ਗੁਰੂਗ੍ਰਾਮ — ਹਰਿਆਣਾ ਦੇ ਗੁਰੂਗ੍ਰਾਮ ਦੇ ਸੋਹਨਾ ਇਲਾਕੇ 'ਚ ਇਕ ਸੜਕ ਹਾਦਸੇ 'ਚ ਫਾਰਮਾ ਦੇ ਪਹਿਲੇ ਸਾਲ ਦੇ ਵਿਦਿਆਰਥੀ ਅਤੇ ਇਕ ਆਟੋ ਚਾਲਕ ਦੀ ਮੌਤ ਹੋ ਗਈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਸੂਤਰਾਂ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ 2 ਵਜੇ ਸੋਹਨਾ-ਪਲਵਲ ਰੋਡ 'ਤੇ ਸਿਲਾਨੀ ਪਿੰਡ ਨੇੜੇ ਇਕ ਤੇਜ਼ ਰਫਤਾਰ ਆਟੋ ਦੀ ਬਲੇਨੋ ਕਾਰ ਨਾਲ ਟੱਕਰ ਹੋ ਗਈ, ਜਿਸ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਸੋਹਨਾ ਦੇ ਵਾਰਡ 15 ਦੀ ਰਹਿਣ ਵਾਲੀ ਪਲਕ (18) ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਆਟੋ ਚਾਲਕ ਅਨਿਲ (37) ਵਾਸੀ ਤਿਕਲੀ ਪਿੰਡ ਦੀ ਗੁਰੂਗ੍ਰਾਮ ਦੇ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਮੁਤਾਬਕ ਕਿਰੰਜ ਪਿੰਡ ਦੇ ਰਹਿਣ ਵਾਲੇ ਰਵਿੰਦਰ (49) ਅਤੇ ਅਨੁਪਮਾ (19) ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਸੋਹਨਾ ਸਿਵਲ ਹਸਪਤਾਲ ਤੋਂ ਗੁਰੂਗ੍ਰਾਮ ਦੇ ਇਕ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ। ਸੋਹਨਾ ਸਦਰ ਥਾਣੇ ਦੇ ਇੰਚਾਰਜ ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਆਟੋ ਦੀ ਰਫ਼ਤਾਰ ਤੇਜ਼ ਸੀ।
ਇਸ ਪਿੰਡ 'ਚ ਆਈ ਖੁਸ਼ਹਾਲੀ, ਲੋਕਾਂ ਨੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਦੇਖੀਆਂ ਫਿਲਮਾਂ
NEXT STORY