ਨਵੀਂ ਦਿੱਲੀ— ਦਿੱਲੀ 'ਚ ਆਮ ਆਦਮੀ ਪਾਰਟੀ 'ਚ ਦਰਾਰ ਸਾਫ਼ ਦਿਖਾਈ ਦੇ ਰਹੀ ਹੈ। 'ਆਪ' ਦੇ ਦਫ਼ਤਰ ਦੇ ਬਾਹਰ ਪੋਸਟਰ ਲਾਏ ਗਏ ਹਨ, ਜਿਸ 'ਚ ਵਿਸ਼ਵਾਸ ਨੂੰ ਗੱਦਾਰ, ਧੋਖੇਬਾਜ਼ ਦੱਸ ਕੇ ਪਾਰਟੀ 'ਚੋਂ ਕੱਢਣ ਦੀ ਮੰਗ ਕੀਤੀ ਗਈ ਹੈ। ਪੋਸਟਰ 'ਚ ਲਿਖਿਆ ਹੈ ਕਿ ਭਾਜਪਾ ਦਾ ਯਾਰ ਹੈ ਕਵੀ ਨਹੀਂ ਗੱਦਾਰ ਹੈ, ਅਜਿਹੇ ਧੋਖੇਬਾਜ਼ਾਂ ਨੂੰ ਬਾਹਰ ਕਰੋ, ਬਾਹਰ ਕਰੋ। ਇਸ ਦਾ ਜਵਾਬ ਦਿੰਦੇ ਹੋਏ ਕੁਮਾਰ ਵਿਸ਼ਵਾਸ ਨੇ ਕਿਹਾ ਕਿ ਜਦੋਂ ਵੀ ਕੋਈ ਚੰਗਾ ਯੱਗ ਹੁੰਦਾ ਹੈ, ਤਾਂ ਖਰ, ਦੂਸ਼ਣ ਅਤੇ ਤਾੜਕਾ ਜ਼ਰੂਰ ਆਉਂਦੇ ਹਨ। ਪਿਛਲੀ ਹਾਰ ਜੋ ਸਾਨੂੰ ਮਿਲੀ ਹੈ, ਉਸ ਕਾਰਨ ਵਰਕਰ ਪਛਾਣਦੇ ਹਨ।
ਪੋਸਟਰ 'ਚ ਕੁਮਾਰ ਵਿਸ਼ਵਾਸ ਦਾ ਕਾਲਾ ਸੱਚ ਦੱਸਣ ਲਈ ਪਾਰਟੀ ਨੇਤਾ ਦਿਲੀਪ ਪਾਂਡੇ ਦਾ ਆਭਾਰ ਵੀ ਜ਼ਾਹਰ ਕੀਤਾ ਗਿਆ ਹੈ। ਹਾਲਾਂਕਿ ਇਸ ਪੋਸਟਰ 'ਚ ਜਾਰੀ ਕਰਨ ਵਾਲੀ ਕੋਈ ਜਾਣਕਾਰੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ 'ਆਪ' ਦੇ ਨੇਤਾ ਦਿਲੀਪ ਪਾਂਡੇ ਨੇ ਟਵੀਟ ਕਰ ਕੇ ਕੁਮਾਰ ਵਿਸ਼ਵਾਸ ਤੋਂ ਸਵਾਲ ਪੁੱਛਿਆ ਸੀ ਕਿ ਉਹ ਵਸੁੰਧਰਾ ਦੀ ਭਾਜਪਾ ਸਰਕਾਰ 'ਤੇ ਸਵਾਲ ਕਿਉਂ ਚੁੱਕ ਰਹੇ ਹਨ। ਦਿਲੀਪ ਪਾਂਡੇ ਦੇ ਉਸ ਟਵੀਟ ਤੋਂ ਬਾਅਦ 'ਆਪ' 'ਚ ਕਾਫੀ ਬਵਾਲ ਹੋਇਆ।
ਮਹਿਲਾ ਪੁਲਸ ਅਧਿਕਾਰੀ ਰਿਸ਼ਤਵ ਲੈਂਦੀ ਹੋਈ ਗ੍ਰਿ੍ਰਫਤਾਰ, ਇਕ ਲੱਖ ਦੀ ਕੀਤੀ ਸੀ ਮੰਗ
NEXT STORY