ਬੈਂਗਲੁਰੂ (ਭਾਸ਼ਾ)- ਬੈਂਗਲੁਰੂ 'ਚ 39 ਸਾਲਾ ਇਕ ਫਿਜ਼ਿਓਥੈਰੇਪਿਸਟ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਅਤੇ ਬਾਅਦ 'ਚ ਉਹ ਲਾਸ਼ ਨੂੰ ਇਕ ਸੂਟਕੇਸ 'ਚ ਰੱਖ ਕੇ ਪੁਲਸ ਥਾਣੇ ਆਤਮਸਮਰਪਣ ਕਰਨ ਪਹੁੰਚੀ। ਪੁਲਸ ਨੇ ਮੰਗਲਵਾਰ ਨੂੰ ਇਸ ਸੰਬੰਧ 'ਚ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਦੋਸ਼ੀ ਸੋਨਾਲੀ ਸੇਨ ਪੱਛਮੀ ਬੰਗਾਲ ਦੀ ਵਾਸੀ ਹੈ ਅਤੇ ਆਪਣੇ ਮਾਤਾ-ਪਿਤਾ ਦੀ ਇਕਲੌਤੀ ਸੰਤਾਨ ਹੈ। ਉਸ ਨੇ ਦੱਸਿਆ ਕਿ 5 ਸਾਲ ਪਹਿਲਾਂ ਕੋਲਕਾਤਾ 'ਚ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ ਅਤੇ ਉਸ ਦੇ ਬਾਅਦ ਤੋਂ ਉਸ ਦੀ ਮਾਂ ਇੱਥੇ ਉਸ ਕੋਲ ਰਹਿ ਰਹੀ ਸੀ।
ਪੁਲਸ ਡਿਪਟੀ ਕਮਿਸ਼ਨਰ ਸੀ.ਕੇ. ਬਾਬਾ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਕਰੀਬ 11.30 ਵਜੇ ਔਰਤ ਨੇ ਇਕ ਕੱਪੜੇ ਨਾਲ ਆਪਣੀ ਮਾਂ ਦਾ ਉਸ ਸਮੇਂ ਗਲ਼ਾ ਘੁੱਟ ਦਿੱਤਾ, ਜਦੋਂ ਉਸ ਦਾ ਪਤੀ ਸ਼ਹਿਰ ਦੇ ਹੇਬਾਗੋਡੀ 'ਚ ਸਥਿਤ ਕੰਪਨੀ 'ਚ ਕੰਮ ਕਰਨ ਗਿਆ ਹੋਇਆ ਸੀ। ਪੁਲਸ ਨੇ ਦੱਸਿਆ ਕਿ ਸੇਨ ਆਪਣੇ ਪਤੀ, ਪੁੱਤ, ਮਾਂ ਵਿਭਾ ਪਾਲ ਅਤੇ ਸੱਸ ਨਾਲ ਪਿਛਲੇ 5 ਸਾਲਾਂ ਤੋਂ ਸ਼ਹਿਰ ਦੇ ਮੀਕੋ ਲੇਆਊਟ ਦੇ ਬਿਲੇਕਹੱਲੀ 'ਚ ਇਕ ਅਪਾਰਟਮੈਂਟ 'ਚ ਰਹਿ ਰਹੀ ਸੀ।
ਬਾਬਾ ਨੇ ਦੱਸਿਆ ਕਿ ਸੇਨ ਨੇ ਆਪਣੀ ਮਾਂ ਦਾ ਕਤਲ ਕਰਨ ਤੋਂ ਬਾਅਦ ਲਾਸ਼ ਇਕ ਸੂਟਕੇਸ 'ਚ ਬੰਦ ਕੀਤੀ ਅਤੇ ਉਹ ਮੀਕੋ ਲੇਆਊਟ ਥਾਣੇ ਪਹੁੰਚੀ, ਜਿਸ ਤੋਂ ਬਾਅਦ ਇਕ ਪੁਲਸ ਸਬ ਇੰਸਪੈਕਟਰ ਨੇ ਕਤਲ ਦਾ ਇਕ ਮਾਮਲਾ ਦਰਜ ਕੀਤਾ। ਉਨ੍ਹਾਂ ਦੱਸਿਆ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਔਰਤ ਨੇ ਆਪਣੀ ਮਾਂ ਦਾ ਕਤਲ ਕਿਉਂ ਕੀਤੀ। ਬਾਬਾ ਨੇ ਕਿਹਾ,''ਮੈਨੂੰ ਨਹੀਂ ਪਤਾ ਕਿ ਕਤਲ ਕਿਉਂ ਕੀਤਾ ਗਿਆ। ਸਾਨੂੰ ਉਸ ਨੂੰ (ਮੁਲਜ਼ਮ ਨੂੰ) ਹਿਰਾਸਤ 'ਚ ਲੈਣਾ ਹੋਵੇਗਾ। ਉਸ ਨੇ ਫਿਜ਼ੀਓਥੈਰੇਪੀ ਦੀ ਪੜ੍ਹਾਈ ਕੀਤੀ ਹੈ। ਅਜਿਹਾ ਲੱਗਦਾ ਹੈ ਕਿ ਇਹ ਕੋਈ ਘਰੇਲੂ ਮਾਮਲਾ ਹੈ।'' ਉਨ੍ਹਾਂ ਕਿਹਾ,''ਸੇਨ ਆਪਣੇ ਮਾਤਾ-ਪਿਤਾ ਦੀ ਇਕ ਇਕਲੌਤੀ ਸੰਤਾਨ ਹੈ। ਉਹ ਪਿਛਲੇ 5 ਸਾਲਾਂ ਤੋਂ ਉਸ ਦੀ (ਆਪਣੀ ਮਾਂ ਦੀ) ਦੇਖਭਾਲ ਕਰ ਰਹੀ ਸੀ। ਪੀੜਤਾ ਨੂੰ ਸਿਹਤ ਸੰਬੰਧੀ ਕੁਝ ਬੀਮਾਰੀਆਂ ਸਨ। ਜਦੋਂ ਕਤਲ ਕੀਤੀ ਗਈ, ਉਸ ਸਮੇਂ (ਮੁਲਜ਼ਮ ਦੀ) ਸੱਸ ਅਤੇ ਉਸ ਦਾ ਪੁੱਤ ਵੀ ਘਰ ਦੇ ਦੂਜੇ ਕਮਰੇ 'ਚ ਸਨ।
ਪੁੱਤ ਨੇ ਮਾਂ ਦੀ ਯਾਦ 'ਚ ਬਣਵਾ ਦਿੱਤਾ ਦੂਜਾ 'ਤਾਜ ਮਹਿਲ', ਖ਼ਰਚ ਕੀਤੇ ਇੰਨੇ ਕਰੋੜ ਰੁਪਏ
NEXT STORY