ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ 'ਚ ਮੰਤਰੀਆਂ ਅਤੇ ਨੇਤਾਵਾਂ ਤੋਂ ਬਾਅਦ ਹੁਣ ਡਾਕਟਰ ਵੀ ਕੋਰੋਨਾ ਸੰਕਰਮਣ ਦੀ ਲਪੇਟ 'ਚ ਆਉਣ ਲੱਗੇ ਹਨ। ਸਥਾਨਕ ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਜਨਕਰਾਜ ਤੋਂ ਇਲਾਵਾ ਤਿੰਨ ਹੋਰ ਡਾਕਟਰ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜੋ ਹੁਣ ਆਪਣੇ-ਆਪਣੇ ਘਰਾਂ 'ਚ ਏਕਾਂਤਵਾਸ 'ਚ ਰਹਿ ਰਹੇ ਹਨ।
ਇਹ ਵੀ ਪੜ੍ਹੋ : ਟਿਕਟ ਨਾ ਮਿਲਣ ’ਤੇ ਥਾਣੇ ’ਚ ਫੁਟ-ਫੁਟ ਕੇ ਰੋ ਪਏ ਬਸਪਾ ਨੇਤਾ, 67 ਲੱਖ ਹੜੱਪਣ ਦਾ ਲਾਇਆ ਦੋਸ਼
ਡਾ. ਜਨਕਰਾਜ 2 ਦਿਨ ਪਹਿਲਾਂ ਹਸਪਤਾਲ ਦੇ ਨਿਊ ਓ.ਪੀ.ਡੀ. ਬਲਾਕ ਦੇ ਉਦਘਾਟਨ ਪ੍ਰੋਗਰਾਮ 'ਚ ਸ਼ਾਮਲ ਹੋਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਕੋਰੋਨਾ ਜਾਂਚ ਕਰਵਾਈ ਸੀ, ਜੋ ਪਾਜ਼ੇਟਿਵ ਆਈ ਹੈ। ਉਨ੍ਹਾਂ ਤੋਂ ਇਲਾਵਾ ਤਿੰਨ ਹੋਰ ਡਾਕਟਰ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਸੂਬੇ 'ਚ ਪਿਛਲੇ 24 ਘੰਟਿਆਂ 'ਚ ਇਕੱਲੇ ਸ਼ਿਮਲਾ ਜ਼ਿਲ੍ਹੇ 'ਚ ਹੀ ਕੋਰੋਨਾ ਦੇ 584 ਮਾਮਲੇ ਆਏ ਹਨ, ਜਿਸ ਨਾਲ ਜ਼ਿਲ੍ਹੇ 'ਚ ਸਰਗਰਮ ਮਾਮਲੇ 1400 ਦਾ ਅੰਕੜਾ ਪਾਰ ਕਰ ਗਏ ਹਨ। ਜ਼ਿਲ੍ਹੇ 'ਚ ਕੋਰੋਨਾ ਨਾਲ ਹੁਣ ਤੱਕ 600 ਲੋਕਾਂ ਦੀ ਮੌਤ ਹੋ ਚੁਕੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਉੱਤਰ ਪ੍ਰਦੇਸ਼ ’ਚ ਭਾਰੀ ਬਹੁਮਤ ਨਾਲ ਸਰਕਾਰ ਬਣਾਏਗੀ ਭਾਜਪਾ: ਯੋਗੀ
NEXT STORY