ਨਵੀਂ ਦਿੱਲੀ– ਮਹਿੰਗਾਈ ਅਤੇ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਚਲਦੇ ਕਾਂਗਰਸ ਵੀਰਵਾਰ ਨੂੰ ਦੇਸ਼ ਭਰ ’ਚ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੀ ਹੈ। ਇਸ ਦੌਰਾਨ ਰਾਹੁਲ ਗਾਂਧੀ ਨੇ ਕਈ ਕਾਂਗਰਸ ਸਾਂਸਦਾਂ ਸਮੇਤ ਵਿਜੇ ਚੌਂਕ ’ਤੇ ਧਰਨਾ ਦਿੱਤਾ। ਤਾਮਿਲਨਾਡੂ ’ਚ ਵੀ ਕਾਂਗਰਸ ਦਾ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ। ਉੱਥੇ ਹੀ ਪ੍ਰਿਯੰਕਾ ਗਾਂਧੀ ਹਿਮਾਚਲ ਪ੍ਰਦੇਸ਼ ’ਚ ਇਸ ਪ੍ਰਦਰਸ਼ਨ ’ਚ ਸ਼ਾਮਿਲ ਹੋ ਸਕਦੀ ਹੈ।
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਾਂਗਰਸ ਦੇ ਹੋਰ ਨੇਤਾਵਾਂ ਦੇ ਨਾਲ ਮਹਿੰਗਾਈ ਅਤੇ ਵਧਦੀਆਂ ਪੈਟਰੋਲ-ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨ ਕਰਕੇ ਸਿਲੰਡਰ ਅਤੇ ਮੋਟਰਸਾਈਕਲ ’ਤੇ ਫੁੱਲਾਂ ਦੇ ਹਾਰ ਚੜ੍ਹਾਏ।
ਪ੍ਰਦਰਸ਼ਨ ਦੇ ਨਾਲ-ਨਾਲ ਰਾਹੁਲ ਗਾਂਧੀ ਨੇ ਟਵੀਟ ਰਾਹੀਂ ਵੀ ਪੀ.ਐੱਮ. ਮੋਦੀ ’ਤੇ ਨਿਸ਼ਾਨਾ ਵਿਨ੍ਹਿਆ ਹੈ। ਉਨ੍ਹਾਂ ਲਿਖਿਆ ‘ਸਵਾਲ ਨਾ ਪੁੱਛੋ ‘ਫਕੀਰ’ ਕੋਲੋਂ, ਕੈਮਰੇ ’ਤੇ ਵੰਡੇ ਗਿਆਨ। ਜ਼ੁਲਮਾਂ ਨਾਲ ਭਰੀ ਝੋਲੀ ਲੈ ਕੇ, ਲੁੱਟੇ ਹਿੰਦੁਸਤਾਨ।’
ਕਾਂਗਰਸ ਨੇਤਾ ਨੇ ਦੋਸ਼ ਲਗਾਇਆ, ‘ਰਸੋਈ ਗੈਸ ਸਿਲੰਡਰ ਦੀ ਕੀਮਤ ਦੁਗਣੀ ਹੋ ਗਈ ਹੈ। ਦਿੱਲੀ ’ਚ ਹੁਣ ਪੈਟਰੋਲ ਦੀ ਕੀਮਤ 102 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਸਰਕਾਰ ਸਿਰਫ ਇਕ ਚੀਜ਼ ਕਰ ਰਹੀ ਹੈ- ਗਰੀਬਾਂ ਦੀ ਜੇਬ ’ਚੋਂ ਪੈਸੇ ਕੱਢੋ ਅਤੇ ਦੋ-ਤਿੰਨ ਵੱਡੇ ਉਦਯੋਗਪਤੀਆਂ ਨੂੰ ਫਾਇਦਾ ਪਹੁੰਚਾਓ।’
ਕੇਜਰੀਵਾਲ ਦੀ ਰਿਹਾਇਸ਼ ’ਤੇ ਭੰਨ-ਤੋੜ ਮਾਮਲਾ: ਦਿੱਲੀ ਪੁਲਸ ਨੇ 8 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
NEXT STORY