੱਤਿਆ, ਫਿਰ ਟਰੇਨ ਅੱਗੇ ਮਾਰ'ਤੀ ਛਾਲ
NEXT STORY