ਤਿਰੁਵਨੰਤਪੁਰਮ- ਕੇਰਲ 'ਚ ਤਿਰੁਵਨੰਤਪੁਰਮ ਨੇੜੇ ਇਕ ਸੈਲਾਨੀ ਬੱਸ ਦੇ ਸ਼ਨੀਵਾਰ ਨੂੰ ਪਲਟਣ ਨਾਲ ਵਿਦਿਆਰਥੀਆਂ ਸਮੇਤ 17 ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਜ਼ਖ਼ਮੀਆਂ 'ਚ ਤ੍ਰਿਸ਼ੂਰ ਜ਼ਿਲ੍ਹੇ ਦੇ ਕੋਡਕਾਰਾ ਦੇ ਇਕ ਕਾਲਜ ਦੇ ਅਧਿਆਪਕ ਅਤੇ ਵਿਦਿਆਰਥੀ ਸ਼ਾਮਲ ਹਨ, ਜੋ ਉਦਯੋਗਿਕ ਦੌਰੇ ਦੇ ਅਧੀਨ ਵਿਝਿੰਜਮ ਬੰਦਰਗਾਹ ਜਾ ਰਹੇ ਸਨ। ਪੁਲਸ ਨੇ ਦੱਸਿਆ ਕਿ ਹਾਦਸਾ ਤੜਕੇ ਕਰੀਬ 10.30 ਵਜੇ ਉਸ ਸਮੇਂ ਹੋਇਆ, ਜਦੋਂ ਏਥੁੱਕੜ 'ਚ ਨੈਸ਼ਨਲ ਹਾਈਵੇਅ ਦੀ ਸਰਵਿਸ ਰੋਡ 'ਤੇ ਚੱਲ ਰਹੀ ਬੱਸ ਦਾ ਕੰਟਰੋਲ ਵਿਗੜ ਗਿਆ ਉਹ ਇਕ ਮਕਾਨ ਨਾਲ ਟਕਰਾ ਕੇ ਪਲਟ ਗਈ।
ਉਸ ਨੇ ਦੱਸਿਆ ਕਿ ਮਕਾਨ ਨੂੰ ਮਾਮੂਲੀ ਨੁਕਸਾਨ ਹੋਇਆ ਅਤੇ ਉਸ 'ਚ ਰਹਿਣ ਵਾਲਾ ਪਰਿਵਾਰ ਸੁਰੱਖਿਅਤ ਹੈ। ਬੱਸ 'ਚ ਵਿਦਿਆਰਥੀਆਂ, ਅਧਿਆਪਕਾਂ ਅਤੇ ਬੱਸ ਕਰਮੀਆਂ ਸਮੇਤ ਕਰੀਬ 42 ਲੋਕ ਸਵਾਰ ਸਨ। ਪੁਲਸ ਨੇ ਦੱਸਿਆ ਕਿ ਸਥਾਨਕ ਲੋਕ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਬੱਸ 'ਚ ਫਸੇ ਯਾਤਰੀਆਂ ਨੂੰ ਬਾਹਰ ਕੱਢਣ 'ਚ ਮਦਦ ਕੀਤੀ। ਜ਼ਖ਼ਮੀਆਂ ਨੂੰ ਪਰਿਪੱਲੀ ਦੇ ਇਕ ਹਸਪਤਾਲ 'ਚ ਪਹੁੰਚਾਇਆ ਗਿਆ। ਉਸ ਨੇ ਦੱਸਿਆ ਕਿ ਜ਼ਖ਼ਮੀਆਂ 'ਚੋਂ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੈ ਅਤੇ ਬਾਅਦ 'ਚ ਉਸ ਨੂੰ ਕੋਲੱਮ ਦੇ ਇਕ ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੇ ਅਧੀਨ ਬੱਸ ਦੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਛੇਤੀ ਤੋਂ ਛੇਤੀ ਨਿਕਲੋ..!' ਈਰਾਨ 'ਚ ਬਣੇ Civil War ਵਰਗੇ ਹਾਲਾਤ, ਵਾਪਸ ਮੁੜਨ ਲੱਗੇ ਭਾਰਤੀ
NEXT STORY