ਨਵੀਂ ਦਿੱਲੀ– ਸੋਸ਼ਲ ਮੀਡੀਆ ਸਟਾਰ ਤੰਜ਼ਾਨੀਆ ਦੇ ਭਰਾ-ਭੈਣ ਕਿਲੀ ਪਾਲ ਅਤੇ ਨੀਮਾ ਪਾਲ ਦੀ ਜੋੜੀ ਕਾਫ਼ੀ ਪ੍ਰਸਿੱਧ ਹੋ ਗਈ ਹੈ। ਭਾਰਤੀ ਗਾਣਿਆਂ ਦੇ ਲਿਪ-ਸਿੰਕ ਨੇ ਉਨ੍ਹਾਂ ਨੂੰ ਇੰਨਾ ਮਸ਼ਹੂਰ ਕਰ ਦਿੱਤਾ ਕਿ ਇਹ ਗੱਲ ਜਨਤਾ ਹੀ ਨਹੀਂ ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਜਾ ਪਹੁੰਚੀ। ਐਤਵਾਰ ਨੂੰ ‘ਮਨ ਕੀ ਬਾਤ’ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਲੀ ਪਾਲ ਅਤੇ ਨੀਮਾ ਦਾ ਜ਼ਿਕਰ ਕੀਤਾ।
ਇਹ ਵੀ ਪੜ੍ਹੋ: ਸੋਸ਼ਲ ਮੀਡੀਆ ਸਟਾਰ Kili Paul ਨੇ ਲੋਕਾਂ ਦੇ ਦਿਲਾਂ ’ਚ ਬਣਾਈ ਖ਼ਾਸ ਥਾਂ, ਭਾਰਤੀ ਹਾਈ ਕਮਿਸ਼ਨ ਵਲੋਂ ਸਨਮਾਨਤ
ਪ੍ਰਧਾਨ ਮੰਤਰੀ ਨੇ ‘ਮਨ ਕੀ ਬਾਤ’ ਵਿਚ ਕਿਲੀ ਅਤੇ ਨੀਮਾ ਬਾਰੇ ਚਰਚਾ ਕਰਦੇ ਹੋਏ ਕਿਹਾ, ‘‘ਭਾਰਤੀ ਸੱਭਿਆਚਾਰ ਅਤੇ ਆਪਣੀ ਵਿਰਾਸਤ ਦੀ ਗੱਲ ਕਰਦੇ ਹੋਏ ਮੈਂ ਅੱਜ ਤੁਹਾਨੂੰ ਮਨ ਕੀ ਬਾਤ ’ਚ ਦੋ ਲੋਕਾਂ ਨਾਲ ਮਿਲਵਾਉਣਾ ਚਾਹੁੰਦਾ ਹਾਂ। ਇਨ੍ਹੀਂ ਦਿਨੀਂ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ’ਤੇ ਤੰਜ਼ਾਨੀਆ ਦੇ ਦੋ ਭੈਣ-ਭਰਾ ਕਿਲੀ ਪਾਲ ਤੇ ਉਨ੍ਹਾਂ ਦੀ ਭੈਣ ਨੀਮਾ ਬਹੁਤ ਚਰਚਾ ’ਚ ਹੈ। ਮੈਨੂੰ ਪੱਕਾ ਭਰੋਸਾ ਹੈ ਕਿ ਤੁਸੀਂ ਵੀ ਉਨ੍ਹਾਂ ਬਾਰੇ ਜ਼ਰੂਰ ਸੁਣਿਆ ਹੋਵੇਗਾ। ਉਨ੍ਹਾਂ ਅੰਦਰ ਭਾਰਤੀ ਸੰਗੀਤ ਨੂੰ ਲੈ ਕੇ ਇਕ ਜਨੂੰਨ ਹੈ, ਇਕ ਦੀਵਾਨਗੀ ਹੈ ਅਤੇ ਇਸ ਵਜ੍ਹਾ ਤੋਂ ਉਹ ਕਾਫੀ ਲੋਕਪ੍ਰਿਅ ਹਨ। ਲਿਪ-ਸਿੰਕ ਦੇ ਉਨ੍ਹਾਂ ਦੇ ਤਰੀਕੇ ਤੋਂ ਪਤਾ ਲੱਗਦਾ ਹੈ ਕਿ ਇਸ ਲਈ ਉਹ ਕਿੰਨੀ ਜ਼ਿਆਦਾ ਮਿਹਨਤ ਕਰਦੇ ਹਨ।
ਇਹ ਵੀ ਪੜ੍ਹੋ: ਯੂਕ੍ਰੇਨ ’ਚ ਫਸੇ ਹਰ ਭਾਰਤੀ ਨੂੰ ਵਾਪਸ ਲਿਆਉਣ ਲਈ ਦਿਨ-ਰਾਤ ਕੰਮ ਕਰ ਰਹੇ ਹਾਂ : PM ਮੋਦੀ
ਪ੍ਰਧਾਨ ਮੰਤਰੀ ਮੋਦੀ ਵਲੋਂ ਕਿਸੇ ਦੇ ਹੁਨਰ ਨੂੰ ਇੰਨਾ ਸਨਮਾਨ ਮਿਲਣਾ ਆਪਣੇ ਆਪ ’ਚ ਬਹੁਤ ਵੱਡੀ ਉਪਲੱਬਧੀ ਹੈ। ਕਿਲੀ ਅਤੇ ਨੀਮਾ ਨੇ ਭਾਰਤੀ ਫਿਲਮਾਂ ਦੇ ਕਈ ਗਾਣਿਆਂ ’ਚ ਬਿਹਤਰ ਲਿਪ-ਸਿੰਕ ਕੀਤੀ ਹੈ। ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਮੰਨੋਰਜਨ ਦਾ ਇਹ ਤਰੀਕਾ ਹਰ ਕਿਸੇ ਨੂੰ ਪਸੰਦ ਹੈ। ਹਾਲ ’ਚ ਹੀ ਗਣਤੰਤਰ ਦਿਵਸ ਮੌਕੇ ਸਾਡਾ ਰਾਸ਼ਟਰ ਗੀਤ ‘ਜਨ-ਗਨ-ਮਨ’ ਗਾਉਂਦੇ ਹੋਏ ਉਨ੍ਹਾਂ ਦੀ ਵੀਡੀਓ ਖੂਬ ਵਾਇਰਲ ਹੋਇਆ ਸੀ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਲਤਾ ਦੀਦੀ ਦਾ ਇਕ ਗਾਣਾ ਗਾ ਕੇ ਉਨ੍ਹਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਸੀ। ਮੈਂ ਇਸ ਸ਼ਾਨਦਾਰ ਰਚਨਾਤਮਕਤਾ ਲਈ ਇਨ੍ਹਾਂ ਦੋਹਾਂ ਭੈਣ-ਭਰਾ ਕਿਲੀ ਅਤੇ ਨੀਮਾ, ਉਨ੍ਹਾਂ ਦੀ ਬਹੁਤ ਸ਼ਲਾਘਾ ਕਰਦਾ ਹਾਂ। ਕੁਝ ਦਿਨ ਪਹਿਲਾਂ ਤੰਜ਼ਾਨੀਆ ’ਚ ਭਾਰਤੀ ਦੂਤਘਰ ’ਚ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ ਹੈ।
ਇਹ ਵੀ ਪੜ੍ਹ- ‘ਆਪਰੇਸ਼ਨ ਗੰਗਾ’ ਜਾਰੀ; ਬੁਖਾਰੈਸਟ ਤੋਂ 198 ਭਾਰਤੀਆਂ ਨੂੰ ਲੈ ਕੇ ਚੌਥੀ ਉਡਾਣ ਦਿੱਲੀ ਲਈ ਰਵਾਨਾ
ਮਾਤਮ ’ਚ ਬਦਲੀਆਂ ਵਿਆਹ ਦੀਆਂ ਖ਼ੁਸ਼ੀਆਂ, ਸੜਕ ਹਾਦਸੇ ’ਚ ਨੌਜਵਾਨ ਦੀ ਮੌਤ
NEXT STORY