ਚੇਨਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਛੋਟੇ ਭਰਾ ਪ੍ਰਹਿਲਾਦ ਮੋਦੀ ਨੂੰ ਕਿਡਨੀ ਸਬੰਧੀ ਸਮੱਸਿਆ ਕਾਰਨ ਚੇਨਈ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ।
ਇਹ ਵੀ ਪੜ੍ਹੋ- 'ਵਨ ਰੈਂਕ-ਵਨ ਪੈਨਸ਼ਨ' ਮਾਮਲਾ: SC ਨੇ ਰੱਖਿਆ ਮੰਤਰਾਲਾ ਨੂੰ ਲਾਈ ਫ਼ਟਕਾਰ, ਕਿਹਾ- 'ਕਿਸ਼ਤਾਂ 'ਚ ਪੈਨਸ਼ਨ ਕਿਉਂ?'
ਪ੍ਰਹਿਲਾਦ ਮੋਦੀ ਜੋ ਆਲ ਇੰਡੀਆ ਫੇਅਰ ਪ੍ਰਾਈਸ ਸ਼ਾਪ ਡੀਲਰਜ਼ ਫੈਡਰੇਸ਼ਨ ਦੇ ਉਪ ਪ੍ਰਧਾਨ ਵੀ ਹਨ, ਆਪਣੇ ਪਰਿਵਾਰ ਨਾਲ ਅਧਿਆਤਮਿਕ ਦੌਰੇ 'ਤੇ ਹਨ। ਉਨ੍ਹਾਂ ਨੇ ਮਦੁਰੈ ਮੀਨਾਕਸ਼ੀ ਮੰਦਰ, ਰਾਮੇਸ਼ਵਰਮ ਮੰਦਰ ਅਤੇ ਕੰਨਿਆਕੁਮਾਰੀ ਦੇਵੀ ਮੰਦਰ ਦਾ ਦੌਰਾ ਕੀਤਾ ਸੀ। ਉਨ੍ਹਾਂ ਦੀ ਸਿਹਤ ਦੀ ਸਥਿਤੀ ਬਾਰੇ ਹੋਰ ਜਾਣਕਾਰੀ ਦੀ ਉਡੀਕ ਹੈ।
ਇਹ ਵੀ ਪੜ੍ਹੋ- ਸ਼ਖ਼ਸ ਨੇ ਜਿਊਂਦੇ ਜੀਅ ਆਪਣੇ ਤੇ ਪਤਨੀ ਲਈ ਬਣਵਾਈਆਂ ਸੰਗਮਰਮਰ ਦੀਆਂ ਕਬਰਾਂ, ਵਜ੍ਹਾ ਜਾਣ ਹੋਵੋਗੇ ਹੈਰਾਨ
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਦੇ 5 ਭਰਾ-ਭੈਣ ਹਨ, ਜਿਨ੍ਹਾਂ 'ਚ ਪ੍ਰਹਿਲਾਦ ਚੌਥੇ ਨੰਬਰ 'ਤੇ ਆਉਂਦੇ ਹਨ। ਪ੍ਰਹਿਲਾਦ ਅਹਿਮਦਾਬਾਦ ਵਿਚ ਇਕ ਕਰਿਆਨੇ ਦੀ ਦੁਕਾਨ ਚਲਾਉਂਦੇ ਹਨ ਅਤੇ ਉਨ੍ਹਾਂ ਦਾ ਟਾਇਰਾਂ ਸ਼ੋਅ ਦਾ ਇਕ ਰੂਮ ਵੀ ਹੈ।
ਮੋਬਾਇਲ ਫ਼ੋਨ ਦੀ ਬੈਟਰੀ ਫਟਣ ਨਾਲ ਵਾਪਰਿਆ ਹਾਦਸਾ, ਵਿਅਕਤੀ ਦੀ ਮਿਲੀ ਦਰਦਨਾਕ ਮੌਤ
NEXT STORY