ਕੰਨੂਰ- ਗੈਰ-ਲਾਭਕਾਰੀ ਸੰਗਠਨ 'ਪੀਪਲ ਫਾਰ ਐਥੀਕਲ ਟ੍ਰੀਟਮੈਂਟ ਆਫ ਐਨੀਮਲਜ਼ (ਪੇਟਾ) ਇੰਡੀਆ' ਨੇ ਅਭਿਨੇਤਰੀ ਵੇਧਿਕਾ ਦੇ ਸਹਿਯੋਗ ਨਾਲ ਇੱਥੋਂ ਦੇ ਏਡਯਾਰ ਸ਼੍ਰੀ ਵਡਕੁੰਬਡ ਸ਼ਿਵ ਵਿਸ਼ਨੂੰ ਮੰਦਰ ਨੂੰ ਇਕ ਮਸ਼ੀਨੀ ਹਾਥੀ ਦਾਨ ਕੀਤਾ ਹੈ। ਪੇਟਾ ਨੇ ਇਕ ਬਿਆਨ 'ਚ ਕਿਹਾ ਕਿ 'ਵਡਕੁੰਬਡ ਸ਼ੰਕਰਨਾਰਾਇਣਨ' ਨਾਂ ਦਾ ਮਸ਼ੀਨੀ ਹਾਥੀ ਮੰਦਰ ਨੂੰ ਦਾਨ ਕੀਤਾ ਗਿਆ ਹੈ। ਮੰਦਰ ਵਿਚ ਵੱਖ-ਵੱਖ ਧਾਰਮਿਕ ਰਸਮਾਂ ਲਈ ਹਾਥੀਆਂ ਦੀ ਲੋੜ ਹੁੰਦੀ ਹੈ।
ਬਿਆਨ ਵਿਚ ਕਿਹਾ ਗਿਆ ਹੈ ਕਿ ਬਾਲ ਦਿਵਸ ਦੇ ਮੌਕੇ 'ਤੇ 14 ਨਵੰਬਰ ਨੂੰ ਮੰਦਰ ਵਿਚ ਬਾਲ ਕਲਾਕਾਰ ਸ਼੍ਰੀਪਥ ਯਾਨ ਵਲੋਂ ਮਸ਼ੀਨੀ ਹਾਥੀ ਦਾ ਉਦਘਾਟਨ ਕੀਤਾ ਗਿਆ। ਪੇਟਾ ਨੇ ਇਕ ਬਿਆਨ ਵਿਚ ਕਿਹਾ ਵਡਕੁੰਬਡ ਸ਼ੰਕਰਨਾਰਾਇਣਨ ਨੂੰ ਇਕ ਸੁਰੱਖਿਅਤ ਅਤੇ ਬੇਰਹਿਮੀ ਤੋਂ ਮੁਕਤ ਤਰੀਕੇ ਨਾਲ ਸਮਾਰੋਹਾਂ ਦੀ ਮੇਜ਼ਬਾਨੀ ਕਰਨ ਲਈ ਮੰਦਰ ਵਿਚ ਵਰਤਿਆ ਜਾਵੇਗਾ, ਜਿਸ ਤੋਂ ਅਸਲੀ ਹਾਥੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਜੰਗਲ ਵਿਚ ਰਹਿਣ 'ਚ ਮਦਦ ਕਰੇਗਾ। ਪੇਟਾ ਨੇ ਇਕ ਬਿਆਨ ਵਿਚ ਕਿਹਾ ਕੇਰਲ ਵਿਚ ਮੰਦਰ ਨੂੰ ਦਾਨ ਕੀਤਾ ਜਾਣ ਵਾਲਾ ਚੌਥਾ ਮਸ਼ੀਨੀ ਹਾਥੀ ਹੈ। ਇਸ ਮੌਕੇ ਬੋਲਦਿਆਂ ਵੇਧਿਕਾ ਨੇ ਕਿਹਾ ਕਿ ਇਹ ਪਹਿਲਕਦਮੀ ਯਕੀਨੀ ਬਣਾਏਗੀ ਕਿ ਮੰਦਰ 'ਚ ਰਸਮਾਂ ਅਸਲ ਹਾਥੀਆਂ ਦੀ ਲੋੜ ਤੋਂ ਬਿਨਾਂ ਸੁਰੱਖਿਅਤ ਅਤੇ ਸਨਮਾਨਪੂਰਵਕ ਢੰਗ ਨਾਲ ਕੀਤੀਆਂ ਜਾਣ।
'3.5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ, ਹਰ ਪੰਜ ਸਾਲਾਂ 'ਚ ਦੁੱਗਣੀ': Experts
NEXT STORY