ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਡਾਕਟਰ ਦਿਵਸ 'ਤੇ ਡਾਕਟਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇਸ਼ ਵਿਚ ਸਿਹਤ ਢਾਂਚੇ ਵਿਚ ਸੁਧਾਰ ਕਰਨ ਅਤੇ ਡਾਕਟਰਾਂ ਲਈ ਵਿਆਪਕ ਸਨਮਾਨ ਯਕੀਨੀ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਜਿਸ ਦੇ ਉਹ ਹੱਕਦਾਰ ਹਨ। ਦੱਸ ਦੇਈਏ ਕਿ ਡਾਕਟਰ ਦਿਵਸ ਪ੍ਰਸਿੱਧ ਡਾਕਟਰ ਅਤੇ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਬਿਧਾਨ ਚੰਦਰ ਰਾਏ ਦੇ ਸਨਮਾਨ ਵਿਚ ਮਨਾਇਆ ਜਾਂਦਾ ਹੈ, ਜਿਨ੍ਹਾਂ ਦੀ ਜਯੰਤੀ ਅਤੇ ਬਰਸੀ ਦੋਵੇਂ ਇਕ ਜੁਲਾਈ ਨੂੰ ਆਉਂਦੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ ਵਿਚ ਕਿਹਾ ਕਿ ਡਾਕਟਰ ਡੇਅ ਦੀਆਂ ਸ਼ੁੱਭਕਾਮਨਾਵਾਂ। ਇਹ ਸਿਹਤ ਸੇਵਾ ਖੇਤਰ ਦੇ ਸਾਡੇ ਨਾਇਕਾਂ ਦੇ ਅਦੁੱਤੀ ਸਮਰਪਣ ਅਤੇ ਸਨਮਾਨ ਕਰਨ ਦਾ ਦਿਨ ਹੈ। ਉਹ ਆਪਣੇ ਕਮਾਲ ਦੇ ਹੁਨਰ ਨਾਲ ਸਭ ਤੋਂ ਚੁਣੌਤੀਪੂਰਨ ਗੁੰਝਲਾਂ ਨੂੰ ਪਾਰ ਕਰ ਸਕਦੇ ਹਨ। ਸਾਡੀ ਸਰਕਾਰ ਭਾਰਤ ਵਿਚ ਸਿਹਤ ਢਾਂਚੇ ਵਿਚ ਸੁਧਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਹ ਯਕੀਨੀ ਬਣਾਉਣ ਲਈ ਕਿ ਡਾਕਟਰਾਂ ਨੂੰ ਉਹ ਵਿਆਪਕ ਸਨਮਾਨ ਮਿਲੇ ਜਿਸ ਦੇ ਉਹ ਹੱਕਦਾਰ ਹਨ।
ਅੱਜ ਤੋਂ ਬਦਲ ਜਾਵੇਗਾ ਸਿਮ ਕਾਰਡ ਦਾ ਇਹ ਨਿਯਮ, ਮਹਿੰਗਾ ਹੋਵੇਗਾ ਮੋਬਾਈਲ ਟੈਰਿਫ
NEXT STORY