ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਵਾਰ ਫਿਰ ਤੋਂ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ ਚੁਣੇ ਗਏ ਹਨ। ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਸਮੇਤ ਕਈ ਦੇਸ਼ਾਂ ਦੇ ਵੱਡੇ ਨੇਤਾਵਾਂ ਨੂੰ ਪਿੱਛੇ ਛੱਡ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਨੂੰ 22 ਦੇਸ਼ਾਂ ਦੇ ਨੇਤਾਵਾਂ 'ਚ ਪਹਿਲਾ ਸਥਾਨ ਮਿਲਿਆ ਹੈ। ਮਾਰਨਿੰਗ ਕੰਸਲਟ ਵਲੋਂ ਜਾਰੀ ਕੀਤੀ ਗਈ ਗਲੋਬਲ ਅਪਰੂਵਲ ਲਿਸਟ (ਪ੍ਰਵਾਨਗੀ ਦਰਜਾਬੰਦੀ) ਵਿਚ ਪ੍ਰਧਾਨ ਮੰਤਰੀ ਮੋਦੀ ਟਾਪ 'ਤੇ ਹਨ। ਸਰਵੇ 'ਚ ਪ੍ਰਧਾਨ ਮੰਤਰੀ ਮੋਦੀ ਨੂੰ ਬਾਲਗ ਆਬਾਦੀ 'ਚ 76 ਫ਼ੀਸਦੀ ਅਪਰੂਵਲ ਰੇਟਿੰਗ ਮਿਲੀ ਹੈ। ਪ੍ਰਧਾਨ ਮੰਤਰੀ ਮੋਦੀ ਮਗਰੋਂ ਮੈਕਸੀਕੋ ਦੇ ਪ੍ਰਧਾਨ ਮੰਤਰੀ ਐਂਡ੍ਰੇਸ ਲੋਪੇਜ ਓਬ੍ਰਾਡੋਰ ਨੂੰ ਦੂਜੇ ਸਥਾਨ 'ਤੇ ਥਾਂ ਮਿਲੀ ਹੈ, ਉਨ੍ਹਾਂ ਨੂੰ 61 ਫ਼ੀਸਦੀ ਬਾਲਗਾਂ ਨੇ ਆਪਣੀ ਪਹਿਲੀ ਪਸੰਦ ਕਿਹਾ ਹੈ।
ਇਹ ਵੀ ਪੜ੍ਹੋ- ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ CBI ਦੀ ਜ਼ਿੰਮੇਵਾਰੀ, ਕੋਈ ਵੀ ਭ੍ਰਿਸ਼ਟਾਚਾਰੀ ਬਚਣਾ ਨਹੀਂ ਚਾਹੀਦਾ: PM ਮੋਦੀ
World Most Populer Leader
PM ਮੋਦੀ ਦੀ ਲੋਕਪ੍ਰਿਯਤਾ ਕਾਇਮ
ਨਰਿੰਦਰ ਮੋਦੀ (ਭਾਰਤ) 76 ਫ਼ੀਸਦੀ
ਏਂਡ੍ਰੇਸ ਮੈਨੁਅਲ ਲੋਪੇਜ਼ ਓਬ੍ਰੇਡੋਰ (ਮੈਕਸੀਕੋ)
ਐਂਥਨੀ ਅਲਬਾਨੀਜ਼ (ਆਸਟ੍ਰੇਲੀਆ)
ਏਲਨ ਬੇਸਰੇਟ (ਸਵਿਟਜ਼ਰਲੈਂਡ)
ਲੁਈਜ ਇਨਾਸੀਓ ਲੂਲਾ ਡਾ ਸਿਲਵਾ (ਬ੍ਰਾਜ਼ੀਲ)
ਜਾਰਜੀਆ ਮੇਲੋਨੀ (ਇਟਲੀ)
ਜੋਅ ਬਾਈਡੇਨ (ਅਮਰੀਕਾ)
ਅਲੇਕਜੇਂਡਰ ਦੀ ਕਰੂ (ਬੈਲਜ਼ੀਅਮ)
ਜਸਟਿਨ ਟਰੂਡੋ (ਕੈਨੇਡਾ)
ਪੇਡ੍ਰੋ ਸਾਂਚੇਜ (ਸਪੇਨ)
ਰਿਸ਼ੀ ਸੁਨਕ (ਬ੍ਰਿਟੇਨ)
ਫੁਮਿਓ ਕਿਸ਼ਿਦਾ (ਜਾਪਾਨ)
ਇਮੈਨੁਏਲ ਮੈਕ੍ਰੋਂ (ਫਰਾਂਸ)
ਇਹ ਵੀ ਪੜ੍ਹੋ- ਅਸਾਮ ਵਾਸੀਆਂ ਨੂੰ CM ਮਾਨ ਬੋਲੇ- ਬਦਲਾਅ ਲਿਆਉਣਾ ਹੈ ਤਾਂ 'ਬਟਨ' ਬਦਲ ਲਓ
ਤਾਜ਼ਾ ਅਪਰੂਵਲ ਰੇਟਿੰਗ ਇਸ ਸਾਲ 22 ਤੋਂ 28 ਮਾਰਚ ਦਰਮਿਆਨ ਇਕੱਠੇ ਕੀਤੇ ਗਏ ਅੰਕੜਿਆਂ 'ਤੇ ਆਧਾਰਿਤ ਹੈ। ਮਾਨਰਿੰਗ ਕੰਸਲਟ ਦਾ ਦਾਅਵਾ ਹੈ ਕਿ ਉਹ ਰੋਜ਼ਾਨਾ ਗਲੋਬਲ ਪੱਧਰ 'ਤੇ 20 ਹਜ਼ਾਰ ਇੰਟਰਵਿਊ ਲੈਂਦੀ ਹੈ। ਦੱਸ ਦੇਈਏ ਕਿ ਮਾਨਰਿੰਗ ਕੰਸਲਟ ਦੇ ਪਿਛਲੇ ਸਰਵੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 78 ਫ਼ੀਸਦੀ ਰੇਟਿੰਗ ਨਾਲ ਸ਼ਿਖਰ 'ਤੇ ਸਨ।
ਇਸ ਸੂਚੀ 'ਚ ਤੀਜੇ ਨੰਬਰ 'ਤੇ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਐਲੇਨ ਬਰਸੇਟ ਹਨ। ਉਨ੍ਹਾਂ ਨੂੰ 55 ਫੀਸਦੀ ਪ੍ਰਵਾਨਗੀ ਦਰਜਾਬੰਦੀ ਮਿਲੀ ਹੈ। ਹੈਰਾਨੀ ਦੀ ਗੱਲ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਇਸ ਸੂਚੀ 'ਚ ਚੋਟੀ ਦੇ 5 ਨੰਬਰਾਂ 'ਚ ਕੋਈ ਥਾਂ ਨਹੀਂ ਮਿਲੀ ਹੈ। ਰਿਸ਼ੀ ਸੁਨਕ ਨੂੰ ਸੂਚੀ 'ਚ 10ਵੇਂ ਨੰਬਰ 'ਤੇ ਵੀ ਜਗ੍ਹਾ ਨਹੀਂ ਮਿਲੀ ਹੈ। ਉਨ੍ਹਾਂ ਦੀ ਗਲੋਬਲ ਲੀਡਰ ਪ੍ਰਵਾਨਗੀ ਰੇਟਿੰਗ 34 ਫ਼ੀਸਦੀ ਹੈ। ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਇਸ ਸੂਚੀ ਵਿਚ 7ਵਾਂ ਸਥਾਨ ਮਿਲਿਆ ਹੈ। ਉਨ੍ਹਾਂ ਦੀ ਗਲੋਬਲ ਰੇਟਿੰਗ 41ਫ਼ੀਸਦੀ ਹੈ।
ਇਹ ਵੀ ਪੜ੍ਹੋ- ਸਿਰਫਿਰੇ ਸਖ਼ਸ਼ ਨੇ ਚੱਲਦੀ ਰੇਲ 'ਚ ਲਾਈ ਅੱਗ, ਭਾਜੜ 'ਚ 2 ਸਾਲਾ ਬੱਚੀ ਸਣੇ 3 ਦੀ ਮੌਤ
ਹੰਗਾਮੇ ਕਾਰਨ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ 5 ਅਪ੍ਰੈਲ ਤੱਕ ਮੁਲਤਵੀ
NEXT STORY