Fack Check By: BOOM
ਨਵੀਂ ਦਿੱਲੀ- ਸਾਬਕਾ ਪ੍ਰਧਾਨ ਮਨਮੋਹਨ ਸਿੰਘ ਦੇ ਦਿਹਾਂਤ ਨਾਲ ਜੋੜ ਕੇ ਸੋਸ਼ਲ ਮੀਡੀਆ 'ਤੇ ਗਾਂਧੀ ਪਰਿਵਾਰ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ। ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਇਸ ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਸ਼ਟਰੀ ਸੋਗ ਦਰਮਿਆਨ ਗਾਂਧੀ ਪਰਿਵਾਰ ਵੀਅਤਨਾਮ ਜਾ ਕੇ ਛੁੱਟੀਆਂ ਮਨਾ ਰਿਹਾ ਹੈ।
'BOOM' ਨੇ ਵੇਖਿਆ ਕਿ ਵਾਇਰਲ ਤਸਵੀਰ ਮਨਮੋਹਨ ਸਿੰਘ ਦੇ ਦਿਹਾਂਤ ਤੋਂ ਪਹਿਲਾ ਦੀ ਹੈ। ਉਦੋਂ 22 ਦਸੰਬਰ ਨੂੰ ਰਾਹੁਲ ਗਾਂਧੀ ਪਰਿਵਾਰ ਨਾਲ ਦਿੱਲੀ ਦੇ ਕਨਾਟ ਪਲੇਸ ਸਥਿਤ ਕਵਾਲਿਟੀ ਰੈਸਟੋਰੈਂਟ ਵਿਚ ਲੰਚ ਲਈ ਗਏ ਸਨ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ 26 ਦਸੰਬਰ 2024 ਨੂੰ 92 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਇਸ ਤੋਂ ਬਾਅਦ ਭਾਰਤ ਨੇ 7 ਦਿਨਾਂ ਦਾ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਸੀ।
ਸਾਬਕਾ ਪ੍ਰਧਾਨ ਮੰਤਰੀ ਦੇ ਦਿਹਾਂਤ ਮਗਰੋਂ ਭਾਜਪਾ ਅਤੇ ਕਾਂਗਰਸ ਵਿਚਾਲੇ ਵਾਰ-ਪਲਟਵਾਰ ਵੇਖਣ ਨੂੰ ਮਿਲਿਆ। ਭਾਜਪਾ ਨੇ ਮਨਮੋਹਨ ਸਿੰਘ ਦੀਆਂ ਅਸਥੀਆਂ ਵਿਸਰਜਨ ਵਿਚ ਰਾਹੁਲ ਗਾਂਧੀ ਦੀ ਗੈਰ-ਹਾਜ਼ਰੀ ਅਤੇ ਰਾਸ਼ਟਰੀ ਸੋਗ ਵਿਚਾਲੇ ਉਨ੍ਹਾਂ ਦੇ ਵੀਅਤਨਾਮ ਦੌਰੇ ਨੂੰ ਲੈ ਕੇ ਸਵਾਲ ਚੁੱਕਿਆ। ਹਾਲਾਂਕਿ ਕਾਂਗਰਸ ਬੁਲਾਰੇ ਪਵਨ ਖੇੜਾ ਨੇ ਇਸ 'ਤੇ ਸਫਾਈ ਦਿੰਦੇ ਹੋਏ ਕਿਹਾ ਸੀ ਕਿ ਪ੍ਰਾਈਵੇਸੀ ਦਾ ਧਿਆਨ ਰੱਖਦੇ ਹੋਏ ਕਾਂਗਰਸ ਪਾਰਟੀ ਦਾ ਕੋਈ ਵੀ ਨੇਤਾ ਮਨਮੋਹਨ ਸਿੰਘ ਦੇ ਅਸਥੀਆਂ ਵਿਸਰਜਨ 'ਚ ਸ਼ਾਮਲ ਨਹੀਂ ਹੋਇਆ।
ਵਾਇਰਲ ਤਸਵੀਰ ਵਿਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਅਤੇ ਉਨ੍ਹਾਂ ਦੇ ਪਤੀ ਰਾਬਰਟ ਵਾਡਰਾ ਸਮੇਤ ਗਾਂਧੀ ਪਰਿਵਾਰ ਦੇ ਮੈਂਬਰ ਕਿਸੇ ਰੈਸਟੋਰੈਂਟ ਵਿਚ ਬੈਠੇ ਨਜ਼ਰ ਆ ਰਹੇ ਹਨ।
ਫੇਸਬੁੱਕ 'ਤੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਇਕ ਯੂਜ਼ਰ ਨੇ ਕਾਂਗਰਸ 'ਤੇ ਤੰਜ਼ ਕੱਸਿਆ ਅਤੇ ਲਿਖਿਆ, ''7 ਦਿਨ ਦੇ ਰਾਸ਼ਟਰੀ ਸੋਗ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਅੰਤਿਮ ਸ਼ਰਧਾਂਜਲੀ ਭੇਟ ਕਰਦਿਆਂ ਕਾਂਗਰਸ ਮਾਲਿਕ ਲੋਕਾਂ ਦਾ ਪਰਿਵਾਰ ਜਵਾਈ ਜੀ ਨਾਲ ਵੀਅਤਨਾਮ ਵਿਚ।''
ਫੈਕਟ ਚੈਕ: ਤਸਵੀਰ ਮਨਮੋਹਨ ਸਿੰਘ ਦੇ ਦਿਹਾਂਤ ਤੋਂ ਪਹਿਲਾਂ ਦੀ ਹੈ
ਵਾਇਰਲ ਤਸਵੀਰ ਨੂੰ ਰਿਸਰਵ ਇਮੇਜ ਸਰਚ ਕਰਨ 'ਤੇ ਸਾਨੂੰ 22 ਦਸੰਬਰ 2024 ਦੀਆਂ ਕਈ ਖ਼ਬਰਾਂ ਰਿਪੋਰਟ ਮਿਲੀਆਂ, ਜਿਨ੍ਹਾਂ ਵਿਚ ਵਾਇਰਲ ਤਸਵੀਰ ਮੌਜੂਦ ਸੀ। 'NDTV India' ਦੀ ਰਿਪੋਰਟ ਮੁਤਾਬਕ 22 ਦਸੰਬਰ ਨੂੰ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਰਾਜਧਾਨੀ ਦਿੱਲੀ ਦੇ ਮਸ਼ਹੂਰ ਕਵਾਲਿਟੀ ਰੈਸਟੋਰੈਂਟ ਵਿਚ ਖਾਣੇ ਦਾ ਆਨੰਦ ਮਾਣਨ ਪਹੁੰਚੇ ਸਨ। ਉਨ੍ਹਾਂ ਨਾਲ ਸੋਨੀਆ ਗਾਂਧੀ, ਪ੍ਰਿਅੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ, ਧੀ ਮਿਰਾਆ ਅਤੇ ਸੱਸ ਸੌਰੀਨ ਵਾਡਰਾ ਵੀ ਮੌਜੂਦ ਸਨ।
'ABP News' ਦੀ 22 ਦਸੰਬਰ ਦੀ ਫੋਟੋ ਗੈਲਰੀ ਵਿਚ ਵਾਇਰਲ ਤਸਵੀਰ ਤੋਂ ਇਲਾਵਾ ਲੰਚ ਦੀਆਂ ਹੋਰ ਤਸਵੀਰਾਂ ਵੇਖੀਆਂ ਜਾ ਸਕਦੀਆਂ ਹਨ।
ਗਾਂਧੀ ਪਰਿਵਾਰ ਦੇ ਇਸ ਲੰਚ ਨਾਲ ਸਬੰਧਤ ਖ਼ਬਰਾਂ ਇੱਥੇ, ਇੱਥੇ ਅਤੇ ਇੱਥੇ ਵੇਖੋ।
ਸੰਸਦ ਦਾ ਸਰਦ ਰੁੱਤ ਸੈਸ਼ਨ ਖ਼ਤਮ ਹੋਣ ਤੋਂ ਬਾਅਦ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ 22 ਦਸੰਬਰ ਨੂੰ ਲੰਚ ਲਈ ਗਏ ਸਨ। ਉਨ੍ਹਾਂ ਨੇ ਇਸ ਨਾਲ ਜੁੜੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਵੀ ਪੋਸਟ ਕੀਤੀਆਂ ਸਨ। ਰਾਹੁਲ ਨੇ ਤਸਵੀਰਾਂ ਨਾਲ ਲਿਖਿਆ, 'ਆਈਕਾਨਿਕ ਕਵਾਲਿਟੀ ਰੈਸਟੋਰੈਂਟ ਵਿਚ ਪਰਿਵਾਰ ਨਾਲ ਲੰਚ। ਜੇਕਰ ਤੁਸੀਂ ਜਾਓ ਤਾਂ ਛੋਲੇ ਭਟੂਰੇ ਜ਼ਰੂਰ ਟਰਾਈ ਕਰੋ।''
ਕਵਾਲਿਟੀ ਕੇਟਰਿੰਗ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਲੰਚ ਦੀ ਮੇਜ਼ਬਾਨੀ ਦੀ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ ਵਿਚ ਸੋਨੀਆ ਗਾਂਧੀ ਭਟੂਰੇ ਨਾਲ ਨਜ਼ਰ ਆ ਰਹੀ ਹੈ।
(Disclaimer: ਇਹ ਫੈਕਟ ਮੂਲ ਤੌਰ 'ਤੇ BOOM ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)
ਸਾਬਣ ਦੇ ਡੱਬਿਆਂ 'ਚ ਲੁਕਾ ਕੇ ਰੱਖੀ 9 ਕਰੋੜ ਰੁਪਏ ਦੀ ਹੈਰੋਇਨ ਜ਼ਬਤ, ਚਾਰ ਲੋਕ ਗ੍ਰਿਫ਼ਤਾਰ
NEXT STORY