ਨਵੀਂ ਦਿੱਲੀ- ਦੇਸ਼ 'ਚ ਐਮਰਜੈਂਸੀ ਦੇ ਅੱਜ 48 ਸਾਲ ਪੂਰੇ ਹੋ ਗਏ ਹਨ। 21 ਮਹੀਨਿਆਂ ਤਕ ਲਾਗੂ ਰਹੀ ਅੰਦਰੂਨੀ ਐਮਰਜੈਂਸੀ ਦੀ ਬਰਸੀ ਮੌਕੇ ਐਤਵਾਰ ਨੂੰ ਭਾਜਪਾ ਨੇ ਕਾਂਗਰਸ ਪਾਰਟੀ ਨੂੰ ਲੰਬੇ ਹੱਥੀਂ ਲਿਆ। ਪੀ.ਐੱਮ. ਮੋਦੀ ਨੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਐਮਰਜੈਂਸੀ ਨੂੰ ਦੇਸ਼ ਦੇ ਇਤਿਹਾਸ 'ਚ ਕਦੇ ਨਾ ਭੁਆਇਆ ਜਾਣ ਵਾਲਾ ਸਮਾਂ ਦੱਸਿਆ। ਪੀ.ਐੱਮ. ਮੋਦੀ ਨੇ ਟਵੀਟ ਕਰਕੇ ਲਿਖਿਆ ਕਿ ਮੈਂ ਉਨ੍ਹਾਂ ਲੋਕਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ, ਜਿਨ੍ਹਾਂ ਨੇ ਐਮਰਜੈਂਸੀ ਦਾ ਵਿਰੋਧ ਕੀਤਾ ਅਤੇ ਦੇਸ਼ 'ਚ ਲੋਕਤੰਤਰ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ। ਐਮਰਜੈਂਸੀ ਸਾਡੇ ਦੇਸ਼ ਦੇ ਇਤਿਹਾਸ ਦਾ ਕਦੇ ਨਾ ਭੁਲਾਇਆ ਜਾ ਸਕਣ ਵਾਲਾ ਸਮਾਂ ਹੈ, ਜੋ ਸੰਵਿਧਾਨ ਦੇ ਮੁੱਲਾਂ ਦੇ ਪੂਰੀ ਤਰ੍ਹਾਂ ਖਿਲਾਫ ਹੈ।
ਕਦੇ ਨਾ ਮਿਟਣ ਵਾਲਾ ਕਲੰਕ- ਅਮਿਤ ਸ਼ਾਹ
ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਐਮਰਜੈਂਸੀ ਨੂੰ ਯਾਦ ਕਰਦੇ ਹੋਏ ਟਵੀਟ ਕੀਤਾ। ਉਨ੍ਹਾਂ ਲਿਖਿਆ ਕਿ ਅੱਜ ਹੀ ਦੇ ਦਿਨ 1975 'ਚ ਇਕ ਪਰਿਵਾਰ ਨੇ ਆਪਣੇ ਹੱਥਾਂ 'ਚੋਂ ਸੱਤਾ ਗੁਆਉਣ ਦੇ ਡਰ ਨਾਲ ਜਨਤਾ ਦੇ ਅਧਿਕਾਰਾਂ ਨੂੰ ਖੋਹ ਲਿਆ ਅਤੇ ਲੋਕਤੰਤਰ ਦਾ ਕਤਲ ਕਰਕੇ ਦੇਸ਼ 'ਤੇ ਐਮਰਜੈਂਸੀ ਥੋਪੀ ਸੀ। ਸ਼ਾਹ ਨੇ ਅੱਗੇ ਲਿਖਿਆ ਕਿ ਆਪਣੇ ਸੱਤਾ ਸਵਾਰਥ ਲਈ ਲਗਾਈ ਗਈ ਐਮਰਜੈਂਸੀ ਕਾਂਗਰਸ ਦੀ ਤਾਨਾਸ਼ਾਹੀ ਮਾਨਸਿਕਤਾ ਦਾ ਪ੍ਰਤੀਕ ਅਤੇ ਕਦੇ ਨਾ ਮਿਟਣ ਵਾਲਾ ਕਲੰਕ ਹੈ। ਉਸ ਮੁਸ਼ਕਿਲ ਸਮੇਂ 'ਚ ਕਈ ਤਹੀਸੇ ਝੱਲ ਕੇ ਲੋਕਤੰਤਰ ਨੂੰ ਸੁਰਜੀਤ ਕਰਨ ਲਈ ਲੱਖਾਂ ਲੋਕਾਂ ਨੇ ਸੰਘਰਸ਼ ਕੀਤਾ। ਮੈਂ ਉਨ੍ਹਾਂ ਸਾਰੇ ਦੇਸ਼ ਭਗਤਾਂ ਨੂੰ ਦਿਲੋਂ ਪ੍ਰਣਾਮ ਕਰਦਾ ਹਾਂ।
ਭਾਜਪਾ ਪ੍ਰਧਾਨ ਨੇ ਵੀ ਗਾਂਧੀ ਪਰਿਵਾਰ ਨੂੰ ਘੇਰਿਆ
ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਐਮਰਜੈਂਸੀ ਦੇ ਮੁੱਦੇ 'ਤੇ ਟਵੀਟ ਕਰਕੇ ਲਿਖਿਆ ਕਿ 25 ਜੂਨ 1975 ਨੂੰ ਇਕ ਪਰਿਵਾਰ ਨੇ ਆਪਣੇ ਤਾਨਾਸ਼ਾਹੀ ਰਵੱਈਏ ਕਾਰਨ ਦੇਸ਼ ਦੇ ਮਹਾਨ ਲੋਕਤੰਤਰ ਦਾ ਕਤਲ ਕੀਤਾ ਅਤੇ ਐਮਰਜੈਂਸੀ ਵਰਗਾ ਕਲੰਕ ਥੋਪਿਆ ਸੀ। ਜਿਸਦੀ ਬੇਰਹਿਮੀ ਨੇ ਸੈਂਕੜੇ ਸਾਲਾਂ ਦੇ ਵਿਦੇਸ਼ੀ ਸ਼ਾਸਨ ਦੇ ਜ਼ੁਲਮ ਨੂੰ ਵੀ ਪਿੱਛੇ ਛੱਡ ਦਿੱਤਾ। ਅਜਿਹੇ ਔਖੇ ਸਮੇਂ ਵਿੱਚ ਜਿਨ੍ਹਾਂ ਨੇ ਅਥਾਹ ਤਸੀਹੇ ਝੱਲ ਕੇ ਲੋਕਤੰਤਰ ਦੀ ਸਥਾਪਨਾ ਲਈ ਸੰਘਰਸ਼ ਕੀਤਾ ਮੈਂ ਉਨ੍ਹਾਂ ਸਾਰੇ ਦੇਸ਼ ਭਗਤਾਂ ਨੂੰ ਪ੍ਰਣਾਮ ਕਰਦਾ ਹਾਂ।
PM ਮੋਦੀ ਨੇ ਮਿਸਰ ਦੇ ਮੁਫਤੀ-ਏ-ਆਜ਼ਮ ਨਾਲ ਕੀਤੀ ਮੁਲਾਕਾਤ, ਇਹਨਾਂ ਮੁੱਦਿਆਂ 'ਤੇ ਹੋਈ ਚਰਚਾ
NEXT STORY