ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਬਨਿਟ ਦੀ ਸੋਮਵਾਰ ਨੂੰ ਬੈਠਕ ਹੋਈ। ਇਸ ਬੈਠਕ 'ਚ ਕਈ ਅਹਿਮ ਫੈਸਲੇ ਲਏ ਗਏ। ਇਸ 'ਚ ਖੇਤੀਬਾੜੀ, ਮਜ਼ਦੂਰੀ ਤੋਂ ਲੈ ਕੇ ਛੋਟੇ ਉਦਯੋਗਾਂ ਲਈ ਕਈ ਵੱਡੇ ਫੈਸਲੇ ਹੋਏ। ਕੈਬਨਿਟ ਬੈਠਕ 'ਚ ਲਏ ਗਏ ਫੈਲਿਆਂ ਬਾਰੇ ਦੱਸਦੇ ਹੋਏ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਰੇਹੜੀ ਪਟੜੀ ਵਾਲਿਆਂ ਦੀ ਯੋਜਨਾ ਨੂੰ ਇੱਕ ਨਵਾਂ ਨਾਮ ਦਿੱਤਾ ਗਿਆ ਹੈ। ਹੁਣ ਇਹ ਯੋਜਨਾ ਪੀ.ਐਮ. ਸਵਨੀਧੀ ਯੋਜਨਾ ਦੇ ਨਾਮ ਨਾਲ ਜਾਣੀ ਜਾਵੇਗੀ ਜੋ ਮੁੱਖ ਰੂਪ ਨਾਲ ਰੇਹੜੀ ਪਟੜੀ ਵਾਲਿਆਂ ਲਈ ਸਮਰਪਿਤ ਹੋਵੇਗੀ।
ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਐਮ.ਐਸ.ਐਮ.ਈ. ਦੀ ਪਰਿਭਾਸ਼ਾ ਤਾਂ ਬਦਲੀ ਹੀ ਗਈ ਹੈ, ਹੁਣ ਇਸ ਦੀ ਪਰਿਭਾਸ਼ਾ ਦਾ ਦਾਇਰਾ ਵੀ ਵਧਾਇਆ ਗਿਆ ਹੈ। ਐਮ.ਐਸ.ਐਮ.ਈ 'ਚ ਇਹ ਸੋਧ 14 ਸਾਲ ਬਾਅਦ ਹੋਏ ਹਨ। 20 ਹਜ਼ਾਰ ਕਰੋਡ਼ ਰੁਪਏ ਦੇ ਅਧੀਨ ਕਰਜ਼ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਦੇ ਨਾਲ 50 ਹਜ਼ਾਰ ਕਰੋਡ਼ ਦੇ ਇਕਵਿਟੀ ਨਿਵੇਸ਼ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।
ਐਮ.ਐਸ.ਐਮ.ਈ. ਦੇ ਕੰਮ-ਕਾਜ ਦੀ ਸੀਮਾ 5 ਕਰੋਡ਼ ਰੁਪਏ ਕੀਤੀ ਗਈ ਹੈ। ਅੱਜ ਦੀ ਬੈਠਕ 'ਚ ਜਿਹੜੇ ਫੈਸਲੇ ਲਏ ਗਏ ਹਨ ਉਸ ਨਾਲ ਰੋਜ਼ਗਾਰ ਵਧਾਉਣ 'ਚ ਮਦਦ ਮਿਲੇਗੀ। ਦੇਸ਼ 'ਚ 6 ਕਰੋਡ਼ ਤੋਂ ਜ਼ਿਆਦਾ ਐਮ.ਐਸ.ਐਮ.ਈ. ਦੀ ਅਹਿਮ ਭੂਮਿਕਾ ਹੈ। ਲੋਕ ਆਪਣਾ ਕੰਮ ਧੰਦਾ ਠੀਕ ਨਾਲ ਕਰ ਸਕਣ, ਇਸ ਦੇ ਲਈ ਸਰਕਾਰ ਨੇ ਵੱਡੇ ਫੈਸਲੇ ਲਏ ਹਨ। ਐਮ.ਐਸ.ਐਮ.ਈ. ਨੂੰ ਕਰਜ਼ ਦੇਣ ਦੀ ਵਿਵਸਥਾ ਕੀਤੀ ਗਈ ਹੈ।
ਐਮ.ਐਸ.ਐਮ.ਈ. ਲਈ 20 ਹਜ਼ਾਰ ਕਰੋਡ਼ ਰੁਪਏ ਲੋਨ ਦੇਣ ਦਾ ਪ੍ਰਬੰਧ ਹੈ। ਸੈਲੂਨ, ਪਾਨ ਦੀ ਦੁਕਾਨ ਅਤੇ ਮੋਚੀ ਨੂੰ ਵੀ ਇਸ ਯੋਜਨਾ ਦਾ ਲਾਭ ਹੋਵੇਗਾ। ਸਰਕਾਰ ਪੇਸ਼ੇ ਨੂੰ ਆਸਾਨ ਬਣਾਉਣ ਦੀ ਦਿਸ਼ਾ 'ਚ ਕੰਮ ਕਰ ਰਹੀ ਹੈ। ਐਮ.ਐਸ.ਐਮ.ਈ. ਨੂੰ ਲੋਨ ਦੇਣ ਲਈ 3 ਲੱਖ ਕਰੋਡ਼ ਦੀ ਯੋਜਨਾ ਹੈ। ਰੇਹੜੀ ਪਟੜੀ ਵਾਲਿਆਂ ਲਈ ਲੋਨ ਦੀ ਯੋਜਨਾ ਲਿਆਈ ਗਈ ਹੈ। ਰੇਹੜੀ ਪਟੜੀ ਵਾਲਿਆਂ ਨੂੰ 10 ਹਜ਼ਾਰ ਦਾ ਲੋਨ ਮਿਲੇਗਾ।
ਰਾਜ ਸਭਾ ਦੀਆਂ 18 ਸੀਟਾਂ ਲਈ ਚੋਣਾਂ 19 ਨੂੰ
NEXT STORY