ਸ਼ਿਮਲਾ (ਭਾਸ਼ਾ)-ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ ’ਚ ਗੁਰਦੁਆਰਾ ਮਣੀਕਰਨ ਸਾਹਿਬ ਦੇ ਸਰੋਵਰ ’ਚ ਡੁੱਬਣ ਨਾਲ 25 ਸਾਲ ਦੇ ਇਕ ਸ਼ਰਧਾਲੂ ਦੀ ਮੌਤ ਹੋ ਗਈ। ਕੁੱਲੂ ਦੇ ਪੁਲਸ ਮੁਖੀ ਗੌਰਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅੰਮ੍ਰਿਤਸਰ ਜ਼ਿਲੇ ਦੇ ਵਿਜੇ ਸਿੰਘ ਵਜੋਂ ਹੋਈ ਹੈ। ਉਸ ਨੂੰ ਸਰੋਵਰ ’ਚੋਂ ਕੱਢ ਕੇ ਇਕ ਨਾਲ ਲਗਦੇ ਮੁੱਢਲੇ ਸਿਹਤ ਕੇਂਦਰ ’ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੋਸਟਮਾਰਟਮ ਪਿੱਛੋਂ ਲਾਸ਼ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ।
MP ਦੇ ਸਾਰੇ ਮੰਤਰੀਆਂ ਨੇ ਸੀ.ਐੱਮ. ਨੂੰ ਸੌਂਪਿਆ ਅਸਤੀਫਾ, ਨਵੀਂ ਕੈਬਨਿਟ ਬਣਾਉਣਗੇ ਕਮਲਨਾਥ
NEXT STORY