ਜੌਨਪੁਰ – ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿਚਾਲੇ ਸਿਆਸੀ ਤੀਰ ਅਤੇ ਵਿਵਾਦਾਂ ਦੇ ਨਾਲ ਹੀ ਹੁਣ ਵਿਆਹ ਵੀ ਸਿਆਸੀ ਹੋ ਰਹੇ ਹਨ। ਜ਼ਿਲੇ ’ਚ ਵਿਧਾਨ ਸਭਾ ਚੋਣਾਂ ਦਾ ਬੁਖਾਰ ਚੜ੍ਹ ਚੁੱਕਾ ਹੈ। ਇਕ ਸਮਰਥਕ ਨੇ ਵਿਆਹ ਦੇ ਕਾਰਡ ’ਤੇ ਭਗਵਾਨ ਸ਼੍ਰੀ ਗਣੇਸ਼ ਦੀ ਜਗ੍ਹਾ ਸਮਾਜਵਾਦੀ ਪਾਰਟੀ ਦੀਆਂ ਪ੍ਰਾਪਤੀਆਂ ਦੀ ਤਸਵੀਰ ਅਤੇ ਨੇਤਾਵਾਂ ਦੀ ਫੋਟੋ ਛਾਪ ਦਿੱਤੀ ਹੈ।
ਇਹ ਵੀ ਪੜ੍ਹੋ - ਜ਼ਾਕਿਰ ਨਾਇਕ ਦੇ ਇਸਲਾਮਿਕ ਰਿਸਰਚ ਫਾਊਂਡੇਸ਼ਨ ’ਤੇ ਬੈਨ 5 ਸਾਲ ਵਧਿਆ
ਇਸ ’ਚ ਸਪਾ ਦੇ ਰਾਸ਼ਟਰੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ ਸਾਬਕਾ ਵਿਧਾਇਕ ਓਮ ਪ੍ਰਕਾਸ਼ ਉਰਫ ਬਾਬਾ ਦੁਬੇ ਦੀ ਫੋਟੋ ਲੱਗੀ ਹੋਈ ਹੈ। ਵਿਆਹ ਦਾ ਇਹ ਕਾਰਡ ਲੋਕਾਂ ਵਿਚਾਲੇ ਪਹੁੰਚਿਆ ਤਾਂ ਚਰਚਾ ਦਾ ਵਿਸ਼ਾ ਬਣ ਗਿਆ। ਵਿਆਹ ਦੇ ਕਾਰਡ ’ਤੇ ਸਮਾਜਵਾਦੀ ਪਾਰਟੀ ਦੀਆਂ ਪ੍ਰਾਪਤੀਆਂ ਦੀ ਤਸਵੀਰ ਅਤੇ ਨੇਤਾਵਾਂ ਦੀ ਫੋਟੋ ਜਿਵੇਂ ਸਿਆਸੀ ਵਿਆਹ ਦਾ ਸੰਕੇਤ ਦਿੰਦੀਆਂ ਨਜ਼ਰ ਆਉਂਦੀਆਂ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਜ਼ਾਕਿਰ ਨਾਇਕ ਦੇ ਇਸਲਾਮਿਕ ਰਿਸਰਚ ਫਾਊਂਡੇਸ਼ਨ ’ਤੇ ਬੈਨ 5 ਸਾਲ ਵਧਿਆ
NEXT STORY