ਪਿਥੌਰਾਗੜ੍ਹ- ਉਤਰਾਖੰਡ ਦੀ ਪਿਥੌਰਾਗੜ੍ਹ ਦੀ ਧਾਰਚੂਲਾ ਤਹਿਸੀਲ ਦੇ ਲਖਨਪੁਰ ਇਲਾਕੇ ਦੇ ਪਾਂਗਲਾ 'ਚ ਵੱਡਾ ਸੜਕ ਹਾਦਸਾ ਵਾਪਰਿਆ। ਹਾਦਸੇ 'ਚ ਆਦਿ ਕੈਲਾਸ਼ ਦੇ ਦਰਸ਼ਨ ਕਰ ਕੇ ਵਾਪਸ ਆ ਰਹੀ ਟੈਕਸੀ ਡੂੰਘੀ ਖੱਡ 'ਚ ਜਾ ਡਿੱਗੀ। ਟੈਕਸੀ 'ਚ ਡਰਾਈਵਰ ਸਮੇਤ 6 ਲੋਕ ਸਵਾਰ ਸਨ, ਜਿਨ੍ਹਾਂ ਦੀ ਮੌਤ ਹੋ ਗਈ ਹੈ। ਉੱਤਰਾਖੰਡ ਪੁਲਸ ਅਤੇ SDRF ਦੀ ਟੀਮ ਦੇਰ ਰਾਤ ਤੱਕ ਟੈਕਸੀ ਸਵਾਰ ਯਾਤਰੀਆਂ ਦੀ ਸੰਘਣੇ ਜੰਗਲਾਂ 'ਚ ਭਾਲ ਕਰਦੀ ਰਹੀ ਪਰ ਬੇਹੱਦ ਡੂੰਘੀ ਖੱਡ ਵਿਚ ਦੇਰ ਰਾਤ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ ਸੀ। ਹਾਦਸਾ ਇੰਨਾ ਭਿਆਨਕ ਸੀ ਕਿ ਟੈਕਸੀ ਵਿਚ ਸਵਾਰ ਸਾਰੇ 6 ਲੋਕਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਦੁਸਹਿਰੇ ਦੇ ਦਿਨ ਵਾਪਰਿਆ ਵੱਡਾ ਹਾਦਸਾ, ਪਲਾਂ 'ਚ ਖ਼ਤਮ ਹੋਇਆ ਪੂਰਾ ਪਰਿਵਾਰ
ਜਾਣਕਾਰੀ ਸਾਹਮਣੇ ਆਈ ਹੈ ਕਿ ਹਾਦਸਾਗ੍ਰਸਤ ਟੈਕਸੀ ਵਿਚ ਸਵਾਰ ਸ਼ਰਧਾਲੂ ਬੈਂਗਲੁਰੂ ਦੇ ਰਹਿਣ ਵਾਲੇ ਸਨ। ਟੈਕਸੀ ਵਿਚ ਸਵਾਰ 5 ਸ਼ਰਧਾਲੂ ਆਦਿ ਕੈਲਾਸ਼ ਦੇ ਦਰਸ਼ਨਾਂ ਲਈ ਉੱਤਰਾਖੰਡ ਆਏ ਸਨ। ਉਹ ਲੋਕ ਮੰਗਲਵਾਰ ਨੂੰ ਦਰਸ਼ਨ ਕਰਨ ਮਗਰੋਂ ਇਕ ਟੈਕਸੀ ਵਿਚ ਗੁੰਜੀ ਤੋਂ ਵਾਪਸ ਧਾਰਚੂਲਾ ਪਰਤ ਰਹੇ ਸਨ। ਧਾਰਚੂਲਾ ਕਸਬੇ ਤੋਂ ਕਰੀਬ 23 ਕਿਲੋਮੀਟਰ ਪਹਿਲਾਂ ਪਾਂਗਲਾ ਤੰਪਾ ਮੰਦਰ ਕੋਲ ਅਚਾਨਕ ਟੈਕਸੀ 500 ਫੁੱਟ ਡੂੰਘੀ ਖੱਡ 'ਚ ਜਾ ਡਿੱਗੀ।
ਇਹ ਵੀ ਪੜ੍ਹੋ- ਰਾਜਨਾਥ ਸਿੰਘ ਨੇ ਫ਼ੌਜੀ ਜਵਾਨਾਂ ਨਾਲ ਮਨਾਇਆ ਦੁਸਹਿਰਾ, ਸ਼ਸਤਰਾਂ ਦੀ ਕੀਤੀ ਪੂਜਾ
ਜਾਣਕਾਰੀ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਈ ਟੈਕਸੀ ਦੇ ਠੀਕ ਪਿੱਛੇ ਇਕ ਹੋਰ ਗੱਡੀ ਚੱਲ ਰਹੀ ਸੀ। ਉਨ੍ਹਾਂ ਨੇ ਟੈਕਸੀ ਨੂੰ ਕੰਟਰੋਲ ਗੁਆ ਕੇ ਖੱਡ 'ਚ ਡਿੱਗਦੇ ਹੋਏ ਵੇਖਿਆ। ਜਿਸ ਤੋਂ ਬਾਅਦ ਪੁਲਸ ਨੂੰ ਸੂਚਨਾ ਦੇਣ ਦੀ ਕੋਸ਼ਿਸ਼ ਕੀਤੀ ਪਰ ਘਟਨਾ ਵਾਲੀ ਥਾਂ 'ਤੇ ਮੋਬਾਇਲ ਸਿਗਨਲ ਨਾ ਹੋਣ ਕਾਰਨ ਤੁਰੰਤ ਸੂਚਿਤ ਨਹੀਂ ਕਰ ਸਕੇ। ਯਾਤਰੀਆਂ ਨੇ ਧਾਰਚੂਲਾ ਪਹੁੰਚ ਕੇ ਹਾਦਸੇ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪੁਲਸ ਅਤੇ ਪ੍ਰਸ਼ਾਸਨ ਨਾਲ SDRF ਦੀ ਟੀਮ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ। ਇਸ ਸਾਰੇ ਕੰਮ ਵਿਚ ਕਈ ਘੰਟੇ ਖਰਾਬ ਹੋ ਗਏ।
ਇਹ ਵੀ ਪੜ੍ਹੋ- ਬਾਬਾ ਬਾਲਕ ਨਾਥ ਦੇ ਸ਼ਰਧਾਲੂਆਂ ਲਈ ਖ਼ਾਸ ਖ਼ਬਰ, ਦਰਸ਼ਨ ਕਰਨਾ ਹੋਵੇਗਾ ਆਸਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਿਮਾਚਲ ਪ੍ਰਦੇਸ਼ 'ਚ ਅੰਤਰਰਾਸ਼ਟਰੀ ਕੁੱਲੂ ਦੁਸਹਿਰਾ ਪ੍ਰੋਗਰਾਮ 'ਚ ਪੁੱਜੇ ਹਜ਼ਾਰਾਂ ਸ਼ਰਧਾਲੂ, ਟੁੱਟਿਆ ਰਿਕਾਰਡ
NEXT STORY