ਦੇਹਰਾਦੂਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਫ਼ੋਨ 'ਤੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ। ਮੁੱਖ ਮੰਤਰੀ ਧਾਮੀ ਨੇ ਟਵੀਟ ਕਰ ਕੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਫ਼ੋਨ 'ਤੇ ਸ਼ੁੱਭਕਾਮਨਾ ਅਤੇ ਆਸ਼ੀਰਵਾਦ ਪ੍ਰਦਾਨ ਕੀਤਾ।
ਪ੍ਰਧਾਨ ਮੰਤਰੀ ਨੂੰ ਆਭਾਰ ਪ੍ਰਗਟ ਕਰਦੇ ਹੋਏ ਧਾਮੀ ਨੇ ਕਿਹਾ,''ਤੁਹਾਡੀ ਵਿਅਕਤੀਗੱਤ ਰੂਪ ਦਿੱਤੀ ਗਈਵਧਾਈ ਮੇਰੇ ਲਈ ਪ੍ਰੇਰਨਾਦਾਇਕ ਹੈ। ਤੁਹਾਡੇ ਮਾਰਗਦਰਸ਼ਨ ਅਤੇ ਅਗਵਾਈ 'ਚ ਮੈਂ, ਮੇਰੇ ਸਾਰੇ ਸਾਥੀ ਅਤੇ ਪ੍ਰਦੇਸ਼ ਦੇ ਵਰਕਰ ਦੇਵਭੂਮੀ ਉਤਰਾਖੰਡ ਦੇ ਵਿਕਾਸ ਦਾ ਉਦਾਹਰਣ ਬਣਨ ਲਈ ਦ੍ਰਿੜ ਸੰਕਲਪਿਤ ਹਨ।'' ਐਤਵਾਰ ਨੂੰ ਪ੍ਰਦੇਸ਼ ਦੇ 11ਵੇਂ ਮੁੱਖ ਮੰਤਰੀ ਦੇ ਰੂਪ 'ਚ ਸਹੂੰ ਚੁੱਕਣ ਵਾਲੇ ਧਾਮੀ ਨੇ ਪ੍ਰਦੇਸ਼ ਦੀ ਕਮਾਨ ਅਜਿਹੇ ਸਮੇਂ ਸੰਭਾਲੀ ਹੈ, ਜਦੋਂ ਵਿਧਾਨ ਸਭਾ ਚੋਣਾਂ 'ਚ ਸਿਰਫ਼ ਕੁਝ ਮਹੀਨਿਆਂ ਦਾ ਸਮਾਂ ਬਾਕੀ ਹੈ। ਉਨ੍ਹਾਂ ਨੇ ਤੀਰਥ ਸਿੰਘ ਰਾਵਤ ਦਾ ਸਥਾਨ ਲਿਆ ਹੈ, ਜਿਨ੍ਹਾਂ ਨੇ ਪ੍ਰਦੇਸ਼ 'ਚ ਜ਼ਿਮਨੀ ਚੋਣਾਂ ਨਹੀਂ ਹੋ ਸਕਣ ਦੇ ਸੰਵਿਧਾਨਕ ਸੰਕਟ ਕਾਰਨ ਸ਼ੁੱਕਰਵਾਰ ਦੇਰ ਰਾਤ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਹਿੰਦੂ ਅਤੇ ਮੁਸਲਮਾਨ ਵੱਖ ਨਹੀਂ, ਸਭ ਭਾਰਤੀਆਂ ਦਾ ਡੀ.ਐੱਨ.ਏ. ਇਕ : ਮੋਹਨ ਭਾਗਵਤ
NEXT STORY