ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਫ਼ੌਜ ਦਿਵਸ' ਮੌਕੇ ਸ਼ਨੀਵਾਰ ਨੂੰ ਭਾਰਤੀ ਫ਼ੌਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਸ ਨੂੰ ਉਸ ਦੀ ਬਹਾਦਰੀ ਅਤੇ ਪੇਸ਼ੇਵਰ ਰਵੱਈਏ ਲਈ ਜਾਣਿਆ ਜਾਂਦਾ ਹੈ ਅਤੇ ਰਾਸ਼ਟਰੀ ਸੁਰੱਖਿਆ 'ਤੇ ਉਸ ਦੇ ਯੋਗਦਾਨ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਫੀਲਡ ਮਾਰਸ਼ਲ ਕੇ.ਐੱਮ. ਕਰੀਯੱਪਾ ਦੇ ਭਾਰਤੀ ਫ਼ੌਜ ਦੇ ਪਹਿਲੇ ਭਾਰਤੀ ਕਮਾਂਡਰ ਇਨ ਚੀਫ਼ ਦੇ ਰੂਪ 'ਚ ਅਹੁਦਾ ਸੰਭਾਲਣ ਦੀ ਯਾਦ 'ਚ ਹਰ ਸਾਲ 15 ਜਨਵਰੀ ਨੂੰ ਫ਼ੌਜ ਦਿਵਸ ਮਨਾਇਆ ਜਾਂਦਾ ਹੈ। ਕਰੀਯੱਪਾ ਨੇ 1949 'ਚ ਭਾਰਤੀ ਫ਼ੌਜ ਦੇ ਆਖ਼ਰੀ ਸਾਲ ਬ੍ਰਿਤਾਨੀ ਕਮਾਂਡਰ ਦੇ ਇਹ ਅਹੁਦਾ ਸੰਭਾਲਿਆ ਸੀ।
ਪ੍ਰਧਾਨ ਮੰਤਰੀ ਨੇ ਕਿਹਾ,''ਭਾਰਤੀ ਫ਼ੌਜ ਦੇ ਜਵਾਨ ਤੰਗ ਇਲਾਕਿਆਂ 'ਚ ਸੇਵਾਵਾਂ ਦਿੰਦੇ ਹਨ ਅਤੇ ਰਾਸ਼ਟਰੀ ਆਫ਼ਤ ਸਮੇਤ ਮਨੁੱਖੀ ਸੰਕਟ ਦੌਰਾਨ ਨਾਗਰਿਕਾਂ ਦੀ ਮਦਦ ਲਈ ਅੱਗੇ ਰਹਿੰਦੇ ਹਨ। ਵਿਦੇਸ਼ਾਂ 'ਚ ਸ਼ਾਂਤੀ ਮੁਹਿੰਮਾਂ ਦੌਰਾਨ ਫ਼ੌਜ ਦੇ ਸ਼ਾਨਦਾਰ ਯੋਗਦਾਨ 'ਤੇ ਭਾਰਤ ਨੂੰ ਮਾਣ ਹੈ।'' ਉਨ੍ਹਾਂ ਕਿਹਾ,''ਖ਼ਾਸ ਕਰ ਕੇ ਸਾਹਸੀ ਜਵਾਨਾਂ, ਸਨਮਾਨਜਨਕ ਸੇਵਾਮੁਕਤ ਫ਼ੌਜ ਕਰਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਫ਼ੌਜ ਦਿਵਸ ਦੀਆਂ ਸ਼ੁੱਭਕਾਮਨਾਵਾਂ। ਭਾਰਤੀ ਫ਼ੌਜ ਨੂੰ ਉਸ ਦੀ ਬਹਾਦਰੀ ਅਤੇ ਪੇਸ਼ੇਵਰ ਰਵੱਈਏ ਲਈ ਜਾਣਿਆ ਜਾਂਦਾ ਹੈ। ਰਾਸ਼ਟਰੀ ਸੁਰੱਖਿਆ 'ਚ ਉਸ ਦੇ ਯੋਗਦਾਨ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਨਿਤਿਨ ਗਡਕਰੀ ਦਾ ਵੱਡਾ ਫ਼ੈਸਲਾ, ਹੁਣ 8 ਸਵਾਰੀਆਂ ਵਾਲੇ ਵਾਹਨਾਂ ’ਚ 6 ਏਅਰਬੈਗ ਹੋਣਗੇ ਲਾਜ਼ਮੀ
NEXT STORY