ਲਖਨਊ - ਅਯੁੱਧਿਆ 'ਚ ਰਾਮ ਮੰਦਰ ਉਸਾਰੀ ਲਈ 5 ਅਗਸਤ ਨੂੰ ਭੂਮੀ ਪੂਜਨ ਦੀ ਤਾਰੀਖ਼ ਤੈਅ ਕੀਤੀ ਗਈ ਹੈ। ਇਸ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਭੇਜਿਆ ਗਿਆ ਹੈ। ਪੀ.ਐੱਮ. ਮੋਦੀ 5 ਅਗਸਤ ਨੂੰ ਰਾਮ ਮੰਦਰ ਦੀ ਨੀਂਹ ਰੱਖਣਗੇ। ਹਾਲਾਂਕਿ ਹੁਣ ਭੂਮੀ ਪੂਜਨ 'ਤੇ ਰੋਕ ਦੀ ਮੰਗ ਕਰਦੇ ਹੋਏ ਇਲਾਹਾਬਾਦ ਹਾਈਕੋਰਟ 'ਚ ਪਟੀਸ਼ਨ ਦਾਖਲ ਕੀਤੀ ਗਈ ਹੈ।
ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਲਈ 5 ਅਗਸਤ ਨੂੰ ਭੂਮੀ ਪੂਜਨ ਪ੍ਰਸਤਾਵਿਤ ਹੈ। ਹਾਲਾਂਕਿ ਹੁਣ ਇਲਾਹਾਬਾਦ ਹਾਈਕੋਰਟ 'ਚ ਇੱਕ ਪਟੀਸ਼ਨ ਦਾਖਲ ਕੀਤੀ ਗਈ ਹੈ, ਜਿਸ 'ਚ ਕੋਰੋਨਾ ਵਾਇਰਸ ਕਾਰਨ ਭੂਮੀ ਪੂਜਨ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ। ਦਿੱਲੀ ਦੇ ਸੰਪਾਦਕ ਸਾਕੇਤ ਗੋਖਲੇ ਨੇ ਹਾਈਕੋਰਟ ਦੇ ਚੀਫ ਜਸਟਿਸ ਨੂੰ ਚਿੱਠੀ ਪੀ.ਆਈ.ਐੱਲ. ਭੇਜੀ ਹੈ।
ਪੀ.ਆਈ.ਐੱਲ. 'ਚ ਕਿਹਾ ਗਿਆ ਕਿ ਭੂਮੀ ਪੂਜਨ ਕੋਵਿਡ-19 ਦੇ ਅਨਲਾਕ-2 ਦੀ ਗਾਈਡਲਾਈਨ ਦੀ ਉਲੰਘਣਾ ਹੈ। ਇਸ 'ਚ ਕਿਹਾ ਗਿਆ ਕਿ ਭੂਮੀ ਪੂਜਨ 'ਚ 300 ਲੋਕ ਇੱਕਠੇ ਹੋਣਗੇ, ਜੋ ਕਿ ਕੋਵਿਡ ਦੇ ਨਿਯਮਾਂ ਦੇ ਖਿਲਾਫ ਹੋਵੇਗਾ। ਚਿੱਠੀ ਪਟੀਸ਼ਨ ਦੇ ਜ਼ਰੀਏ ਭੂਮੀ ਪੂਜਨ ਦੇ ਪ੍ਰੋਗਰਾਮ 'ਤੇ ਰੋਕ ਲਗਾਏ ਜਾਣ ਦੀ ਮੰਗ ਕੀਤੀ ਗਈ ਹੈ।
US-ਯੂਰੋਪ ਤੋਂ ਬਾਅਦ ਭਾਰਤ 'ਚ ਆਈ ਇਹ ਖਤਰਨਾਕ ਬਿਮਾਰੀ, ਸੂਰਤ 'ਚ ਪਹਿਲਾ ਮਾਮਲਾ
NEXT STORY