ਕਠੁਆ/ਸ਼੍ਰੀਨਗਰ - ਹੀਰਾਨਗਰ ਵਿਚ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ 'ਤੇ ਇਕ ਕਬੂਤਰ ਫੜਿਆ ਗਿਆ ਹੈ। ਜਾਣਕਾਰੀ ਮੁਤਾਬਕ, ਸਥਾਨਕ ਲੋਕਾਂ ਨੇ ਇਸ ਕਬੂਤਰ ਨੂੰ ਭਾਰਤੀ ਸੀਮਾ ਵਿਚ ਫੈਂਸਿੰਗ ਦੇ ਕੋਲ ਫੜਿਆ। ਕਬੂਤਰ ਦੇ ਖੰਭਾਂ 'ਤੇ ਲਾਲ ਰੰਗ ਲੱਗਿਆ ਹੈ ਅਤੇ ਇਸ ਦੇ ਪੈਰਾਂ ਵਿਚ ਇਕ ਛੱਲਾ ਪਾਇਆ ਹੋਇਆ ਹੈ, ਜਿਸ 'ਤੇ ਕੁਝ ਨੰਬਰ ਵੀ ਅੰਕਿਤ ਹਨ। ਜ਼ਿਲਾ ਪੁਲਸ ਪ੍ਰਮੁੱਖ ਸ਼ੈਲਿੰਦਰ ਮਿਸ਼ਰਾ ਨੇ ਦੱਸਿਆ ਕਿ ਪੁਲਸ ਇਸ ਕਬੂਤਰ ਦੇ ਪੈਰਾਂ ਵਿਚ ਪਾਏ ਛੱਲੇ ਦੇ ਨੰਬਰਾਂ ਦੀ ਸਟੱਡੀ ਕਰ ਰਹੀ ਹੈ। ਜਾਣਕਾਰਾਂ ਮੁਤਾਬਕ ਇਹ ਸੀਮਾ ਪਾਰ ਤੋਂ ਆਪਣੇ ਓਵਰ ਗ੍ਰਾਉਂਡ ਵਰਕਰਸ ਨੂੰ ਕੁਝ ਸੰਦੇਸ਼ ਦੇਣ ਦੀ ਕੋਸ਼ਿਸ਼ ਵੀ ਹੋ ਸਕਦੀ ਹੈ।
ਉਥੇ ਹੀਰਾਨਗਰ ਤੋਂ ਮਿਲੀ ਜਾਣਕਾਰੀ ਮੁਤਾਬਕ ਸਰਹੱਦੀ ਪਿੰਡ ਮਨਿਆਰੀ ਦੇ ਸਰਪੰਚ ਨੇ ਦੱਸਿਆ ਕਿ ਕਬੂਤਰ ਨੂੰ ਗੀਤਾ ਦੇਵੀ ਪਤਨੀ ਰਮੇਸ਼ ਚੰਦਰ ਨੇ ਦੇਖਿਆ ਤਾਂ ਉਨ੍ਹਾਂ ਨੇ ਪਿੰਡ ਦੇ ਨੌਜਵਾਨਾਂ ਨੂੰ ਜਾਣਕਾਰੀ ਦਿੱਤੀ। ਨੌਜਵਾਨਾਂ ਨੇ ਕਬੂਤਰ ਨੂੰ ਫੜ ਕੇ ਪਿੰਜਰੇ ਵਿਚ ਪਾ ਕੇ ਸੀਮਾ ਸੁਰੱਖਿਆ ਬਲ ਦੀ ਪੋਸਟ 'ਤੇ ਜਵਾਨਾਂ ਦੇ ਹਵਾਲੇ ਕੀਤਾ। ਕਬੂਤਰ ਦੀ ਇਕ ਸਾਈਡ ਨੂੰ ਰੰਗ ਨਾਲ ਰੰਗੀਨ ਕੀਤਾ ਗਿਆ ਹੈ ਅਤੇ ਉਸ ਦੇ ਇਕ ਪੈਰ 'ਤੇ ਬਟਨ ਨੁਮਾ ਟੈਗ ਲੱਗਾ ਹੈ, ਜਿਸ 'ਤੇ 03013909569 ਨੰਬਰ ਲਿੱਖਿਆ ਹੈ। ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਜਾਂਚ ਤੋਂ ਬਾਅਦ ਕਬੂਤਰ ਐਸ. ਡੀ. ਪੀ. ਓ. ਚੱਢਵਾਲ ਦੇ ਹਵਾਲੇ ਕਰ ਦਿੱਤਾ।
ਮਣੀਪੁਰ 'ਚ ਆਇਆ 5.5 ਤੀਬਰਤਾ ਦਾ ਭੂਚਾਲ
NEXT STORY