ਨਵੀਂ ਦਿੱਲੀ- ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਭਾਰਤ ਫ਼ੇਰੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬੁੱਧ ਜਯੰਤੀ ਪਾਰਕ ਦੇ ਹਰੇ-ਭਰੇ ਵਾਤਾਵਰਣ ਵਿਚ ਗੋਲਗੱਪਿਆਂ ਅਤੇ ਤਲੀ ਹੋਈ ਇਡਲੀ ਦਾ ਲੁਫ਼ਤ ਲਿਆ। ਪ੍ਰਧਾਨ ਮੰਤਰੀ ਅਤੇ ਕਿਸ਼ਿਦਾ ਨੇ ਆਪਣੀ ਗੱਲਬਾਤ ਬੰਦ ਕਮਰਿਆਂ ਤੋਂ ਬਾਹਰ ਵੀ ਜਾਰੀ ਰੱਖੀ ਅਤੇ ਉਨ੍ਹਾਂ ਨੇ ਇਸ ਪਾਰਕ ਵਿਚ ਚਹਿਲ-ਕਦਮੀ ਕੀਤੀ। ਇਸ ਪਾਰਕ ਨੂੰ ਗੌਤਮ ਬੁੱਧ ਦੀ 2500ਵੀਂ ਜਯੰਤੀ ਮੌਕੇ ਵਿਕਸਿਤ ਕੀਤਾ ਗਿਆ ਸੀ।
ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ 'ਤੇ ਰਾਸ਼ਟਪਤੀ ਭਵਨ ਦੇ ਪਿੱਛੇ ਸੈਂਟਰਲ ਰਿਜ ਰਿਜ਼ਰਵ ਵਿਚ ਸਥਿਤ ਪਾਰਕ ਦੀ ਯਾਤਰਾ ਦੀ ਤਸਵੀਰ ਸਾਂਝਾ ਕਰਦਿਆਂ ਕਿਹਾ ਕਿ ਭਾਰਤ ਅਤੇ ਜਾਪਾਨ ਨੂੰ ਜੋੜਨ ਵਾਲੇ ਪਹਿਲੂਆਂ ਵਿਚੋਂ ਇਕ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਹਨ। ਪ੍ਰਧਾਨ ਮੰਤਰੀ ਕਿਸ਼ਿਦਾ ਨਾਲ ਮੈਂ ਦਿੱਲੀ ਵਿਚ ਬੁੱਧ ਜਯੰਤੀ ਪਾਰਕ ਗਿਆ। ਕੁਝ ਝਲਕੀਆਂ ਸਾਂਝਾ ਕਰ ਰਿਹਾ ਹਾਂ।
ਦੋਹਾਂ ਨੇਤਾਵਾਂ ਨੂੰ ਪਾਰਕ ਵਿਚ ਇਕ ਬੈਂਚ 'ਤੇ ਬੈਠ ਕੇ ਗੱਲਬਾਤ ਕਰਦੇ ਹੋਏ ਮਿੱਟੀ ਦੇ ਕੱਪ 'ਚ ਚਾਹ ਦੀਆਂ ਚੁਸਕੀਆਂ ਲੈਂਦੇ ਵੇਖਿਆ ਗਿਆ। ਥੋੜ੍ਹੀ ਚਹਿਲ-ਕਦਮੀ ਮਗਰੋਂ ਪ੍ਰਧਾਨ ਮੰਤਰੀ ਮੋਦੀ ਅਤੇ ਕਿਸ਼ਿਦਾ ਨੂੰ ਗੋਲਗੱਪੇ ਅਤੇ ਤਲੀ ਹੋਈ ਇਡਲੀ ਦਾ ਲੁਫ਼ਤ ਮਾਣਦੇ ਹੋਏ ਵੇਖਿਆ ਗਿਆ। ਪ੍ਰਧਾਨ ਮੰਤਰੀ ਨੇ ਟਵਿੱਟਰ 'ਤੇ ਲਿਖਿਆ ਕਿ ਮੇਰੇ ਮਿੱਤਰ ਪ੍ਰਧਾਨ ਮੰਤਰੀ ਕਿਸ਼ਿਦਾ ਨੇ ਗੋਲਗੱਪਿਆਂ ਸਮੇਤ ਭਾਰਤੀ ਸਨੈਕਸ ਦਾ ਆਨੰਦ ਮਾਣਿਆ।
PM ਮੋਦੀ ਨੇ ਸੀਨੀਅਰ ਮੰਤਰੀਆਂ ਨਾਲ ਕੀਤੀ ਬੈਠਕ
NEXT STORY