ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਆਪਣੇ ਕੈਬਨਿਟ ਸਹਿਯੋਗੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਰਾਜਨਾਥ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਸਖ਼ਤ ਮਿਹਨਤ ਅਤੇ ਸੇਵਾ ਪ੍ਰਤੀ ਵਚਨਬੱਧਤਾ ਦੇ ਆਧਾਰ 'ਤੇ ਜਨਤਕ ਜੀਵਨ ਵਿਚ ਅੱਗੇ ਵਧੇ ਹਨ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸਾਬਕਾ ਕੌਮੀ ਪ੍ਰਧਾਨ ਰਾਜਨਾਥ ਸਿੰਘ ਬੁੱਧਵਾਰ ਨੂੰ 73 ਸਾਲ ਦੇ ਹੋ ਗਏ ਹਨ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਪੋਸਟ ਵਿਚ ਕਿਹਾ ਕਿ ਕੈਬਨਿਟ ਦੇ ਇਕ ਕੀਮਤੀ ਸਹਿਯੋਗੀ। ਇਕ ਅਜਿਹੇ ਨੇਤਾ, ਜਿਨ੍ਹਾਂ ਦਾ ਉਨ੍ਹਾਂ ਦੀ ਬੁੱਧੀਮਤਾ ਲਈ ਵਿਆਪਕ ਸਨਮਾਨ ਹੈ। ਸਖ਼ਤ ਮਿਹਨਤ ਅਤੇ ਸੇਵਾ ਪ੍ਰਤੀ ਵਚਨਬੱਧਤਾ ਦੇ ਆਧਾਰ 'ਤੇ ਉਹ ਜਨਤਕ ਜੀਵਨ ਵਿਚ ਅੱਗੇ ਵਧੇ ਹਨ। ਉਹ ਭਾਰਤ ਦੇ ਰੱਖਿਆ ਤੰਤਰ ਨੂੰ ਮਜ਼ਬੂਤ ਕਰਨ ਅਤੇ ਸਾਡੇ ਦੇਸ਼ ਨੂੰ ਇਸ ਖੇਤਰ ਵਿਚ ਆਤਮਨਿਰਭਰ ਬਣਾਉਣ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਦੇ ਲੰਬੇ ਅਤੇ ਸਿਹਤਮੰਦ ਜੀਵਨ ਦੀ ਕਾਮਨਾ ਕਰਦਾ ਹਾਂ।
ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਰਾਜਨਾਥ ਸਿੰਘ ਨੇ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਮੈਂਬਰ ਵਜੋਂ ਰਾਜਨੀਤੀ ਦੀ ਸ਼ੁਰੂਆਤ ਕੀਤੀ ਅਤੇ ਫਿਰ ਭਾਜਪਾ ਦੇ ਯੂਥ ਵਿੰਗ ਵਿਚ ਸ਼ਾਮਲ ਹੋ ਗਏ। ਰਾਜਨਾਥ ਸਿੰਘ ਦਾ ਅਕਸ ਗੈਰ-ਵਿਵਾਦ ਰਹਿਤ ਨੇਤਾ ਦਾ ਹੈ। ਇਹ ਸਹਿਯੋਗੀ ਹੋਵੇ ਜਾਂ ਵਿਰੋਧੀ, ਉਹ ਅਕਸਰ ਗੁੰਝਲਦਾਰ ਮੁੱਦਿਆਂ 'ਤੇ ਸਹਿਮਤੀ ਬਣਾਉਣ ਲਈ ਪਾਰਟੀ ਦੀ ਪਸੰਦ ਰਹੇ ਹਨ। ਉਹ ਮੌਜੂਦਾ ਸਮੇਂ ਲੋਕ ਸਭਾ ਵਿਚ ਲਖਨਊ ਸੰਸਦੀ ਸੀਟ ਦੀ ਨੁਮਾਇੰਦਗੀ ਕਰ ਰਹੇ ਹਨ।
ਭਾਰਤੀ ਕੁੜੀਆਂ ਤੋਂ ਨਿਊਡ ਕਾਲ ਕਰਵਾ ਕੇ ਬਲੈਕਮੇਲਿੰਗ ਦਾ ਕੰਮ ਕਰਵਾ ਰਹੇ ਚੀਨੀ
NEXT STORY