ਤਿਰੂਨੇਲਵੇਲੀ (ਤਾਮਿਲਨਾਡੂ), (ਭਾਸ਼ਾ)– ਕੁਝ ਬਦਮਾਸ਼ਾਂ ਨੇ ਸ਼ਨੀਵਾਰ ਸਵੇਰੇ ਇਕ ਸਿਨੇਮਾ ਹਾਲ ’ਤੇ ਪੈਟਰੋਲ ਬੰਬ ਸੁੱਟੇ, ਜਿੱਥੇ ਅਭਿਨੇਤਾ ਸ਼ਿਵ ਕਾਰਤੀਕੇਯਨ ਦੀ ਫਿਲਮ ‘ਅਮਰਣ’ ਵਿਖਾਈ ਜਾ ਰਹੀ ਸੀ। ਪੁਲਸ ਨੇ ਦੱਸਿਆ ਕਿ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
2 ਬਦਮਾਸ਼ਾਂ ਨੇ ਮੇਲਪਲਾਇਮ ’ਚ ਸਿਨੇਮਾ ਕੰਪਲੈਕਸ ਦੀ ਕੰਧ ਦੇ ਅੰਦਰ ਪੈਟਰੋਲ ਬੰਬ ਸੁੱਟੇ। ਇਸ ਨਾਲ ਧਮਾਕਾ ਹੋਇਆ ਪਰ ਕੋਈ ਵੀ ਜ਼ਖਮੀ ਨਹੀਂ ਹੋਇਆ ਅਤੇ ਜਾਇਦਾਦ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਿਆ।
ਘਟਨਾ ਦੀ ਸਖਤ ਨਿੰਦਾ ਕਰਦਿਆਂ ਭਾਜਪਾ ਦੀ ਤਾਮਿਲਨਾਡੂ ਇਕਾਈ ਦੇ ਉਪ-ਪ੍ਰਧਾਨ ਨਾਰਾਇਣਨ ਤਿਰੂਪਤੀ ਨੇ ਦੋਸ਼ ਲਾਇਆ ਕਿ ਐੱਸ. ਡੀ. ਪੀ. ਆਈ., ਐੱਮ. ਐੱਨ. ਐੱਮ. ਕੇ. ਤੇ ਤੌਹੀਦ ਜ਼ਮਾਤ ਵਰਗੇ ਇਸਲਾਮੀ ਕੱਟੜਪੰਥੀ ਸੰਗਠਨਾਂ ਨੇ ਮੇਜਰ ਮੁਕੰਦ ਵਰਦਰਾਜਨ ਦੀ ਜੀਵਨੀ ‘ਅਮਰਣ’ ਖਿਲਾਫ ਵਿਖਾਵਾ ਕੀਤਾ ਸੀ, ਜਿਨ੍ਹਾਂ ਨੂੰ ਅੱਤਵਾਦ ਵਿਰੋਧੀ ਮੁਹੰਮ ਦੌਰਾਨ ਉਨ੍ਹਾਂ ਦੀ ਬਹਾਦਰੀ ਲਈ ਮਰਨ ਉਪਰੰਤ ਅਸ਼ੋਕ ਚੱਕਰ ਨਾਲ ਸਨਮਾਨਤ ਕੀਤਾ ਗਿਆ ਸੀ।
ਵਿਰੋਧ ਕਰਨ ਵਾਲਿਆਂ ਦਾ ਕਹਿਣਾ ਸੀ ਕਿ ਇਸ ਵਿਚ ਮੁਸਲਮਾਨਾਂ ਨੂੰ ਅੱਤਵਾਦੀ ਦੇ ਰੂਪ ਵਿਚ ਵਿਖਾਇਆ ਗਿਆ ਹੈ, ਜੋ ਸੱਚ ਨਹੀਂ ਹੈ।
ਤਿਰੂਪਤੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ਵਿਚ ਦੋਸ਼ ਲਾਇਆ ਕਿ ਫਿਲਮ ’ਚ ਕਈ ਦ੍ਰਿਸ਼ਾਂ ਵਿਚ ਭਾਰਤੀ ਮੁਸਲਮਾਨਾਂ ਨੂੰ ਸ਼ਹੀਦ ਤੇ ਦੇਸ਼ ਭਗਤ ਦੇ ਰੂਪ ਵਿਚ ਵਿਖਾਇਆ ਗਿਆ ਹੈ ਪਰ ਫਿਲਮ ਵਿਚ ਕਸ਼ਮੀਰ ’ਚ ਹੋਈਆਂ ਅੱਤਵਾਦੀ ਸਰਗਰਮੀਆਂ ਨੂੰ ਵਿਖਾਉਣ ਦੀ ਗੱਲ ਬਰਦਾਸ਼ਤ ਨਾ ਹੋਣ ਕਾਰਨ ਕੱਟੜਪੰਥੀ ਸੰਗਠਨਾਂ ਨੇ ਫਿਲਮ ਦੇ ਪ੍ਰਦਰਸ਼ਨ ਖਿਲਾਫ ਧਮਕੀ ਦਿੱਤੀ।
ਅਨੋਖਾ ਮਾਮਲਾ: ਮਰਿਆ ਮੁਰਗਾ ਲੈ ਕੇ ਥਾਣੇ ਪਹੁੰਚ ਗਿਆ ਵਿਅਕਤੀ, ਕਹਿੰਦਾ ਕਰੋ ਮਾਮਲਾ ਦਰਜ
NEXT STORY