ਗਯਾ— ਬਿਹਾਰ 'ਚ ਬੀਤੇ ਦਿਨ ਪਰਿਵਾਰ ਨੂੰ ਬੰਦੀ ਬਣਾ ਕੇ ਪਤੀ ਸਾਹਮਣੇ ਪਤਨੀ ਅਤੇ ਬੇਟੀ ਨਾਲ ਗੈਂਗਰੇਪ ਵਾਲੀ ਖ਼ਬਰ ਸਾਹਮਣੇ ਆਈ ਸੀ। ਮਾਮਲਾ ਬਿਹਾਰ ਦੇ ਗਯਾ ਜ਼ਿਲੇ ਦੇ ਕੋਂਚ ਥਾਣਾ ਇਲਾਕੇ ਦਾ ਹੈ। ਇਸ ਮਾਮਲੇ 'ਚ ਸਹੀ ਜਾਂਚ ਨਾ ਕਰਨ 'ਤੇ ਦੋਸ਼ੀ ਕੋਂਚ ਥਾਣਾ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲਸ ਇਕ ਦਰਜਨ ਤੋਂ ਵਧ ਲੋਕਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿਛ ਕਰ ਰਹੀ ਹੈ।
ਪੁਲਸ ਅਨੁਸਾਰ, ਆਂਤੀ ਥਾਣਾ ਇਲਾਕੇ ਦਾ ਰਹਿਣ ਵਾਲਾ ਵਿਅਕਤੀ ਆਪਣੀ ਮੋਟਰਸਾਈਕਲ ਤੋਂ ਪਤਨੀ ਅਤੇ ਬੇਟੀ ਨਾਲ ਘਰ ਜਾ ਰਿਹਾ ਸੀ। ਤਾਂ ਸੋਨਡੀਹਾ ਪਿੰਡ ਨਜ਼ਦੀਕ ਅੱਠ ਤੋਂ 10 ਲੋਕਾਂ ਨੇ ਉਸ ਨੂੰ ਘੇਰ ਕੇ ਮੋਟਰਸਾਈਕਲ ਰੁਕਵਾਇਆ। ਬਦਮਾਸ਼ਾਂ ਨੇ ਵਿਅਕਤੀ ਨੂੰ ਦਰੱਖਤ ਨਾਲ ਬੰਨ੍ਹ ਦਿੱਤਾ ਅਤੇ ਉਸ ਦੀ ਪਤਨੀ ਅਤੇ ਬੇਟੀ ਨੂੰ ਦੂਰ ਲੈ ਜਾ ਕੇ ਦੋਵਾਂ ਨਾਲ ਗੈਂਗਰੇਪ ਕੀਤਾ। ਗਯਾ ਦੇ ਸੀਨੀਅਰ ਪੁਲਸ ਅਧਿਕਾਰੀ ਰਾਜੀਵ ਮਿਸ਼ਰਾ ਨੇ ਵੀਰਵਾਰ ਨੂੰ ਦੱਸਿਆ ਕਿ ਪੁਲਸ ਪੂਰੇ ਮਾਮਲੇ ਦੀ ਤੇਜ਼ੀ ਨਾਲ ਛਾਣਬੀਣ ਕਰ ਰਹੀ ਹੈ।
ਉਨ੍ਹਾਂ ਨੇ ਦੱਸਿਆ ਕਿ ਸਹੀ ਜਾਂਚ ਨਾ ਕਰਨ ਵਾਲੇ ਥਾਣਾ ਅਧਿਕਾਰੀ ਰਾਜੀਵ ਰੰਜਨ ਨੂੰ ਤੁਰੰਤ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਲੱਗਭਗ ਇਕ ਦਰਜਨ ਤੋਂ ਵਧ ਲੋਕਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਪੀੜਤਾਂ ਨੂੰ ਮੈਡੀਕਲ ਜਾਂਚ ਲਈ ਭੇਜਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਸਹੀਂ ਗੱਲਾਂ ਸਪੱਸ਼ਟ ਹੋਣਗੀਆਂ।
ਮਾਮਲੇ 'ਚ 20 ਲੋਕ ਕਾਬੂ
ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਵਿਚਕਾਰ ਪੁਲਸ ਦੇ ਇੰਸਪੈਕਟਰ ਜਨਰਲ ਦੇ ਨਿਰਦੇਸ਼ 'ਤੇ ਇਸ ਮਾਮਲੇ ਲਈ ਵਿਸ਼ੇਸ਼ ਜਾਂਚ ਦਲ ਦਾ ਗਠਨ ਕੀਤਾ ਗਿਆ ਹੈ। ਐੈੱਸ.ਐੈੱਸ.ਪੀ. ਗਯਾ ਨੇ ਦੱਸਿਆ, ''ਅਸੀਂ ਮਾਮਲੇ 'ਚ 20 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ, ਜਿਨ੍ਹਾਂ ਚੋਂ ਦੋ ਦੀ ਪਛਾਣ ਹੋ ਚੁੱਕੀ ਹੈ।
ਕਲਯੁੱਗੀ ਸਹੁਰੇ ਪਰਿਵਾਰ ਨੇ ਨੂੰਹ ਨੂੰ ਸਾੜਿਆ ਜਿਊਂਦਾ
NEXT STORY