ਭੋਪਾਲ— ਮਿਸਰੌਦ ਇਲਾਕੇ 'ਚ ਇਕ ਸਿਰਫਿਰੇ ਆਸ਼ਕ ਨੇ ਇਕ ਲੜਕੀ ਨੂੰ ਬੰਧਕ ਬਣਾ ਲਿਆ। ਇਹ ਮਾਡਲ ਬੀ.ਐੱਸ.ਐੱਨ.ਐੱਲ ਦੇ ਸਾਬਕਾ ਏ.ਜੀ.ਐੱਮ ਦੀ ਬੇਟੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਵਿਅਕਤੀ ਨੇ ਖੁਦ ਨੂੰ ਜ਼ਖਮੀ ਕਰ ਲਿਆ ਹੈ। ਮਾਮਲਾ ਇਕ ਪਾਸੜ ਪਿਆਰ ਦਾ ਦੱਸਿਆ ਜਾ ਰਿਹਾ ਹੈ ਅਤੇ ਉਹ ਲੜਕੀ ਨਾਲ ਵਿਆਹ ਕਰਨਾ ਚਾਹੁੰਦਾ ਹੈ। ਪੁਲਸ ਨੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੇ ਦੱਸਿਆ ਕਿ ਵਿਅਕਤੀ ਮਿਸਰੌਦ ਇਲਾਕੇ ਦੇ ਹੌਸ਼ੰਗਾਬਾਦ ਰੋਡ ਸਥਿਤ ਇਕ ਮਾਲ ਨੇੜੇ ਫਾਰਚੂਨਰ ਡਿਵਾਈਨ ਸਿਟੀ ਦੀ 5ਵੀਂ ਮੰਜ਼ਲ ਦੇ ਫਲੈਟ ਨੰਬਰ 503 'ਚ ਮਾਡਲ ਲੜਕੀ ਨੂੰ ਬੰਧਕ ਬਣਾਇਆ ਹੋਇਆ ਹੈ। ਲੜਕੀ ਐੱਮ.ਟੈੱਕ ਦੀ ਵਿਦਿਆਰਥਣ ਹੈ। ਲੜਕੇ ਦਾ ਨਾਂ ਰੋਹਿਤ ਸਿੰਘ ਦੱਸਿਆ ਜਾ ਰਿਹਾ ਹੈ, ਜੋ ਅਲੀਗੜ੍ਹ ਦਾ ਰਹਿਣ ਵਾਲਾ ਹੈ।

ਲੜਕੀ ਮੁੰਬਈ 'ਚ ਮਾਡਲਿੰਗ ਕਰਦੀ ਹੈ। ਲੜਕਾ ਸਿੰਗਰ ਦੱਸਿਆ ਜਾ ਰਿਹਾ ਹੈ। ਸ਼ੁੱਕਰਵਾਰ ਸਵੇਰੇ 7 ਵਜੇ ਰੋਹਿਤ ਸਿੰਘ ਫਲੈਟ ਨੰਬਰ 503 'ਚ ਗਿਆ ਅਤੇ ਇੱਥੇ ਰਹਿਣ ਵਾਲੀ ਆਪਣੀ ਪ੍ਰੇਮਿਕਾ ਨੂੰ ਬੰਧਕ ਬਣਾ ਲਿਆ। ਇਸ ਤੋਂ ਪਹਿਲਾਂ ਰੋਹਿਤ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਵੀ ਕੀਤੀ ਸੀ। ਦੋਵਾਂ ਦੀ ਮੁਲਾਕਾਤ ਮੁੰਬਈ 'ਚ ਹੋਈ ਸੀ ਅਤੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਣ ਦੇ ਬਾਅਦ ਮਾਡਲ ਭੋਪਾਲ ਆ ਗਈ, ਉਦੋਂ ਤੋਂ ਉਹ ਭੋਪਾਲ 'ਚ ਹੀ ਆਪਣੇ ਪਰਿਵਾਰ ਨਾਲ ਰਹਿ ਰਹੀ ਹੈ।
ਪੁਲਸ ਨੇ ਦੱਸਿਆ ਕਿ ਵਿਅਕਤੀ ਕਮਰੇ ਤੋਂ ਵੀਡੀਓ ਕਾਲਿੰਗ ਨਾਲ ਗੱਲ ਕਰ ਰਿਹਾ ਹੈ। ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਲੜਕੀ ਨਾਲ ਝਗੜਾ ਹੋਇਆ ਸੀ, ਜਿਸ ਕਾਰਨ ਉਸ ਨੂੰ ਬੰਧਕ ਬਣਾਇਆ ਹੈ। ਉਹ ਧਮਕੀ ਦੇ ਰਿਹਾ ਹੈ ਕਿ ਜੇਕਰ ਕੋਈ ਕੋਲ ਆਇਆ ਤਾਂ ਖੁਦ ਨੂੰ ਅਤੇ ਲੜਕੀ ਨੂੰ ਗੋਲੀ ਮਾਰ ਦੇਵੇਗਾ। ਬਿਲਡਿੰਗ ਦੇ ਸਾਹਮਣੇ ਭਾਰੀ ਭੀੜ ਇਕੱਠੀ ਹੋ ਗਈ ਹੈ।
ਬਾਰਿਸ਼ 'ਚ ਛੱਤ ਡਿੱਗਣ ਕਾਰਨ 2 ਲੋਕਾਂ ਦੀ ਮੌਤ
NEXT STORY