ਤੇਜ਼ਪੁਰ- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸ਼ਨੀਵਾਰ ਯਾਨੀ ਕਿ ਅੱਜ 'ਪਾਇਲਟ ਅਵਤਾਰ' 'ਚ ਨਜ਼ਰ ਆਈ। ਉਨ੍ਹਾਂ ਨੇ ਤੇਜ਼ਪੁਰ ਹਵਾਈ ਫ਼ੌਜ ਸਟੇਸ਼ਨ ਤੋਂ ਸੁਖੋਈ-30 MKI ਲੜਾਕੂ ਜਹਾਜ਼ ਵਿਚ ਉੱਡਾਣ ਭਰੀ। ਇਹ ਕਿਸੇ ਲੜਾਕੂ ਜਹਾਜ਼ ਦੀ ਉਨ੍ਹਾਂ ਦੀ ਪਹਿਲੀ ਉਡਾਣ ਸੀ। ਰਾਸ਼ਟਰਪਤੀ ਤਿੰਨੋਂ ਸੈਨਾਵਾਂ ਦੀ ਸਰਵਉੱਚ ਕਮਾਂਡਰ ਹੈ। ਉਹ ਫ਼ਿਲਹਾਲ ਆਸਾਮ ਦੀ ਯਾਤਰਾ 'ਤੇ ਹੈ। ਰਾਸ਼ਟਰਪਤੀ ਮੁਰਮੂ ਦੇ ਤੇਜਪੁਰ ਪਹੁੰਚਣ 'ਤੇ ਏਅਰ ਫੋਰਸ ਦੇ ਫ਼ੌਜੀਆਂ ਵਲੋਂ ਗਾਰਡ ਆਫ਼ ਆਨਰ ਦਿੱਤਾ ਗਿਆ। ਰਾਸ਼ਟਰਪਤੀ ਦਾ ਆਸਾਮ ਦੇ ਦੌਰੇ ਦਾ ਅੱਜ ਤੀਜਾ ਦਿਨ ਹੈ।
ਇਹ ਵੀ ਪੜ੍ਹੋ- ਰਾਘਵ ਚੱਢਾ ਨੇ ਵਿੱਤ ਮੰਤਰੀ ਨੂੰ ਲਿਖੀ ਚਿੱਠੀ, ਕਿਸਾਨਾਂ ਲਈ ਮੰਗਿਆ ਵਿਸ਼ੇਸ਼ ਪੈਕੇਜ

ਸੁਖੋਈ-30 MKI ਲੜਾਕੂ ਜਹਾਜ਼ ਦੋ ਸੀਟਾਂ ਵਾਲਾ ਬਹੁ-ਉਦੇਸ਼ੀ ਲੜਾਕੂ ਜਹਾਜ਼ ਹੈ। ਇਸ ਤੋਂ ਪਹਿਲਾਂ ਸਾਲ 2009 'ਚ ਤਤਕਾਲੀਨ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਮੋਹਰੀ ਮੋਰਚੇ ਦੇ ਲੜਾਕੂ ਜਹਾਜ਼ ਵਿਚ ਉੱਡਾਣ ਭਰ ਚੁੱਕੀ ਹੈ। ਪ੍ਰਤਿਭਾ ਦੇਵੀ ਸਿੰਘ ਪਾਟਿਲ ਨੇ ਵੀ ਇਹ ਰਿਕਾਰਡ ਰਚਿਆ ਸੀ। ਉਸ ਦੌਰਾਨ ਉਨ੍ਹਾਂ ਨੇ ਪੁਣੇ ਦੇ ਲੋਹਗਾਂਵ ਏਅਰਫੋਰਸ ਬੇਸ ਤੋਂ ਸੁਖੋਈ ਜਹਾਜ਼ ਵਿਚ ਉੱਡਾਣ ਭਰੀ ਸੀ।
ਇਹ ਵੀ ਪੜ੍ਹੋ- ਸੁੱਖੂ ਸਰਕਾਰ ਨੇ 51 ਸਾਲ ਪੁਰਾਣੇ ਕਾਨੂੰਨ 'ਚ ਕੀਤੀ ਸੋਧ, ਧੀਆਂ ਨੂੰ ਦਿੱਤਾ ਪੁੱਤਾਂ ਦੇ ਬਰਾਬਰ ਦਾ ਅਧਿਕਾਰ
ਦੱਸ ਦੇਈਏ ਕਿ ਇਸ ਲੜਾਕੂ ਜਹਾਜ਼ ਨੂੰ ਰੂਸੀ ਕੰਪਨੀ ਸੁਖੋਈ ਨੇ ਵਿਕਸਿਤ ਕੀਤਾ ਹੈ ਅਤੇ ਇਸ ਦੇ ਨਿਰਮਾਣ ਲਾਇਸੈਂਸ ਤਹਿਤ ਭਾਰਤ ਦੇ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (HAL) ਨੇ ਕੀਤਾ ਹੈ। ਇਸ ਜਹਾਜ਼ ਦੀ ਵੱਧ ਤੋਂ ਵਧ ਗਤੀ 2120 ਕਿਲੋਮੀਟਰ ਪ੍ਰਤੀਘੰਟਾ ਹੈ। ਜਦਕਿ ਉੱਚਾਈ 'ਤੇ ਰੇਂਜ 3000 ਕਿਲੋਮੀਟਰ ਹੈ।

ਇਹ ਵੀ ਪੜ੍ਹੋ- ਇਕ ਪਲ 'ਚ ਤਿੰਨ ਭਰਾਵਾਂ ਦੀ ਮੌਤ, ਪਰਿਵਾਰ 'ਚ ਵਿਛੇ ਸੱਥਰ, ਮਹੀਨੇ ਬਾਅਦ ਹੋਣਾ ਸੀ ਇਕ ਦਾ ਵਿਆਹ

ਅਤੀਕ ਅਹਿਮਦ ’ਤੇ ਮੁੜ ਕੱਸਿਆ ਕਾਨੂੰਨੀ ਸ਼ਿਕੰਜਾ, ਇਕ ਹੋਰ ਅਗਵਾ ਦੇ ਕੇਸ ’ਚ ਦੋਸ਼ ਤੈਅ, ਹੋਵੇਗੀ ਸਜ਼ਾ
NEXT STORY