ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਲੋਕਾਂ ਨੂੰ ਈਸਟਰ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਾਮਨਾ ਕੀਤੀ ਕਿ ਇਹ ਵਿਸ਼ੇਸ਼ ਮੌਕਾ ਸਮਾਜ ਵਿਚ ਸ਼ਾਂਤੀ ਅਤੇ ਸਦਭਾਵਨਾ ਨੂੰ ਹੋਰ ਡੂੰਘਾ ਕਰੇ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ ਕਿ ਈਸਟਰ ਦੀਆਂ ਸ਼ੁੱਭਕਾਮਨਾਵਾਂ! ਇਹ ਵਿਸ਼ੇਸ਼ ਮੌਕੇ ਸਾਡੇ ਸਮਾਜ ਵਿਚ ਸ਼ਾਂਤੀ ਅਤੇ ਸਦਭਾਵਨਾ ਦੀ ਭਾਵਨਾ ਨੂੰ ਹੋਰ ਡੂੰਘਾ ਕਰੇ। ਇਹ ਤਿਉਹਾਰ ਲੋਕਾਂ ਨੂੰ ਸਮਾਜ ਦੀ ਸੇਵਾ ਕਰਨ ਅਤੇ ਗਰੀਬ ਵਾਂਝੇ ਲੋਕਾਂ ਨੂੰ ਸ਼ਕਤੀ ਪ੍ਰਦਾਨ ਕਰਨ ਲਈ ਪ੍ਰੇਰਿਤ ਕਰੇ। ਅਸੀਂ ਇਸ ਦਿਨ ਪ੍ਰਭੂ ਈਸਾ ਮਸੀਹ ਦੇ ਪਵਿੱਤਰ ਵਿਚਾਰਾਂ ਨੂੰ ਯਾਦ ਕਰਦੇ ਹਾਂ।
ਇਹ ਵੀ ਪੜ੍ਹੋ- ਕੇਜਰੀਵਾਲ ਨੇ ਸਰਕਾਰੀ ਸਕੂਲ ਦੀ ਇਮਾਰਤ ਦਾ ਰੱਖਿਆ ਨੀਂਹ ਪੱਥਰ, ਬੋਲੇ- ਸਿਸੋਦੀਆ ਨੇ ਹੀ ਬਦਲੀ ਸਕੂਲਾਂ ਦੀ ਨੁਹਾਰ
ਦੱਸ ਦੇਈਏ ਕਿ ਦੁਨੀਆ ਭਰ 'ਚ ਈਸਾਈ ਭਾਈਚਾਰੇ ਦੇ ਲੋਕ ਈਸਟਰ ਨੂੰ ਬਹੁਤ ਧੂਮ-ਧਾਮ ਨਾਲ ਮਨਾਉਂਦੇ ਹਨ। ਇਸ ਤਿਉਹਾਰ ਨੂੰ ਲੈ ਕੇ ਅਜਿਹੀ ਮਾਨਤਾ ਹੈ ਕਿ ਗੁੱਡ ਫਰਾਈ ਡੇ ਦੇ ਦਿਨ ਸੂਲੀ 'ਤੇ ਚੜ੍ਹਾਏ ਜਾਣ ਦੇ ਤੀਜੇ ਦਿਨ ਈਸਾ ਮਸੀਹ ਮੁੜ ਜਿਊਂਦੇ ਹੋ ਗਏ ਸਨ।
ਇਹ ਵੀ ਪੜ੍ਹੋ- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ 'ਪਾਇਲਟ ਅਵਤਾਰ', ਸੁਖੋਈ-30 MKI ਲੜਾਕੂ ਜਹਾਜ਼ 'ਚ ਭਰੀ ਉੱਡਾਣ
ਮੱਧ ਪ੍ਰਦੇਸ਼ : ਮਿਸ਼ਨਰੀ ਸਕੂਲ ਦੀ ਪ੍ਰਯੋਗਸ਼ਾਲਾ ’ਚ ਮਿਲਿਆ ਮਨੁੱਖੀ ਭਰੂਣ
NEXT STORY