ਪਟਨਾ- ਪਟਨਾ ਤੋਂ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਸ਼ਾਹੂਕਾਰ ਅਤੇ ਉਸ ਦੇ ਸਾਥੀਆਂ ਵਲੋਂ ਇਕ ਅਨੁਸੂਚਿਤ ਜਾਤੀ ਦੀ ਔਰਤ ਨੂੰ ਪਹਿਲਾਂ ਨਗਨ ਕਰ ਕੇ ਕੁੱਟਿਆ ਗਿਆ ਅਤੇ ਫਿਰ ਉਸ ਦੇ ਮੂੰਹ 'ਤੇ ਪਿਸ਼ਾਬ ਕੀਤਾ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਔਰਤ ਨੇ ਕਰਜ਼ ਦਾ ਪੂਰਾ ਭੁਗਤਾਨ ਕਰਨ ਮਗਰੋਂ ਵੀ ਹੋਰ ਰਕਮ ਦਿੱਤੇ ਜਾਣ ਦੀ ਸ਼ਾਹੂਕਾਰ ਦੀ ਅਨੁਚਿਤ ਮੰਗ ਨੂੰ ਲੈ ਕੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਗੁੱਸੇ 'ਚ ਆਏ ਮੁਲਜ਼ਮਾਂ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਘਟਨਾ ਪਟਨਾ ਜ਼ਿਲ੍ਹੇ 'ਚ ਖੁਸਰੂਪੁਰ ਥਾਣਾ ਖੇਤਰ ਦੇ ਇਕ ਪਿੰਡ ਦੀ ਹੈ।
ਇਹ ਵੀ ਪੜ੍ਹੋ- ਪਿਓ ਨੇ ਹੱਥੀਂ ਉਜਾੜਿਆ ਆਪਣਾ ਹੱਸਦਾ-ਵੱਸਦਾ ਘਰ, ਬੇਰਹਿਮੀ ਨਾਲ ਕਤਲ ਕੀਤੀ 6 ਸਾਲਾ ਧੀ
ਵਿਆਜ਼ ਸਮੇਤ ਰਕਮ ਚੁਕਾਉਣ ਮਗਰੋਂ ਵੀ ਸਹਿਣਾ ਪਿਆ ਤਸ਼ੱਦਦ
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁੱਖ ਦੋਸ਼ੀ ਪ੍ਰਮੋਦ ਸਿੰਘ ਅਤੇ ਉਸ ਦਾ ਪੁੱਤਰ ਅੰਸ਼ੂ ਸਿੰਘ ਫ਼ਰਾਰ ਹੈ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਹਸਪਤਾਲ 'ਚ ਭਰਤੀ ਪੀੜਤਾ ਨੇ ਦਾਅਵਾ ਕੀਤਾ ਕਿ ਉਧਾਰ ਲਈ ਗਈ ਰਕਮ ਵਿਆਜ਼ ਸਮੇਤ ਚੁਕਾਉਣ ਦੇ ਬਾਵਜੂਦ ਉਸ ਨੂੰ ਇਹ ਤਸ਼ੱਦਦ ਸਹਿਣਾ ਪਿਆ।
ਕੀ ਕਹਿਣਾ ਹੈ ਪੀੜਤਾ ਦਾ?
ਪੀੜਤਾ ਨੇ ਕਿਹਾ ਕਿ ਮੇਰੇ ਪਤੀ ਨੇ ਕੁਝ ਮਹੀਨੇ ਪਹਿਲਾਂ ਪ੍ਰਮੋਦ ਸਿੰਘ ਤੋਂ 1500 ਰੁਪਏ ਉਧਾਰ ਲਏ ਸਨ ਅਤੇ ਅਸੀਂ ਵਿਆਜ਼ ਸਮੇਤ ਪੈਸੇ ਵਾਪਸ ਕਰ ਦਿੱਤੇ ਸਨ ਪਰ ਪ੍ਰਮੋਦ ਨੇ ਹੋਰ ਪੈਸਿਆਂ ਦੀ ਮੰਗ ਕੀਤੀ। ਅਸੀਂ ਇਸ ਮੰਗ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਪ੍ਰਮੋਦ ਨੇ ਪੀੜਤਾ ਨੂੰ ਫੋਨ 'ਤੇ ਧਮਕੀ ਦਿੰਦੇ ਹੋਏ ਕਿਹਾ ਕਿ ਜੇਕਰ ਉਸ ਨੇ ਉਸ ਨੂੰ ਹੋਰ ਪੈਸੇ ਨਹੀਂ ਦਿੱਤੇ ਤਾਂ ਉਹ ਪਿੰਡ ਵਿਚ ਨਗਨ ਕਰ ਕੇ ਘੁੰਮਾਉਣਗੇ। ਪੀੜਤਾ ਨੇ ਇਸ ਦੀ ਸ਼ਿਕਾਇਤ ਆਪਣੇ ਮੋਬਾਇਲ ਫੋਨ ਜ਼ਰੀਏ ਪੁਲਸ ਨੂੰ ਕੀਤੀ।
ਇਹ ਵੀ ਪੜ੍ਹੋ- 7ਵੀਂ ਜਮਾਤ ਦੀ ਵਿਦਿਆਰਥਣ ਨੇ 11 ਸਾਲ ਦੀ ਉਮਰ 'ਚ ਖੋਲ੍ਹੀਆਂ 7 ਲਾਇਬ੍ਰੇਰੀਆਂ, PM ਮੋਦੀ ਨੇ ਕੀਤੀ ਤਾਰੀਫ਼
ਔਰਤ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ ਸਨ ਦੋਸ਼ੀ
ਪੀੜਤਾ ਦੇ ਪਰਿਵਾਰ ਦੇ ਇਕ ਮੈਂਬਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਸ ਦੀ ਇਕ ਟੀਮ ਸ਼ਿਕਾਇਤ ਬਾਰੇ ਪੁੱਛ-ਗਿੱਛ ਕਰਨ ਲਈ ਸ਼ਨੀਵਾਰ ਨੂੰ ਪਿੰਡ ਆਈ ਸੀ, ਜਿਸ ਤੋਂ ਪ੍ਰਮੋਦ ਅਤੇ ਉਸ ਦੇ ਸਾਥੀ ਨਾਰਾਜ਼ ਹੋ ਗਏ। ਉਹ ਸ਼ਨੀਵਾਰ ਰਾਤ ਕਰੀਬ 10 ਵਜੇ ਪੀੜਤਾ ਦੇ ਘਰ ਗਏ ਅਤੇ ਉਸ ਨੂੰ ਜ਼ਬਰਦਸਤੀ ਪ੍ਰਮੋਦ ਦੇ ਘਰ ਲੈ ਗਏ। ਉੱਥੇ ਔਰਤ ਨੂੰ ਨਗਨ ਕੀਤਾ ਗਿਆ ਅਤੇ ਡੰਡਿਆਂ ਨਾਲ ਕੁੱਟਿਆ ਗਿਆ।
ਇਹ ਵੀ ਪੜ੍ਹੋ- ਅਲਾਰਮ ਵਜਾ ਕੇ 'ਵੰਦੇ ਭਾਰਤ ਟਰੇਨ' ਰੋਕ ਸਕਣਗੇ ਯਾਤਰੀ, ਜਾਣੋ ਸੁਰੱਖਿਆ ਉਪਾਵਾਂ ਸਣੇ ਕਈ ਸ਼ਾਨਦਾਰ ਫੀਚਰ
ਔਰਤ ਨੇ ਪੁਲਸ ਨੂੰ ਦਿੱਤੇ ਇਹ ਬਿਆਨ
ਔਰਤ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਪ੍ਰਮੋਦ ਨੇ ਆਪਣੇ ਪੁੱਤਰ ਨੂੰ ਮੇਰੇ ਮੂੰਹ 'ਤੇ ਪਿਸ਼ਾਬ ਕਰਨ ਲਈ ਕਿਹਾ। ਉਸ ਨੇ ਉਸ ਤਰ੍ਹਾਂ ਹੀ ਕੀਤਾ। ਉਸ ਤੋਂ ਬਾਅਦ ਮੈਂ ਕਿਸੇ ਤਰ੍ਹਾਂ ਦੌੜਨ ਵਿਚ ਸਫਲ ਰਹੀ ਅਤੇ ਘਰ ਪਰਤ ਆਈ। ਪਟਨਾ ਦੇ ਸੀਨੀਅਰ ਪੁਲਸ ਅਧਿਕਾਰੀ ਰਾਜੀਵ ਮਿਸ਼ਰਾ ਨੇ ਕਿਹਾ ਕਿ ਫ਼ਰਾਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਅਸੀਂ 5 ਪੁਲਸ ਟੀਮਾਂ ਬਣਾਈਆਂ ਹਨ ਅਤੇ ਦੋਸ਼ੀਆਂ ਦੀ ਭਾਲ ਕਰ ਰਹੇ ਹਾਂ। ਇਸ ਸਬੰਧ ਵਿਚ ਪਹਿਲਾਂ ਹੀ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਲਿੰਗ ਪਰਿਵਰਤਨ ਕਰਵਾਉਣ ਲਈ ਹਾਈ ਕੋਰਟ ਪਹੁੰਚੀਆਂ 2 ਮਹਿਲਾ ਕਾਂਸਟੇਬਲਾਂ
NEXT STORY