ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਸੰਸਦ ਦੀ ਨਵੀਂ ਇਮਾਰਤ 'ਚ ਮਹਿਲਾ ਰਾਖਵਾਂਕਰਨ ਬਿੱਲ ਦੇ ਪਾਸ ਹੋਣ ਨਾਲ ਦੇਸ਼ ਲਈ ਇਕ ਨਵੇਂ ਭਵਿੱਖ ਦੀ ਸ਼ੁਰੂਆਤ ਹੋਈ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੁੜੀਆਂ ਲਈ ਭਵਿੱਖ ਦੇ ਨਵੇਂ ਦਰਵਾਜ਼ੇ ਖੋਲ੍ਹਣਾ ਉਨ੍ਹਾਂ ਦੀ ਸਰਕਾਰ ਦੀ ਨੀਤੀ ਹੈ। ਵੱਖ-ਵੱਖ ਸਰਕਾਰੀ ਵਿਭਾਗਾਂ 'ਚ 51,000 ਤੋਂ ਵੱਧ ਨਵੇਂ-ਨਿਯੁਕਤ ਕਾਮਿਆਂ ਨੂੰ ਨਿਯੁਕਤੀ ਪੱਤਰ ਵੰਡਣ ਤੋਂ ਬਾਅਦ ਵੀਡੀਓ ਕਾਨਫਰੰਸ ਰਾਹੀਂ ਇਕ ਰੁਜ਼ਗਾਰ ਮੇਲੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਸ਼ਾਸਨ 'ਚ ਤਕਨਾਲੋਜੀ ਦੀ ਵੱਧ ਰਹੀ ਵਰਤੋਂ 'ਤੇ ਵੀ ਜ਼ੋਰ ਦਿੱਤਾ।
ਇਹ ਵੀ ਪੜ੍ਹੋ- ਆਫ਼ ਦਿ ਰਿਕਾਰਡ: ਭਾਰਤ ਨਾਲ ਹੋਰ ਤਣਾਅ ਨਹੀਂ ਵਧਾਉਣਾ ਚਾਹੇਗਾ ਕੈਨੇਡਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੇਂ ਭਾਰਤ ਦਾ ਸੁਫ਼ਨਾ ਵੱਡਾ ਹੈ ਅਤੇ ਪੁਲਾੜ ਤੋਂ ਖੇਡਾਂ ਤੱਕ ਕੁੜੀਆਂ ਦੀ ਮੌਜੂਦਗੀ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੂੰ ਹਥਿਆਰਬੰਦ ਸੈਨਾਵਾਂ 'ਚ ਸ਼ਾਮਲ ਕੀਤਾ ਜਾ ਰਿਹਾ ਹੈ। ਦੇਸ਼ ਭਰ 'ਚ 46 ਥਾਵਾਂ ’ਤੇ ਰੁਜ਼ਗਾਰ ਮੇਲੇ ਲਾਏ ਗਏ। ਇਸ ਵਿਚ ਡਾਕ ਵਿਭਾਗ, ਪਰਮਾਣੂ ਊਰਜਾ, ਮਾਲੀਆ, ਉੱਚ ਸਿੱਖਿਆ ਅਤੇ ਰੱਖਿਆ ਵਿਭਾਗ ਸਮੇਤ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦੇ ਚੋਣਵੇਂ ਕਾਮਿਆਂ ਨੇ ਹਿੱਸਾ ਲਿਆ।
ਉਨ੍ਹਾਂ ਨੇ ਨਵੇਂ-ਨਿਯੁਕਤ ਕਾਮਿਆਂ ਨੂੰ ਕਿਹਾ ਕਿ ਸਰਕਾਰੀ ਸਕੀਮਾਂ 'ਚ ਤਕਨਾਲੋਜੀ ਦੀ ਵਰਤੋਂ ਨਾਲ ਭ੍ਰਿਸ਼ਟਾਚਾਰ ਅਤੇ ਮੁਸ਼ਕਲਾਂ ਨੂੰ ਨੱਥ ਪਾਈ ਗਈ ਹੈ ਅਤੇ ਭਰੋਸੇਯੋਗਤਾ ਅਤੇ ਆਰਾਮ 'ਚ ਵਾਧਾ ਹੋਇਆ ਹੈ। ਤਕਨਾਲੋਜੀ ਦੀ ਵਰਤੋਂ ਰਾਹੀਂ ਵੱਖ-ਵੱਖ ਸਕੀਮਾਂ ਦੇ ਲਾਭਪਾਤਰੀਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹੋਰ ਸਹੂਲਤਾਂ ਸਮੇਤ ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀ.ਬੀ.ਟੀ.), ਰੇਲ ਟਿਕਟ ਬੁਕਿੰਗ ਅਤੇ ਡਿਜੀਟਲ ਲਾਕਰ ਦੇ ਲਾਭਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਨਵੇਂ-ਨਿਯੁਕਤ ਕਾਮਿਆਂ ਨੂੰ 'ਨਾਗਰਿਕ-ਪਹਿਲਾਂ' ਦੀ ਭਾਵਨਾ ਨਾਲ ਕੰਮ ਕਰਨ ਦੀ ਸਲਾਹ ਦਿੱਤੀ।
ਇਹ ਵੀ ਪੜ੍ਹੋ- ਘਿਨੌਣੀ ਵਾਰਦਾਤ: ਪਹਿਲਾਂ ਔਰਤ ਨੂੰ ਨਗਨ ਕਰ ਕੇ ਡੰਡਿਆਂ ਨਾਲ ਕੁੱਟਿਆ ਫਿਰ ਮੂੰਹ 'ਤੇ ਕੀਤਾ ਪਿਸ਼ਾਬ
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਲਗਾਤਾਰ ਨਿਗਰਾਨੀ, ਮਿਸ਼ਨ ਮੋਡ ਲਾਗੂ ਕਰਨ ਅਤੇ ਸਰਕਾਰੀ ਯੋਜਨਾਵਾਂ 'ਚ ਜਨ ਭਾਗੀਦਾਰੀ ਦੇ ਆਧਾਰ 'ਤੇ ਨਵੀਂ ਮਾਨਸਿਕਤਾ ਨਾਲ ਕੰਮ ਕਰ ਰਹੀ ਹੈ ਅਤੇ ਯੋਜਨਾਵਾਂ ਨੂੰ 100 ਫੀਸਦੀ ਲਾਗੂ ਕਰਨ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ ਲਈ ਇਤਿਹਾਸਕ ਫੈਸਲਿਆਂ ਅਤੇ ਪ੍ਰਾਪਤੀਆਂ ਦਾ ਸਮਾਂ ਹੈ ਅਤੇ ਸੰਸਦ ਵੱਲੋਂ ਹਾਲ ਹੀ 'ਚ ਪਾਸ ਕੀਤਾ ਗਿਆ ਮਹਿਲਾ ਰਾਖਵਾਂਕਰਨ ਬਿੱਲ ਦੇਸ਼ ਦੀ 50 ਫੀਸਦੀ ਆਬਾਦੀ ਨੂੰ ਵੱਡਾ ਹੁਲਾਰਾ ਦੇਵੇਗਾ। ਉਨ੍ਹਾਂ ਕਿਹਾ ਕਿ 30 ਸਾਲਾਂ ਤੋਂ ਲਟਕਿਆ ਇਹ ਮੁੱਦਾ ਲੋਕ ਸਭਾ ਅਤੇ ਰਾਜ ਸਭਾ ਦੋਵਾਂ ਵਿੱਚ ਰਿਕਾਰਡ ਵੋਟਾਂ ਨਾਲ ਪਾਸ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅੱਜ ਜਿਨ੍ਹਾਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ, ਉਨ੍ਹਾਂ 'ਚੋਂ ਕਈ ਅਜਿਹੇ ਹੋਣਗੇ ਜਿਨ੍ਹਾਂ ਦਾ ਜਨਮ ਵੀ ਨਹੀਂ ਹੋਇਆ ਸੀ ਜਦੋਂ ਇਹ ਬਿੱਲ ਪਹਿਲੀ ਵਾਰ ਸੰਸਦ 'ਚ ਪੇਸ਼ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਪਤੀ ਦੀ ਹੱਲਾਸ਼ੇਰੀ ਨੇ ਬਦਲ ਦਿੱਤਾ ਜੀਵਨ ਦਾ ਰਾਹ, IAS ਅਫ਼ਸਰ ਬਣ ਪਤਨੀ ਨੇ ਸਿਰਜਿਆ ਇਤਿਹਾਸ
12 ਸਾਲਾ ਮੁੰਡੇ ਨੇ ਲਾਲ ਕਮੀਜ਼ ਲਹਿਰਾ ਕੇ ਟਾਲਿਆ ਵੱਡਾ ਹਾਦਸਾ, ਰੇਲਵੇ ਨੇ ਕੀਤਾ ਸਨਮਾਨਤ
NEXT STORY