ਨਵੀਂ ਦਿੱਲੀ- ਰਾਸ਼ਟਰੀ ਆਫ਼ਤ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.) ਮੁਖੀ ਨੇ ਵੀਰਵਾਰ ਨੂੰ ਦੱਸਿਆ ਕਿ ਲਾਕਡਾਊਨ ਦੌਰਾਨ ਵਿਸ਼ਾਖਾਪਟਨਮ 'ਚ ਬੰਦ ਪਈ ਪਲਾਸਟਿਕ ਦੀ ਇਕ ਫੈਕਟਰੀ 'ਚ ਕੰਮਕਾਜ ਮੁੜ ਸ਼ੁਰੂ ਕਰਨ ਦੀ ਤਿਆਰੀ ਹੋ ਰਹੀ ਸੀ, ਇਸ ਦੌਰਾਨ ਗੈਸ ਲੀਕ ਦੀ ਘਟਨਾ ਹੋਈ। ਐੱਨ.ਡੀ.ਆਰ.ਐੱਫ. ਡਾਇਰੈਕਟਰ ਜਨਰਲ ਐੱਸ.ਐੱਨ. ਪ੍ਰਧਾਨ ਨੇ ਦੱਸਿਆ ਕਿ ਦੇਰ ਰਾਤ ਕਰੀਬ 2.30 ਵਜੇ ਸਟਾਈਰੀਨ ਗੈਸ ਦਾ ਇਲਾਕੇ 'ਚ ਰਿਸਾਅ ਹੋਣ ਕਾਰਨ 200 ਤੋਂ ਵਧ ਲੋਕਾਂ ਨੂੰ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ।
ਉਨਾਂ ਨੇ ਕਿਹਾ ਕਿ ਫੋਰਸ ਦੀ ਇਕ ਵਿਸ਼ੇਸ਼ ਟੀਮ ਹਾਦਸੇ ਵਾਲੀ ਜਗਾ 'ਤੇ ਪਹੁੰਚ ਗਈ ਹੈ ਅਤੇ ਬੇਚੈਨੀ ਦੀ ਸ਼ਿਕਾਇਤ ਕਰਨ ਵਾਲੇ ਲੋਕਾਂ ਦੀ ਜਾਂਚ ਕਰ ਰਹੀ ਹੈ। ਪ੍ਰਧਾਨ ਨੇ ਦੱਸਿਆ ਕਿ ਇਹ ਸਟਾਈਰੀਨ ਗੈਸ ਹੈ, ਜੋ ਗਲੇ, ਚਮੜੀ, ਅੱਖਾਂ ਅਤੇ ਸਰੀਰ ਦੇ ਕੁਝ ਹੋਰ ਅੰਗਾਂ ਨੂੰ ਪ੍ਰਭਾਵਿਤ ਕਰਦੀ ਹੈ। ਉਨਾਂ ਨੇ ਕਿਹਾ,''ਸਾਨੂੰ ਲੱਗਦਾ ਹੈ ਕਿ ਪਲਾਸਟਿਕ ਦੀ ਇਸ ਫੈਕਟਰੀ 'ਚ ਕੰਮਕਾਰ ਫਿਰ ਤੋਂ ਸ਼ੁਰੂ ਕੀਤਾ ਜਾ ਰਿਹਾ ਸੀ ਅਤੇ ਕਿਸੇ ਹਾਦਸੇ ਤੋਂ ਬਾਅਦ ਗੈਸ ਦਾ ਰਿਸਾਅ ਹੋਇਆ।''
ਵਿਸ਼ਾਖਾਪਟਨਮ ਗੈਸ ਲੀਕ ਮਾਮਲਾ: ਰਾਹੁਲ ਗਾਂਧੀ ਨੇ ਕਾਂਗਰਸ ਨੇਤਾਵਾਂ ਅਤੇ ਵਰਕਰਾਂ ਨੂੰ ਕੀਤੀ ਇਹ ਅਪੀਲ
NEXT STORY