ਨਵੀਂ ਦਿੱਲੀ— ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਐਤਵਾਰ ਯਾਨੀ ਕਿ ਅੱਜ ਦੂਜੀ ਬਰਸੀ ਹੈ। ਉਨ੍ਹਾਂ ਦੀ ਬਰਸੀ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਟਲ ਵਾਜਪਾਈ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨਾਲ ਹੀ ਕਈ ਕੇਂਦਰੀ ਮੰਤਰੀਆਂ ਅਤੇ ਹੋਰ ਨੇਤਾਵਾਂ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਵਾਜਪਾਈ ਦੇ ਸਮਾਰਕ 'ਸਦੈਵ ਅਟਲ' 'ਤੇ ਉਨ੍ਹਾਂ ਸ਼ਰਧਾਂਜਲੀ ਦਿੱਤੀ।
ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ ਕਿ ਪ੍ਰਿਅ ਅਟਲ ਜੀ ਨੂੰ ਉਨ੍ਹਾਂ ਦੀ ਬਰਸੀ 'ਤੇ ਸ਼ਰਧਾਂਜਲੀ। ਭਾਰਤ ਉਨ੍ਹਾਂ ਦੀ ਅਸਾਧਾਰਣ ਸੇਵਾ ਅਤੇ ਦੇਸ਼ ਦੀ ਤਰੱਕੀ ਲਈ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਹਮੇਸ਼ਾ ਯਾਦ ਰੱਖੇਗਾ। ਪ੍ਰਧਾਨ ਮੰਤਰੀ ਨੇ ਅਟਲ ਦੀ ਕਵਿਤਾ 'ਹਾਰ ਨਹੀਂ ਮੰਨਾਂਗਾ, ਰਾਰ ਨਵੀਂ ਠਾਣਾਂਗਾ' ਸਾਂਝਾ ਕਰਦੇ ਹੋਏ ਉਨ੍ਹਾਂ ਨੂੰ ਯਾਦ ਕੀਤਾ।
ਦੱਸ ਦੇਈਏ ਕਿ ਵਾਜਪਾਈ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਸਨ, ਜੋ ਭਾਜਪਾ ਨੇਤਾ ਸਨ। ਉਨ੍ਹਾਂ ਦਾ 16 ਅਗਸਤ 2018 ਨੂੰ ਦਿਹਾਂਤ ਹੋ ਗਿਆ ਸੀ। ਅਟਲ ਜੀ ਨੇ ਜਿੱਥੇ ਇਕ ਪਾਸੇ ਸਰਵ ਸਿੱਖਿਆ ਅਭਿਆਨ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਤੇ ਰਾਸ਼ਟਰੀ ਹਾਈਵੇਅ ਵਿਕਾਸ ਯੋਜਨਾ ਵਰਗੇ ਵਿਕਾਸਸ਼ੀਲ ਕੰਮ ਕੀਤੇ, ਉੱਥੇ ਹੀ ਦੂਜੇ ਪਾਸੇ ਪੋਖਰਣ ਪਰੀਖਣ ਅਤੇ ਕਾਰਗਿਲ ਵਿਜੇ ਤੋਂ ਮਜ਼ਬੂਤ ਭਾਰਤ ਦੀ ਨੀਂਹ ਰੱਖੀ।
ਰਾਸ਼ਟਰਪਤੀ ਕੋਵਿੰਦ ਅੱਜ ਸਵੇਰੇ ਸਦੈਵ ਅਟਵ ਪੁੱਜੇ ਅਤੇ ਵਾਜਪਾਈ ਦੀ ਸਮਾਧੀ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਸਵ.ਵਾਜਪਾਈ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਟਵੀਟ ਕੀਤਾ ਕਿ ਸਾਡੀ ਪੀੜ੍ਹੀ ਦੇ ਓਜਸਵੀ ਬੁਲਾਰਾ, ਉਦਾਰਵਾਦੀ ਲੋਕਤੰਤਰੀ ਕਦਰਾਂ-ਕੀਮਤਾਂ ਦਾ ਧਾਰਨੀ, ਸ਼ਬਦ ਮੂਰਤੀਕਾਰ, ਤੇਜ਼ਤਰਾਰ ਰਾਸ਼ਟਰਵਾਦੀ ਕਵੀ, ਕੁਸ਼ਲ ਪ੍ਰਸ਼ਾਸਕ, ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀ ਬਰਸੀ 'ਤੇ ਉਨ੍ਹਾਂ ਦੀ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਾਜਪਾਈ ਨੂੰ ਯਾਦ ਕਰਦੇ ਹੋਏ ਟਵੀਟ 'ਚ ਲਿਖਿਆ ਕਿ ਅਟਲ ਬਿਹਾਰੀ ਵਾਜਪਾਈ ਜੀ ਦੀ ਬਰਸੀ 'ਤੇ ਉਨ੍ਹਾਂ ਨੂੰ ਨਮਨ ਕਰਦਾ ਹਾਂ। ਭਾਰਤ ਦੇ ਵਿਕਾਸ ਅਤੇ ਆਮ ਲੋਕਾਂ ਲਈ ਕੀਤੇ ਗਏ ਉਨ੍ਹਾਂ ਦੇ ਕੰਮ ਹਮੇਸ਼ਾ ਯਾਦ ਰੱਖੇ ਜਾਣਗੇ। ਭਾਰਤ ਲਈ ਉਨ੍ਹਾਂ ਦੇ ਵਿਚਾਰ ਆਉਣ ਵਾਲੀ ਪੀੜ੍ਹੀ ਨੂੰ ਪ੍ਰੇਰਣਾ ਦਿੰਦੇ ਰਹਿਣਗੇ।
ਦੇਸ਼ 'ਚ ਕੋਰੋਨਾ ਪੀੜਤਾਂ ਦੀ ਗਿਣਤੀ 25.89 ਲੱਖ ਦੇ ਪਾਰ, ਕਰੀਬ 50 ਹਜ਼ਾਰ ਲੋਕਾਂ ਦੀ ਗਈ ਜਾਨ
NEXT STORY