ਸ਼੍ਰੀਨਗਰ—ਸੁਰੱਖਿਆ ਪ੍ਰਣਾਲੀ ਨੇ ਕਸ਼ਮੀਰ 'ਚ ਲੁਕੇ ਹੋਏ ਲਗਭਗ ਵੱਡੀ ਗਿਣਤੀ 'ਚ ਅੱਤਵਾਦੀਆਂ ਨੂੰ ਘੇਰ ਕੇ ਮਾਰਨ ਲਈ ਤਾਜ਼ਾ ਖਾਕਾ ਤਿਆਰ ਕੀਤਾ ਹੈ। ਇਸ ਦੇ ਲਈ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ) ਅਤੇ ਗ੍ਰਹਿ ਮੰਤਰਾਲੇ ਦੀ ਸਾਂਝੇਦਾਰੀ 'ਚ ਠੋਸ ਯੋਜਨਾ ਤਿਆਰ ਕੀਤੀ ਗਈ ਹੈ।ਸੁਰੱਖਿਆ ਮਾਮਲੇ ਨਾਲ ਜੁੜੇ ਸੀਨੀਅਰ ਅਧਿਕਾਰੀ ਮੁਤਾਬਕ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜਾ ਹਾਸਲ ਕਰਨ ਤੋਂ ਬਾਅਦ ਘਾਟੀ ਦੇ ਹਾਲਾਤ ਤੇਜ਼ੀ ਨਾਲ ਸਾਧਾਰਨ ਹੋਣ ਦੇ ਠੋਸ ਸੰਕੇਤ ਮਿਲ ਰਹੇ ਹਨ। ਉੱਥੋ ਦੇ ਨੌਜਵਾਨ ਇੱਕ-ਦੋ ਦਿਨ ਪਹਿਲਾਂ ਨੀਮ ਫੌਜੀ ਬਲ ਬੀ.ਐੱਸ.ਐੱਫ ਦੇ ਨਿਯੁਕਤ ਕੈਂਪ 'ਚ ਵੱਡੀ ਗਿਣਤੀ 'ਚ ਹਿੱਸਾ ਲਿਆ।
ਬਰਫ ਜੰਮਣ ਤੋਂ ਬਾਅਦ ਪਾਕਿਸਤਾਨ ਵਾਲੇ ਪਾਸੇ ਤੋਂ ਘੁਸਪੈਠ ਹੋਵੇਗੀ ਹੋਰ ਵੀ ਮੁਸ਼ਕਿਲ-
ਮਾਹਰਾਂ ਮੁਤਾਬਕ ਘੁਸਪੈਠ ਲਗਭਗ ਰੁਕ ਚੁੱਕੀ ਹੈ। ਬਰਫ ਜੰਮਣ ਤੋਂ ਬਾਅਦ ਪਾਕਿਸਤਾਨ ਲਈ ਘੁਸਪੈਠ ਕਰਵਾਉਣਾ ਹੋਰ ਵੀ ਮੁਸ਼ਕਿਲ ਹੋ ਜਾਵੇਗੀ। ਸਮੱਸਿਆ ਘਾਟੀ ਦੇ ਦੂਰ-ਦਰੇਡੇ ਇਲਾਕਿਆਂ 'ਚ ਪਹਿਲਾਂ ਤੋਂ ਹੀ ਲੁਕੇ ਹੋਏ ਲਗਭਗ 250 ਪਾਕਿਸਤਾਨੀ ਅੱਤਵਾਦੀਆਂ ਦੀ ਹੈ।
ਠੰਡ ਦੌਰਾਨ ਜੰਗਲਾਂ 'ਚ ਲੁਕਣਾ ਔਖਾ-
ਮਾਹਰਾਂ ਮੁਤਾਬਕ ਪਾਕਿਸਤਾਨ 'ਚ ਸਿਖਲਾਈ ਪ੍ਰਾਪਤ ਅੱਤਵਾਦੀ ਅਕਸਰ ਕਮਾਂਡੋ ਟ੍ਰੇਨਿੰਗ ਨਾਲ ਲੈਸ ਹੁੰਦੇ ਹਨ। ਉਹ ਘਾਟੀ ਦੇ ਜੰਗਲਾਂ 'ਚ ਲੰਬੇ ਸਮੇਂ ਤੱਕ ਰਹਿ ਸਕਦੇ ਹਨ ਪਰ ਹੁਣ ਜਦੋਂ ਬਰਫ ਪੈ ਚੁੱਕੀ ਹੈ, ਇਸ ਤੋਂ ਬਾਅਦ ਉਨ੍ਹਾਂ ਲਈ ਜੰਗਲਾਂ 'ਚ ਰੁਕਣਾ ਮੁਸ਼ਕਿਲ ਹੋਵੇਗਾ। ਅਜਿਹੇ 'ਚ ਉਹ ਸੁਰੱਖਿਅਤ ਸਥਾਨਾਂ ਦੀ ਖੋਜ 'ਚ ਪਿੰਡ ਵੱਲ ਆਉਣਗੇ। ਉਨ੍ਹਾਂ ਲਈ ਸਰਹੱਦ ਪਾਰ ਕਰ ਵਾਪਸ ਪਾਕਿ ਕਬਜੇ ਵਾਲੇ ਕਸ਼ਮੀਰ (ਪੀ.ਓ.ਕੇ) ਜਾਣਾ ਲਗਭਗ ਨਾਮੁਮਕਿਨ ਹੈ। ਜੇਕਰ ਉਹ ਅਜਿਹਾ ਕਰਦੇ ਵੀ ਹਨ ਤਾਂ ਫੌਜ ਦੇ ਹੱਥੋਂ ਮਾਰੇ ਜਾਣਗੇ।
ਦਿੱਲੀ ਪ੍ਰਦੂਸ਼ਣ ਮਾਮਲੇ 'ਤੇ ਕੇਜਰੀਵਾਲ ਨੇ ਜਾਵਡੇਕਰ ਨੂੰ ਦਿੱਤਾ ਮੋੜਵਾਂ ਜਵਾਬ
NEXT STORY