ਦਮੋਹ (ਬਿਊਰੋ)– ਦੇਸ਼ ਦੇ ਕਈ ਪਿੰਡ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਅਜਿਹੇ ਪਿੰਡ ਵੀ ਹਨ, ਜਿਥੇ ਆਜ਼ਾਦੀ ਤੋਂ ਬਾਅਦ ਵੀ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਪੀਣ ਵਾਲੇ ਪਾਣੀ ਦੀ ਸਮੱਸਿਆ ਕਾਰਨ ਪਿੰਡਾਂ ਦੇ ਮੁੰਡੇ ਕੁਆਰੇ ਹੀ ਰਹਿ ਜਾਂਦੇ ਹਨ? ਜੀ ਹਾਂ, ਮੱਧ ਪ੍ਰਦੇਸ਼ ਦੇ ਦਮੋਹ ਦੇ ਇਕ ਪਿੰਡ ’ਚ ਵੀ ਅਜਿਹਾ ਹੀ ਹਾਲ ਹੈ। ਇਥੇ ਪੀਣ ਵਾਲੇ ਪਾਣੀ ਦੀ ਸਮੱਸਿਆ ਇੰਨੀ ਗੰਭੀਰ ਹੈ ਕਿ ਦੂਜੇ ਪਿੰਡਾਂ ਦੇ ਲੋਕ ਇਸ ਪਿੰਡ ’ਚ ਆਪਣੀਆਂ ਧੀਆਂ ਦਾ ਵਿਆਹ ਨਹੀਂ ਕਰਦੇ।
ਤਾਜ਼ਾ ਤਸਵੀਰਾਂ ਐੱਮ. ਪੀ. ਦੇ ਦਮੋਹ ਜ਼ਿਲ੍ਹੇ ਦੇ ਤੇਂਦੁਖੇੜਾ ਬਲਾਕ ਦੇ ਇਮਲੀਡੋਲ ਗ੍ਰਾਮ ਪੰਚਾਇਤ ਦੇ ਜਰੂਆ ਪਿੰਡ ਦੀਆਂ ਹਨ। ਇਥੇ ਕੁਲ ਆਬਾਦੀ 1200 ਦੇ ਕਰੀਬ ਹੈ। ਇਥੇ ਗਰਮੀਆਂ ਦੀ ਸ਼ੁਰੂਆਤ ਤੋਂ ਹੀ ਲੋਕਾਂ ਨੂੰ ਪੀਣ ਵਾਲੇ ਪਾਣੀ ਦੇ ਸੰਕਟ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਵਾਸੀਆਂ ਨੂੰ ਪਾਣੀ ਭਰਨ ਲਈ ਕਰੀਬ 1 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ। ਪਾਣੀ ਲੈਣ ਲਈ ਨਾਲੇ ’ਚ ਬਣੇ ਛੱਪੜ ਤੱਕ ਪੈਦਲ ਜਾਣਾ ਪੈਂਦਾ ਹੈ। ਇਹੀ ਪਾਣੀ ਪਿੰਡ ਵਾਸੀਆਂ ਤੇ ਪਾਲਤੂ ਪਸ਼ੂਆਂ ਦੀ ਪਿਆਸ ਬੁਝਾਉਂਦਾ ਹੈ।
ਇਹ ਖ਼ਬਰ ਵੀ ਪੜ੍ਹੋ : ਘਰੇਲੂ ਤੇ ਕਮਰਸ਼ੀਅਲ ਬਿਜਲੀ ਖ਼ਪਤਕਾਰਾਂ ਨੂੰ ਮਿਲੀ ਵੱਡੀ ਰਾਹਤ, ਇਸ ਮਾਮਲੇ ’ਚ ਸਰਕਾਰ ਨੇ ਅੱਧੀ ਕੀਤੀ ਫੀਸ
ਵੱਧ ਰਿਹਾ ਸੰਕਟ
ਜਰੂਆ ਪਿੰਡ ਦੇ ਸ਼ਿਵ ਪ੍ਰਸਾਦ ਆਦਿਵਾਸੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਉਨ੍ਹਾਂ ਦੀ ਕੁੜੀ ਦਾ ਵਿਆਹ ਹੋ ਰਿਹਾ ਹੈ। ਇਸ ਦੌਰਾਨ ਪਕਵਾਨ ਤਿਆਰ ਕਰਨ ਲਈ ਪਾਣੀ ਦੀ ਲੋੜ ਹੁੰਦੀ ਹੈ। ਉਸ ਨੇ ਕਿਰਾਏ ’ਤੇ ਟੈਂਕਰ ਲਿਆ ਹੈ, ਜਿਸ ਨੂੰ ਲੈ ਕੇ ਉਹ ਇਸ ਛੱਪੜ ’ਤੇ ਆਇਆ ਹੈ। ਹੱਲੇ ਯਾਦਵ ਨੇ ਦੱਸਿਆ ਕਿ ਇਸ ਪਿੰਡ ’ਚ ਪਿਛਲੇ 15 ਤੋਂ 18 ਸਾਲਾਂ ’ਚ ਪਾਣੀ ਦੀ ਸਮੱਸਿਆ ਆਪਣੇ ਸਿਖਰ ’ਤੇ ਪਹੁੰਚ ਗਈ ਹੈ। ਸਥਿਤੀ ਦਿਨੋਂ-ਦਿਨ ਵਿਗੜਦੀ ਜਾ ਰਹੀ ਹੈ।
ਪਿੰਡ ਵਾਲੇ ਧੀਆਂ ਨਹੀਂ ਦਿੰਦੇ
ਉਨ੍ਹਾਂ ਅੱਗੇ ਕਿਹਾ ਕਿ ਹੁਣ ਤਾਂ ਅਜਿਹੀ ਸਥਿਤੀ ਆ ਗਈ ਹੈ ਕਿ ਦੂਜੇ ਪਿੰਡਾਂ ਦੇ ਲੋਕ ਜਰੂਆ ਪਿੰਡ ਤੋਂ ਆਪਣੀਆਂ ਧੀਆਂ ਦਾ ਵਿਆਹ ਤਾਂ ਕਰਵਾ ਦਿੰਦੇ ਹਨ ਪਰ ਇਥੇ ਆਪਣੀਆਂ ਧੀਆਂ ਨੂੰ ਨਹੀਂ ਵਿਆਉਂਦੇ। ਨੇੜਲੇ ਪਿੰਡ ਦੇ ਲੋਕ ਇਸ ਪਿੰਡ ਦੇ ਮੁੰਡਿਆਂ ਨੂੰ ਧੀਆਂ ਦੇਣ ਲਈ ਤਿਆਰ ਨਹੀਂ ਹਨ। ਕਾਰਨ ਸਾਫ਼ ਹੈ, ਇਥੇ ਲੋਕ ਆਪਣੇ ਦਿਨ ਦੀ ਸ਼ੁਰੂਆਤ ਪਾਣੀ ਭਰ ਕੇ ਕਰਦੇ ਹਨ ਤੇ ਸ਼ਾਮ ਤੱਕ ਪਾਣੀ ਭਰਦੇ ਰਹਿੰਦੇ ਹਨ। ਜੇਕਰ ਕੋਈ ਗਰਭਵਤੀ ਔਰਤ ਹੋਵੇ ਤਾਂ ਉਸ ਨੂੰ ਵੀ ਛੱਪੜ ’ਚੋਂ ਪਾਣੀ ਭਰਨ ਲਈ ਆਉਣਾ ਪੈਂਦਾ ਹੈ।
ਯੋਜਨਾ ਫੇਲ ਹੋ ਜਾਂਦੀ ਹੈ
ਜ਼ਿਲ੍ਹਾ ਸੀ. ਈ. ਓ. ਮਨੀਸ਼ ਬਾਗੜੀ ਨੇ ਦੱਸਿਆ ਕਿ ਜਰੂਆ ਪਿੰਡ ਆਦਿਵਾਸੀ ਬਹੁਤਾਤ ਵਾਲਾ ਇਲਾਕਾ ਹੈ। ਉਥੇ ਪੱਥਰੀਲੀ ਮਿੱਟੀ ਹੋਣ ਕਾਰਨ ਬੋਰਵੈੱਲ, ਹੈਂਡ ਪੰਪ ਜਾਂ ਕੋਈ ਹੋਰ ਸਕੀਮ ਵਾਰ-ਵਾਰ ਫੇਲ ਹੋ ਜਾਂਦੀ ਹੈ। ਗਰਮੀ ਦੇ ਮੌਸਮ ਨੂੰ ਲੈ ਕੇ ਜਲ ਨਿਗਮ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਹੈ। ਇਸ ਸਮੱਸਿਆ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮੇਘਾਲਿਆ 'ਚ ਅੱਤਵਾਦੀ ਸਾਜ਼ਿਸ਼ ਨਾਕਾਮ, 4 ਲੋਕ ਗ੍ਰਿਫ਼ਤਾਰ
NEXT STORY