ਮੁਜ਼ੱਫਰਪੁਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਨੇਤਾ ਆਉਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਹਾਸਲ ਕਰਨ ਲਈ ਛੱਠੀ ਮਈਆ ਦਾ ਅਪਮਾਨ ਕਰ ਰਹੇ ਹਨ। ਮੁਜ਼ੱਫਰਪੁਰ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪੀਐੱਮ ਮੋਦੀ ਨੇ ਦਾਅਵਾ ਕੀਤਾ ਕਿ ਛੱਠ ਪੂਜਾ ਕਾਂਗਰਸ ਅਤੇ ਆਰਜੇਡੀ ਨੇਤਾਵਾਂ ਲਈ ਇੱਕ "ਡਰਾਮਾ" ਹੈ ਪਰ ਬਿਹਾਰ ਦੇ ਲੋਕ ਇਸ "ਅਪਮਾਨ" ਨੂੰ ਸਾਲਾਂ ਤੱਕ ਨਹੀਂ ਭੁੱਲਣਗੇ ਅਤੇ ਨਾ ਹੀ ਉਨ੍ਹਾਂ ਨੂੰ ਮਾਫ਼ ਕਰਨਗੇ।
ਪੜ੍ਹੋ ਇਹ ਵੀ : 'ਸਿਰਫ਼ ਡਾਕਟਰ ਹੀ ਨਹੀਂ, ਪਤਨੀ ਵੀ...', Cough Syrup Case 'ਚ ਨਵਾਂ ਖੁਲਾਸਾ, ਮਚੀ ਹਫ਼ੜਾ-ਦਫ਼ੜੀ
ਉਨ੍ਹਾਂ ਕਿਹਾ, "ਛੱਠ ਪੂਜਾ ਹੁਣ ਦੁਨੀਆ ਭਰ ਵਿੱਚ ਮਸ਼ਹੂਰ ਹੈ ਅਤੇ ਛੱਠ ਤੋਂ ਬਾਅਦ ਇਹ ਬਿਹਾਰ ਦਾ ਮੇਰਾ ਪਹਿਲਾ ਦੌਰਾ ਹੈ। ਇਹ ਤਿਉਹਾਰ ਨਾ ਸਿਰਫ਼ ਸ਼ਰਧਾ ਦਾ ਪ੍ਰਤੀਕ ਹੈ ਸਗੋਂ ਸਮਾਨਤਾ ਦਾ ਵੀ ਪ੍ਰਤੀਕ ਹੈ। ਇਸੇ ਲਈ ਮੇਰੀ ਸਰਕਾਰ ਇਸ ਤਿਉਹਾਰ ਲਈ ਯੂਨੈਸਕੋ ਵਿਰਾਸਤੀ ਦਰਜਾ ਪ੍ਰਾਪਤ ਕਰਨ ਲਈ ਯਤਨਸ਼ੀਲ ਹੈ।" ਪੀਐੱਮ ਮੋਦੀ ਨੇ ਕਿਹਾ, "ਮੈਂ ਯਾਤਰਾ ਦੌਰਾਨ ਛੱਠ ਦੇ ਗਾਣੇ ਸੁਣਦਾ ਹਾਂ। ਇੱਕ ਵਾਰ ਨਾਗਾਲੈਂਡ ਦੀ ਇੱਕ ਕੁੜੀ ਦੁਆਰਾ ਗਾਏ ਗਏ ਇਨ੍ਹਾਂ ਗੀਤਾਂ ਵਿਚੋਂ ਇੱਕ ਗੀਤ ਸੁਣ ਕੇ ਮੈਂ ਭਾਵੁਕ ਹੋ ਗਿਆ ਸੀ। ਪਰ ਜਦੋਂ ਤੁਹਾਡਾ ਪੁੱਤਰ ਇਹ ਯਕੀਨੀ ਬਣਾਉਣ ਵਿੱਚ ਰੁੱਝਿਆ ਹੋਇਆ ਹੈ ਕਿ ਛੱਠ ਨੂੰ ਉਸਦਾ ਬਣਦਾ ਸਤਿਕਾਰ ਮਿਲੇ, ਉਦੋਂ ਕਾਂਗਰਸ-ਆਰਜੇਡੀ ਮੈਂਬਰ ਇਸ ਤਿਉਹਾਰ ਦਾ ਮਜ਼ਾਕ ਉਡਾ ਰਹੇ ਹਨ ਅਤੇ ਇਸਨੂੰ ਡਰਾਮਾ ਕਹਿ ਰਹੇ ਹਨ।"
ਪੜ੍ਹੋ ਇਹ ਵੀ : ਚੱਕਰਵਾਤੀ ਤੂਫਾਨ ਮੋਂਥਾ ਦਾ ਕਹਿਰ! 13 ਸੂਬਿਆਂ 'ਚ ਮਚਾਏਗਾ ਤਬਾਹੀ, ਭਾਰੀ ਮੀਂਹ ਦਾ ਅਲਰਟ
ਦਰਅਸਲ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਜ਼ਿਲ੍ਹੇ ਵਿੱਚ ਇੱਕ ਚੋਣਾਵੀਂ ਰੈਲੀ ਕੀਤੀ ਸੀ ਅਤੇ ਦਿੱਲੀ ਵਿੱਚ ਯਮੁਨਾ ਦੇ ਕੰਢੇ ਛਠ ਪੂਜਾ ਦੇ ਜਸ਼ਨਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇੱਕ ਪਾਸੇ ਯਮੁਨਾ ਨਦੀ ਗੰਦੇ ਪਾਣੀ ਨਾਲ ਭਰੀ ਹੋਈ ਸੀ ਅਤੇ ਨਾਲ ਸਾਫ਼ ਪਾਣੀ ਦਾ ਇੱਕ ਤਲਾਅ ਬਣਾਇਆ ਗਿਆ ਸੀ, ਤਾਂ ਜੋ ਪ੍ਰਧਾਨ ਮੰਤਰੀ ਉਸ ਵਿੱਚ ਇਸ਼ਨਾਨ ਕਕੇ ਡਰਾਮਾ ਕਰ ਸਕਣ, ਜਦਕਿ ਉਨ੍ਹਾਂ ਦਾ ਛੱਠ ਪੂਜਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਵਿਚ ਜਦੋਂ ਪੂਰਾ ਹਿੰਦੂਸਤਾਨ ਨੂੰ ਪਤਾ ਲੱਗਾ ਤਾਂ ਪ੍ਰਧਾਨ ਮੰਤਰੀ ਮੋਦੀ ਛੱਠ ਪੂਜਾ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ। ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਵੋਟਾਂ ਲਈ ਕੁਝ ਵੀ ਕਰ ਸਕਦੇ ਹਨ। ਮੋਦੀ ਨੇ ਕਿਹਾ, "ਦੇਖੋ, ਵੋਟਾਂ ਮੰਗਣ ਲਈ ਇਹ ਲੋਕ ਕਿਸ ਹੱਦ ਤੱਕ ਡਿੱਗ ਸਕਦੇ ਹਨ। ਇਹ ਛੱਠ ਤਿਉਹਾਰ ਦਾ ਅਪਮਾਨ ਹੈ, ਜਿਸਨੂੰ ਬਿਹਾਰ ਸਦੀਆਂ ਤੱਕ ਨਹੀਂ ਭੁੱਲੇਗਾ।"
ਪੜ੍ਹੋ ਇਹ ਵੀ : ਕੈਨੇਡਾ 'ਚ ਵੱਡੀ ਵਾਰਦਾਤ : ਲੁਧਿਆਣਾ ਦੇ ਰਹਿਣ ਵਾਲੇ ਪੰਜਾਬੀ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ
500-1000 ਦੇ ਨੋਟ ਬਦਲਾਉਣ ਦਾ ਆਖ਼ਰੀ ਮੌਕਾ! PIB ਨੇ ਦੱਸਿਆ ਸੱਚ
NEXT STORY