ਨਵੀਂ ਦਿੱਲੀ- ਫਿਲੀਪੀਨਜ਼ ਨੇ ਸ਼ੁੱਕਰਵਾਰ ਨੂੰ ਬ੍ਰਹਿਮੋਸ ਏਅਰੋਸਪੇਸ ਪ੍ਰਾਈਵੇਟ ਲਿਮਟਿਡ ਤੋਂ ਆਪਣੀ ਜਲ ਸੈਨਾ ਲਈ ਐਂਟੀ ਸ਼ਿਪ ਮਿਜ਼ਾਈਲ ਸਿਸਟਮ ਐਕਵਾਇਰ ਲਈ ਮਨਜ਼ੂਰੀ ਦੇ ਦਿੱਤੀ ਹੈ। ਇਹ ਪ੍ਰਸਤਾਵ ਕਰੀਬ 37.49 ਕਰੋੜ ਅਮਰੀਕੀ ਡਾਲਰ ਦਾ ਹੈ। ਫਿਲੀਪੀਨਜ਼ ਦੇ ਰਾਸ਼ਟਰੀ ਰੱਖਿਆ ਵਿਭਾਗ ਵਲੋਂ ਬ੍ਰਹਿਮੋਸ ਦੇ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਇਸ ਹਫ਼ਤੇ 11 ਜਨਵਰੀ ਨੂੰ ਭਾਰਤੀ ਜਲ ਸੈਨਾ ਅਤੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਬ੍ਰਹਿਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ ਹੈ। ਮਿਜ਼ਾਈਲ ਭਾਰਤ ਅਤੇ ਰੂਸ ਦਰਮਿਆਨ ਇਕ ਸਾਂਝੀ ਉੱਦਮ ਹੈ, ਜਿੱਥੇ ਡੀ.ਆਰ.ਡੀ.ਓ. ਭਾਰਤੀ ਪੱਖ ਦਾ ਪ੍ਰਤੀਨਿਧੀਤੱਵ ਕਰਦਾ ਹੈ।

ਮਿਜ਼ਾਈਲ ਦਾ ਪ੍ਰੀਖਣ ਆਈ.ਐੱਨ.ਐੱਸ. ਵਿਸ਼ਾਖਾਪਟਨਮ ਤੋਂ ਕੀਤਾ ਗਿਆ ਸੀ, ਜੋ ਹਾਲ ਹੀ 'ਚ ਸ਼ਾਮਲ ਭਾਰਤੀ ਜਲ ਸੈਨਾ ਦਾ ਨਵਾਂ ਜੰਗੀ ਬੇੜਾ ਹੈ। ਬ੍ਰਹਿਮੋਸ ਭਾਰਤੀ ਜਲ ਸੈਨਾ ਦੇ ਜੰਗੀ ਬੇੜਿਆਂ ਦੀ ਮੁੱਖ ਹਥਿਆਰ ਪ੍ਰਣਾਲੀ ਹੈ ਅਤੇ ਇਸ ਨੂੰ ਲਗਭਗ ਸਾਰੇ ਸਤਿਹ ਪਲੇਟਫਾਰਮਾਂ 'ਤੇ ਤਾਇਨਾਤ ਕੀਤਾ ਗਿਆ ਹੈ। ਇਸ ਦਾ ਇਕ ਪਾਣੀ ਦੇ ਹੇਠਾਂ ਵਾਲਾ ਐਡੀਸ਼ਨ ਵੀ ਵਿਕਸਿਤ ਕੀਤਾ ਜਾ ਰਿਹਾ ਹੈ, ਜਿਸ ਦਾ ਉਪਯੋਗ ਨਾ ਸਿਰਫ਼ ਭਾਰਤ ਦੀਆਂ ਪਣਡੁੱਬੀਆਂ ਵਲੋਂ ਕੀਤਾ ਜਾਵੇਗਾ, ਸਗੋਂ ਮਿੱਤਰ ਦੇਸ਼ਾਂ ਦੇ ਨਿਰਯਾਤ ਲਈ ਵੀ ਪੇਸ਼ ਕੀਤਾ ਜਾਵੇਗਾ।
ਹਿਮਾਚਲ : ਆਈ.ਜੀ.ਐੱਮ.ਸੀ. ਦੇ ਸੁਪਰਡੈਂਟ ਸਮੇਤ 4 ਡਾਕਟਰ ਨਿਕਲੇ ਕੋਰੋਨਾ ਪਾਜ਼ੇਟਿਵ
NEXT STORY