ਨਵੀਂ ਦਿੱਲੀ/ਚੰਡੀਗੜ੍ਹ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਰਿਆਣਾ 'ਚ ਵਿਰੋਧੀਆਂ 'ਤੇ ਨਿਸ਼ਾਨਾ ਵਿੰਨ੍ਹਣਗੇ। ਹਰਿਆਣਾ 'ਚ ਪ੍ਰਧਾਨ ਮੰਤਰੀ ਪਹਿਲਾਂ ਫਤਿਹਾਬਾਦ ਅਤੇ ਫਿਰ ਕਰੂਕਸ਼ੇਤਰ 'ਚ ਚੋਣ ਰੈਲੀ ਨੂੰ ਸੰਬੋਧਿਤ ਕਰਨਗੇ। ਦੋਵਾਂ ਰੈਲੀਆਂ ਲਈ ਸਖਤ ਸੁਰੱਖਿਆ ਕੀਤੀ ਗਈ ਹੈ।
ਭਾਜਪਾ ਨੇ ਹਰਿਆਣਾ 'ਚ ਮਿਸ਼ਨ 10 ਫਤਿਹ ਬਣਾ ਰੱਖਿਆ ਹੈ ਅਤੇ ਇਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਰਿਆਣਾ ਦੌਰਾ ਮਹੱਤਵਪੂਰਨ ਨਿਭਾ ਸਕਦੇ ਹਨ। ਉਹ ਬੁੱਧਵਾਰ ਨੂੰ ਪਹਿਲਾਂ ਇਨੈਲੋ ਸੁਪ੍ਰੀਮੋ ਓਮ ਪ੍ਰਕਾਸ਼ ਚੌਟਾਲਾ ਦੇ ਮਸ਼ਹੂਰ ਗੜ੍ਹ ਫਤਿਹਾਬਾਦ 'ਚ ਗਰਜਣਗੇ ਅਤੇ ਇਸ ਤੋਂ ਬਾਅਦ ਮਹਾਭਾਰਤ ਦੀ ਧਰਤੀ ਕਰੂਕਸ਼ੇਤਰ 'ਚ ਪਹੁੰਚਣਗੇ। ਭਾਜਪਾ ਦਾ ਉਦੇਸ਼ ਹਰਿਆਣਾ ਦੀਆਂ ਸਾਰੀਆਂ 10 ਸੀਟਾਂ ਜਿੱਤਣ ਦਾ ਹੈ। ਲੋਕ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਤਿਹਾਬਾਦ 'ਚ ਹੋ ਰਹੀ ਰੈਲੀ 20 ਸਾਲਾਂ ਬਾਅਦ ਹਰਿਆਣਾ 'ਚ ਪਹਿਲੀ ਰੈਲੀ ਹੋਵੇਗੀ। ਫਤਿਹਾਬਾਦ ਅਤੇ ਕਰੂਕਸ਼ੇਤਰ 'ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।
ਮੁੰਬਈ 'ਚ ਰਨ ਵੇਅ ਨੂੰ ਛੱਡ ਕੇ ਅੱਗੇ ਨਿਕਲ ਗਿਆ ਜਹਾਜ਼, ਯਾਤਰੀ ਹੋਏ ਪਰੇਸ਼ਾਨ
NEXT STORY