ਕਾਨਪੁਰ - ਪਰਫਿਊਮ ਕਾਰੋਬਾਰੀ ਪਿਊਸ਼ ਜੈਨ ਦੇ ਘਰ ਮਿਲੀ ਭਾਰੀ ਜਾਇਦਾਦ ਤੋਂ ਬਾਅਦ ਹੁਣ ਜਾਂਚ ਏਜੰਸੀਆਂ ਨੂੰ ਰੋਜ਼ਾਨਾ ਨਵੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਇਸ ਪੂਰੇ ਮਾਮਲੇ ’ਚ ਇਕ ਹੋਰ ਵੱਡਾ ਖੁਲਾਸਾ ਹੋਇਆ ਹੈ। ਡੀ. ਆਰ. ਆਈ. (ਡਾਇਰੈਕਟੋਰੇਟ ਆਫ ਰੇਵੇਨਿਊ ਇੰਟੈਂਲੀਜੈਂਸ) ਦੀ ਜਾਂਚ ’ਚ ਪਤਾ ਚੱਲਿਆ ਹੈ ਕਿ ਪਿਊਸ਼ ਜੈਨ ਨੇ ਕਾਰੋਬਾਰ ’ਚ ਲੈਣ-ਦੇਣ ਦਾ ਵੀ ਨਵਾਂ ਤਰੀਕਾ ਕੱਢ ਲਿਆ ਸੀ। ਵਿਦੇਸ਼ ਤੇ ਖਾਸ ਕਰ ਕੇ ਦੁਬਈ ’ਚ ਪਰਫਿਊਮ ਦਾ ਰਾਅ ਮਟੀਰੀਅਲ ਭੇਜਣ ਤੋਂ ਬਾਅਦ ਉਹ ਪੇਮੈਂਟ ਗੋਲਡ ਬਿਸਕਿਟ ਦੇ ਤੌਰ ’ਤੇ ਲੈਂਦਾ ਸੀ। ਸੂਤਰਾਂ ਅਨੁਸਾਰ ਡੀ. ਆਰ. ਆਈ. ਨੂੰ ਇਸ ਸਬੰਧੀ ਸਬੂਤ ਵੀ ਮਿਲ ਗਏ ਹਨ। ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਜਿੰਨਾ ਵੀ ਸੋਨਾ ਪਿਊਸ਼ ਜੈਨ ਦੇ ਘਰ ਤੇ ਫੈਕਟਰੀ ਤੋਂ ਬਰਾਮਦ ਕੀਤਾ ਗਿਆ ਹੈ ਉਹ ਵੀ ਉਸੇ ਤਰ੍ਹਾਂ ਦੀ ਪੇਮੈਂਟ ਦੇ ਬਦਲੇ ਆਇਆ ਹੈ। ਦੁਬਈ ਦੇ ਨਾਲ ਹੀ ਪਿਊਸ਼ ਜੈਨ ਦਾ ਕਾਰੋਬਾਰ ਸਿੰਗਾਪੁਰ ’ਚ ਵੀ ਫੈਲਿਆ ਸੀ। ਉਹ ਉੱਥੇ ਵੀ ਪਰਫਿਊਮ ਦਾ ਰਾਅ ਮਟੀਰਅੀਲ ਜਾਂ ਕਹਿ ਲਓ ਚੰਦਨ ਦਾ ਤੇਲ ਐਕਸਪੋਰਟ ਕਰਦਾ ਸੀ । ਇਸ ਦੇ ਬਦਲੇ ਸਿੰਘਾਪੁਰ ਤੋਂ ਵੀ ਉਸ ਨੂੰ ਗੋਲਡ ’ਚ ਹੀ ਪੇਮੈਂਟ ਹੁੰਦੀ ਸੀ।
ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਊਸ਼ ਜੈਨ ਦੇ ਘਰ ਤੋਂ ਮਿਲੇ ਸੋਨੇ ਦੇ ਬਿਸਕਿਟਾਂ ਤੋਂ ਸੀਰੀਅਲ ਨੰਬਰ ਮਿਟਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਉੱਥੇ ਹੀ ਸ਼ੁਰੂਆਤੀ ਜਾਂਚ ’ਚ ਪਤਾ ਚੱਲਿਆ ਹੈ ਕਿ ਸੋਨੇ ਦੇ ਬਿਸਕਿਟ ਵੀ ਜ਼ਿਆਦਾ ਪੁਰਾਣੇ ਨਹੀਂ ਹਨ ਤੇ ਇਹ ਨਵੇਂ ਹੀ ਹਨ। ਏਜੰਸੀ ਨੂੰ ਸ਼ੱਕ ਹੈ ਕਿ ਇਸ ’ਚ ਜ਼ਿਆਦਾਤਰ ਸੋਨਾ ਦੁਬਈ ਤੋਂ ਸਮੱਗਲਿੰਗ ਕਰ ਕੇ ਮੰਗਵਾਇਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਨਵ-ਜੰਮੀ ਬੱਚੀ ਨੂੰ ਗਲੇ ’ਚ ਇੱਟਾਂ ਬੰਨ੍ਹ ਕੇ ਨਹਿਰ ’ਚ ਸੁੱਟਿਆ
NEXT STORY