ਨਵੀਂ ਦਿੱਲੀ- ਲੋਕ ਸਭਾ ਚੋਣਾਂ ਸੰਪੰਨ ਹੋਣ ਤੋਂ ਬਾਅਦ ਲਗਾਤਾਰ ਤੀਜੀ ਵਾਰ ਕੇਂਦਰ 'ਚ ਹੁਣ ਐੱਨ.ਡੀ.ਏ. ਦੀ ਸਰਕਾਰ ਹੈ। ਇਸ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ 'ਤੇ ਆਪਣੇ ਨਾਂ ਦੇ ਅੱਗੇ 'ਮੋਦੀ ਦਾ ਪਰਿਵਾਰ' ਲਿਖਣ ਵਾਲੇ ਸਮਰਥਕਾਂ ਦਾ ਧੰਨਵਾਦ ਕੀਤਾ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਹੁਣ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ 'ਮੋਦੀ ਦਾ ਪਰਿਵਾਰ' ਹਟਾਉਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਚੋਣ ਮੁਹਿੰਮ ਦੌਰਾਨ ਦੇਸ਼ ਭਰ ਦੇ ਲੋਕਾਂ ਨੇ ਮੇਰੇ ਪ੍ਰਤੀ ਪਿਆਰ ਜਤਾਉਂਦੇ ਹੋਏ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ 'ਮੋਦੀ ਦਾ ਪਰਿਵਾਰ' ਜੋੜਿਆ। ਇਸ ਨਾਲ ਮੈਨੂੰ ਬਹੁਤ ਤਾਕਤ ਮਿਲੀ। ਭਾਰਤ ਦੀ ਜਨਤਾ ਨੇ ਐੱਨ.ਡੀ.ਏ. ਨੂੰ ਲਗਾਤਾਰ ਤੀਜੀ ਵਾਰ ਬਹੁਮਤ ਦਿੱਤਾ ਹੈ ਜੋ, ਇਕ ਤਰ੍ਹਾਂ ਦਾ ਰਿਕਾਰਡ ਹੈ ਅਤੇ ਸਾਨੂੰ ਆਪਣੇ ਦੇਸ਼ ਦੀ ਭਲਾਈ ਲਈ ਕੰਮ ਕਰਦੇ ਰਹਿਣ ਦਾ ਫਤਵਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਸਾਡੇ ਸਾਰਿਆਂ ਦੇ ਇਕ ਪਰਿਵਾਰ ਹੋਣ ਦਾ ਸੰਦੇਸ਼ ਦਿੱਤੇ ਜਾਣ ਤੋਂ ਬਾਅਦ ਮੈਂ ਇਕ ਵਾਰ ਫਿਰ ਭਾਰਤ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਅਤੇ ਅਪੀਲ ਕਰਦਾ ਹਾਂ ਕਿ ਹੁਣ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ 'ਮੋਦੀ ਦਾ ਪਰਿਵਾਰ' ਹਟਾ ਦਿਓ। ਡਿਸਪਲੇਅ ਦਾ ਨਾਂ ਬਦਲ ਸਕਦਾ ਹੈ ਪਰ ਭਾਰਤ ਦੀ ਪ੍ਰਗਤੀ ਲਈ ਕੋਸ਼ਿਸ਼ ਕਰਨ ਵਾਲੇ ਇਕ ਪਰਿਵਾਰ ਦੇ ਰੂਪ 'ਚ ਸਾਡਾ ਨਾਤਾ ਮਜ਼ਬੂਤ ਅਤੇ ਅਟੁੱਟ ਬਣਿਆ ਹੋਇਆ ਹੈ।
ਟਾਟਾ ਸਟੀਲ ਆਪਣੇ ਬ੍ਰਿਟਿਸ਼ ਪਲਾਂਟ ’ਚ ਨਿਵੇਸ਼ ਦੀ ਯੋਜਨਾ ਨੂੰ ਲੈ ਕੇ ਖਦਸ਼ੇ ’ਚ
NEXT STORY