ਨੋਇਡਾ- ਲੋਕ ਕਈ ਵੱਡੀਆਂ ਪਾਰਟੀਆਂ ਕਰਦੇ ਹਨ, ਬਹੁਤ ਸਾਰਾ ਖਾਣ ਪੀਣ ਦੇ ਸਾਮਾਨ ਨਾਲ ਸ਼ਰਾਬ ਦੀ ਵਰਤੋਂ ਹੁਣ ਆਮ ਜਿਹੀ ਗੱਲ ਹੋ ਗਈ ਹੈ। ਸ਼ਰਾਬ ਪੀਣ ਦੇ ਮਾਮਲੇ ਵਿਚ ਲੋਕਾਂ ਨੇ ਰਿਕਾਰਡ ਤੋੜ ਦਿੱਤੇ। ਗੌਤਮ ਬੁੱਧ ਨਗਰ 'ਚ ਰਹਿਣ ਵਾਲੇ ਲੋਕਾਂ ਨੇ ਪਿਛਲੇ 9 ਮਹੀਨਿਆਂ 'ਚ ਕਰੀਬ 2,100 ਕਰੋੜ ਰੁਪਏ ਦੀ ਸ਼ਰਾਬ ਪੀਤੀ ਹੈ, ਜੋ ਸਾਲ 2023 ਦੇ ਇਸ ਸਮੇਂ 'ਚ ਪੀਤੀ ਕੀਤੀ ਗਈ ਸ਼ਰਾਬ ਤੋਂ 12 ਫੀਸਦੀ ਜ਼ਿਆਦਾ ਹੈ। ਸਾਲ 2023 'ਚ ਇਸ ਸਮੇਂ ਦੌਰਾਨ ਨੋਇਡਾ 'ਚ 1900 ਕਰੋੜ ਰੁਪਏ ਦੀ ਸ਼ਰਾਬ ਦੀ ਵਿਕਰੀ ਹੋਈ ਸੀ।
ਇਹ ਵੀ ਪੜ੍ਹੋ- ਮਾਂ ਦੀ ਚਿਖਾ ਨੂੰ ਮੁੱਖ ਅਗਨੀ ਦੇ ਰਹੇ ਪੁੱਤ ਨੇ ਵੀ ਤਿਆਗੇ ਪ੍ਰਾਣ
ਜ਼ਿਲ੍ਹਾ ਆਬਕਾਰੀ ਅਫ਼ਸਰ ਸੁਬੋਧ ਕੁਮਾਰ ਸ਼੍ਰੀਵਾਸਤਵ ਨੇ ਦੱਸਿਆ ਕਿ ਇਸ ਸਾਲ ਅਪ੍ਰੈਲ ਤੋਂ ਦਸੰਬਰ ਤੱਕ ਗੌਤਮ ਬੁੱਧ ਨਗਰ 'ਚ ਵੱਖ-ਵੱਖ ਸ਼ਰਾਬ ਦੀਆਂ ਦੁਕਾਨਾਂ ’ਤੇ 2100 ਕਰੋੜ ਰੁਪਏ ਦੀ ਸ਼ਰਾਬ ਵੇਚੀ ਗਈ, ਜਿਸ 'ਚ ਅੰਗਰੇਜ਼ੀ, ਦੇਸੀ ਸ਼ਰਾਬ ਅਤੇ ਬੀਅਰ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਪੂਰੇ ਸਾਲ ਦੌਰਾਨ ਦੇਸੀ ਸ਼ਰਾਬ ਦੀ ਵਿਕਰੀ 1,078,65,84 ਲੀਟਰ, ਅੰਗਰੇਜ਼ੀ ਸ਼ਰਾਬ ਦੀ ਵਿਕਰੀ 89,76,540 ਲੀਟਰ ਅਤੇ ਬੀਅਰ ਦੀ ਵਿਕਰੀ 2,14,76,507 ਲੀਟਰ ਰਹੀ।
ਇਹ ਵੀ ਪੜ੍ਹੋ- ਰਾਸ਼ਨ ਕਾਡਰਧਾਰਕਾਂ ਨੂੰ ਸਰਕਾਰ ਦੇਵੇਗੀ ਤੋਹਫ਼ਾ, ਖਾਤਿਆਂ 'ਚ ਆਉਣਗੇ ਪੈਸੇ
ਸੁਬੋਧ ਕੁਮਾਰ ਨੇ ਦੱਸਿਆ ਕਿ ਗੌਤਮ ਬੁੱਧ ਨਗਰ ਜ਼ਿਲ੍ਹੇ 'ਚ ਸ਼ਰਾਬ ਦੀਆਂ 564 ਦੁਕਾਨਾਂ ਹਨ। ਅਧਿਕਾਰੀ ਨੇ ਦੱਸਿਆ ਕਿ ਇਸ ਦੌਰਾਨ ਪ੍ਰਿੰਟ ਕੀਤੀ ਕੀਮਤ ਤੋਂ ਵੱਧ ਕੀਮਤ ’ਤੇ ਸ਼ਰਾਬ ਵੇਚਣ ਦੇ ਦੋਸ਼ ਹੇਠ 74 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਦੁਕਾਨਦਾਰਾਂ ਨੂੰ ਨੋਟਿਸ ਦਿੱਤੇ ਗਏ ਹਨ ਅਤੇ ਸੇਲਜ਼ਮੈਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਮਾਂ ਨੇ ਹੱਥੀਂ ਮਾਰ ਮੁਕਾਏ ਲਾਡਾਂ ਨਾਲ ਪਾਲੇ ਜੁੜਵਾ ਪੁੱਤ, ਹੈਰਾਨ ਕਰ ਦੇਵੇਗੀ ਵਜ੍ਹਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੰਮੂ-ਕਸ਼ਮੀਰ : ਸੜਕ ਤੋਂ ਫਿਸਲ ਖਾਈ 'ਚ ਡਿੱਗੀ ਫੌਜੀ ਜਵਾਨਾਂ ਦੀ ਗੱਡੀ, ਦੋ ਦੀ ਮੌਤ
NEXT STORY