ਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਈਰਾਨ ਦੇ ਰਾਸ਼ਟਰਪਤੀ ਸੱਯਦ ਇਬਰਾਹਿਮ ਰਾਇਸੀ ਨਾਲ ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ 'ਤੇ ਗੱਲਬਾਤ ਕੀਤੀ। ਇਸ ਜੰਗ 'ਚ ਹੁਣ ਤੱਕ ਕਰੀਬ 10,000 ਲੋਕ ਮਾਰੇ ਜਾ ਚੁੱਕੇ ਹਨ। ਫੋਨ 'ਤੇ ਹੋਈ ਗੱਲਬਾਤ 'ਚ ਦੋਹਾਂ ਨੇਤਾਵਾਂ ਨੇ ਪੱਛਮੀ ਏਸ਼ੀਆ ਖੇਤਰ ਦੀ ਮੁਸ਼ਕਿਲ ਸਥਿਤੀ ਅਤੇ ਇਜ਼ਰਾਇਲ-ਹਮਾਸ ਸੰਘਰਸ਼ 'ਤੇ ਚਰਚਾ ਕੀਤੀ। ਦੋਵਾਂ ਨੇਤਾਵਾਂ ਨੇ ਤਣਾਅ ਘਟਾਉਣ, ਮਾਨਵਤਾਵਾਦੀ ਸਹਾਇਤਾ ਜਾਰੀ ਰੱਖਣ ਤੇ ਸ਼ਾਂਤੀ ਅਤੇ ਸੁਰੱਖਿਆ ਦੀ ਜਲਦੀ ਬਹਾਲੀ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।
ਇਹ ਵੀ ਪੜ੍ਹੋ : ਨਾਈਜੀਰੀਆ 'ਚ ਕੈਨੇਡੀਅਨ ਹਾਈ ਕਮਿਸ਼ਨ 'ਤੇ ਹਮਲਾ, 2 ਦੀ ਮੌਤ, ਕਈ ਜ਼ਖ਼ਮੀ
ਜਾਣਕਾਰੀ ਮੁਤਾਬਕ ਪੀਐੱਮ ਮੋਦੀ ਨੇ ਅੱਤਵਾਦੀ ਘਟਨਾਵਾਂ, ਹਿੰਸਾ ਤੇ ਆਮ ਨਾਗਰਿਕਾਂ ਦੇ ਨੁਕਸਾਨ 'ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਇਜ਼ਰਾਈਲ-ਫਿਲਸਤੀਨ ਮੁੱਦੇ 'ਤੇ ਭਾਰਤ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਥਿਤੀ ਨੂੰ ਦੁਹਰਾਇਆ। ਇਸ ਦੌਰਾਨ ਈਰਾਨ ਦੇ ਰਾਸ਼ਟਰਪਤੀ ਨੇ ਸਥਿਤੀ 'ਤੇ ਆਪਣਾ ਮੁਲਾਂਕਣ ਸਾਂਝਾ ਕੀਤਾ।
ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਦੋਵੇਂ ਪੱਖ ਖੇਤਰੀ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ 'ਚ ਸਾਂਝੇ ਹਿੱਤਾਂ ਦੇ ਮੱਦੇਨਜ਼ਰ ਸੰਪਰਕ 'ਚ ਰਹਿਣ 'ਤੇ ਸਹਿਮਤ ਹੋਏ ਹਨ। ਦੋਵਾਂ ਨੇਤਾਵਾਂ ਨੇ ਬਹੁ-ਆਯਾਮੀ ਦੁਵੱਲੇ ਸਹਿਯੋਗ ਵਿੱਚ ਪ੍ਰਗਤੀ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਇਸ ਦਾ ਸਕਾਰਾਤਮਕ ਮੁਲਾਂਕਣ ਕੀਤਾ ਤੇ ਖੇਤਰੀ ਸੰਪਰਕ ਨੂੰ ਬਿਹਤਰ ਬਣਾਉਣ ਲਈ ਈਰਾਨ ਵਿੱਚ ਚਾਬਹਾਰ ਬੰਦਰਗਾਹ 'ਤੇ ਫੋਕਸ ਅਤੇ ਤਰਜੀਹ ਦਾ ਸਵਾਗਤ ਕੀਤਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਿਵਰਾਜ ਨੇ ਪ੍ਰਿਯੰਕਾ ਨੂੰ ਪੁੱਛਿਆ ਸਵਾਲ, ਗੱਠਜੋੜ ਦੇ ਲੋਕ ਦਿੱਲੀ ’ਚ ਦੋਸਤੀ ਤਾਂ ਸੂਬਿਆਂ ’ਚ ਕਿਉਂ ਕਰ ਰਹੇ ਕੁਸ਼ਤੀ!
NEXT STORY