ਭੁਵਨੇਸ਼ਵਰ- ਓਡੀਸ਼ਾ ਦੇ ਭੁਵਨੇਸ਼ਵਰ ’ਚ ਸਥਿਤ ਖੇਤਰੀ ਮੌਸਮ ਕੇਂਦਰ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਮੌਸਮ ਵਿਗਿਆਨ ਵਿਭਾਗ (IMD) ਨੇ ਸੂਬੇ ਲਈ ਕਿਸੇ ਤਰ੍ਹਾਂ ਦੇ ਚੱਕਰਵਾਤ ਦਾ ਪੂਰਵ ਅਨੁਮਾਨ ਜਾਰੀ ਨਹੀਂ ਕੀਤਾ ਹੈ। IMD ਨੇ ਓਡੀਸ਼ਾ ਦੇ ਲੋਕਾਂ ਨੂੰ ਸੂਬੇ ’ਚ ਚੱਕਰਵਾਤੀ ਤੂਫ਼ਾਨ ਦੇ ਆਉਣ ਦੀਆਂ ਅਫ਼ਵਾਹਾਂ ਦੇ ਝਾਂਸੇ ’ਚ ਨਾ ਆਉਣ ਨੂੰ ਕਿਹਾ ਹੈ।
IMD ਦੇ ਖੇਤਰੀ ਕੇਂਦਰ ਨੇ ਟਵੀਟ ਕੀਤਾ ਕਿ ਭਾਰਤ ਮੌਸਮ ਵਿਗਿਆਨ ਵਿਭਾਗ ਨੇ ਚੱਕਰਵਾਤ ਨੂੰ ਲੈ ਕੇ ਕੋਈ ਪੂਰਵ ਅਨੁਮਾਨ ਜਾਰੀ ਨਹੀਂ ਕੀਤਾ ਹੈ ਜਾਂ ਇਸ ਸਬੰਧ ’ਚ ਕੋਈ ਸੰਕੇਤ ਨਹੀਂ ਦਿੱਤਾ। ਕ੍ਰਿਪਾ ਕਰ ਕੇ ਅਫ਼ਵਾਹਾਂ ਤੋਂ ਦੂਰ ਰਹੋ।
IMD ਦੇ ਟਵੀਟ ਮੁਤਾਬਕ ਅਸੀਂ ਮੌਸਮ ਦੇ ਸਬੰਧ ’ਚ ਸਟੀਕ ਜਾਣਕਾਰੀ ਦੇਣ ਲਈ 24 ਘੰਟੇ ਕੰਮ ਕਰ ਰਹੇ ਹਨ।
IMD ਦੇ ਜਨਰਲ ਡਾਇਰੈਕਟਰ ਡਾ. ਮ੍ਰਿਤੁੰਜੇ ਮਹਾਪਾਤਰਾ ਨੇ ਕਿਹਾ ਕਿ ਅਗਲੇ 7 ਦਿਨਾਂ ਤੱਕ ਚੱਕਰਵਾਤ ਆਉਣ ਦੇ ਕੋਈ ਆਸਾਰ ਨਹੀਂ ਹਨ ਅਤੇ ਓਡੀਸ਼ਾ ਲਈ ਕੋਈ ਖ਼ਤਰਾ ਨਹੀਂ ਹੈ। ਦਰਅਸਲ ਸੋਸ਼ਲ ਮੀਡੀਆ ’ਤੇ ਬੰਗਾਲ ਦੀ ਖਾੜੀ ਦੇ ਉੱਪਰ ਚੱਕਰਵਾਤ ਦੇ ਬਣਨ ਦੀ ਚਰਚਾ ਦਰਮਿਆਨ IMD ਨੇ ਇਹ ਸਲਾਹ ਜਾਰੀ ਕੀਤੀ ਹੈ।
ਜੰਮੂ ’ਚ ਇਕ ਸਾਲ ਤੋਂ ਵੱਧ ਸਮੇਂ ਤੋਂ ਰਹਿ ਰਹੇ ਲੋਕ ਪਾ ਸਕਣਗੇ ਵੋਟ, DC ਨੇ ਜਾਰੀ ਕੀਤੇ ਹੁਕਮ
NEXT STORY