ਅਸਾਮ- ਪ੍ਰਧਾਨ ਮੰਤਰ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਅਸਮ ਦੀ ਤੇਜਪੁਰ ਯੂਨੀਵਰਸਿਟੀ ਦੇ 18ਵੇਂ ਕਨਵੋਕੇਸ਼ਨ ਸਮਾਰੋਹ ’ਚ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਜ 1200 ਤੋਂ ਜ਼ਿਆਦਾ ਵਿਦਿਆਰਥੀਆਂ ਲਈ ਜੀਵਨ ਭਰ ਯਾਦ ਰਹਿਣ ਵਾਲਾ ਪਲ ਹੈ। ਤੁਹਾਡੇ ਅਧਿਆਪਕ ਅਤੇ ਮਾਤਾ-ਪਿਤਾ ਲਈ ਵੀ ਅੱਜ ਦਾ ਦਿਨ ਬਹੁਤ ਖਾਸ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਤੋਂ ਤੁਹਾਡੇ ਕਰੀਅਰ ਦੇ ਨਾਲ ਤੇਜਪੁਰ ਯੂਨੀਵਰਸਿਟੀ ਦਾ ਨਾਮ ਹਮੇਸ਼ਾ ਲਈ ਜੁੜ ਗਿਆ ਹੈ।
ਪੀ.ਐੱਮ. ਮੋਦੀ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਾਡੀ ਸਰਕਾਰ ਅੱਜ ਜਿਸ ਤਰ੍ਹਾਂ ਨੋਰਥ-ਈਸਟ ਦੇ ਵਿਕਾਸ ’ਚ ਜੁਟੀ ਹੈ, ਜਿਸ ਤਰ੍ਹਾਂ ਕੁਨੈਕਟੀਵਿਟੀ, ਸਿੱਖਿਆ ਅਤੇ ਸਿਹਤ ਹਰ ਸੈਕਟਰ ’ਚ ਕੰਮ ਹੋ ਰਿਹਾ ਹੈ, ਉਸ ਨਾਲ ਤੁਹਾਡੇ ਲਈ ਅਨੇਕਾਂ ਨਵੀਆਂ ਸੰਭਾਵਨਾਵਾਂ ਬਣ ਰਹੀਆਂ ਹਨ। ਇਨ੍ਹਾਂ ਸੰਭਾਵਨਾਵਾਂ ਦਾ ਪੂਰਾ ਫਾਇਦਾ ਚੁੱਕੋ।
ਪ੍ਰਦਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਕਾਲ ’ਚ ਆਤਮਨਿਰਭਰ ਭਾਰਤ ਮੁਹਿੰਮ ਸਾਡੀ ਸ਼ਬਦਾਵਲੀ ਦਾ ਅਹਿਮ ਹਿੱਸਾ ਬਣ ਗਈ ਹੈ। ਸਾਡੇ ਅੰਦਰ ਉਹ ਘੁਲ ਮਿਲ ਗਈਹੈ। ਸਾਡੀ ਕੋਸ਼ਿਸ਼, ਸਾਡੀ ਦ੍ਰਿੜਤਾ, ਸਾਡੀ ਪ੍ਰਾਪਤੀ, ਸਾਡੀਆਂ ਕੋਸ਼ਿਸ਼ਾਂ ਇਹ ਸਭ ਅਸੀਂ ਆਪਣੇ ਆਲੇ-ਦੁਆਲੇ ਮਹਿਸੂਸ ਕਰ ਰਹੇ ਹਾਂ। ਕਨਵੋਕੇਸ਼ਨ ਸਮਾਰੋਹ ਦੌਰਾਨ 2020 ’ਚ ਪਾਸ ਵਿਦਿਆਰਥੀਆਂ ਨੂੰ ਡਿਗਰੀਆਂ ਅਤੇ ਡਿਪਲੋਮੇ ਦਿੱਤੇ ਗਏ। ਪੀ.ਐੱਮ. ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸਮਾਰੋਹ ਨੂੰ ਸੰਬੋਧਿਤ ਕੀਤਾ। ਕਨਵੋਕੇਸ਼ਨ ਸਮਾਰੋਹ ’ਚ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਸਿਰਫ ਖੋਜ ਵਿਦਿਆਰਥੀ ਅਤੇ ਹੋਣਹਾਰ ਵਿਦਿਆਰਥੀ ਆਪਣੀਆਂ ਡਿਗਰੀਆਂ ਅਤੇ ਗੋਲਡ ਮੈਡਲ ਲੈਣ ਲਈ ਮੌਜੂਦ ਸਨ।
'ਬਾਰਡਰ' 'ਤੇ ਸੰਘਰਸ਼ ਕਰਨ ਵਾਲੇ ਕਿਸਾਨ ਨਹੀਂ ਭੁੱਲੇ ਪ੍ਰਮਾਤਮਾ ਦੀ ਅਰਦਾਸ
NEXT STORY