ਇੰਟਰਨੈਸ਼ਨਲ ਡੈਸਕ- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਦਿਨਾਂ ਦੌਰੇ ਦੌਰਾਨ ਉਜ਼ਬੇਕਿਸਤਾਨ ਪਹੁੰਚੇ ਹੋਏ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ ਉਜ਼ਬੇਕਿਸਤਾਨੀ ਰਾਸ਼ਟਰਪਤੀ ਸ਼ਵਕਤ ਮਿਰਜ਼ੀਯੋਯੇਵ ਵਿਚਕਾਰ ਹੋਈ ਉੱਚ-ਪੱਧਰੀ ਬੈਠਕ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਆਪਣੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਦਿਆਂ 'ਵਿਆਪਕ ਰਣਨੀਤਕ ਭਾਈਵਾਲੀ' 'ਚ ਤਬਦੀਲ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸਾਲ 2030 ਤੱਕ ਦੋਵਾਂ ਦੇਸ਼ਾਂ ਵਿਚਾਲੇ ਸਾਲਾਨਾ ਵਪਾਰ ਨੂੰ 5 ਅਰਬ ਅਮਰੀਕੀ ਡਾਲਰ ਤੱਕ ਪਹੁੰਚਾਉਣ ਦਾ ਅਹਿਮ ਟੀਚਾ ਰੱਖਿਆ ਗਿਆ ਹੈ, ਜੋ ਕਿ ਮੌਜੂਦਾ ਸਮੇਂ ਲਗਭਗ 1 ਅਰਬ ਡਾਲਰ ਦੇ ਆਸ-ਪਾਸ ਹੈ।
ਇਸ ਮੁਲਾਕਾਤ ਦੌਰਾਨ ਸਿਵਲ ਨਿਊਕਲੀਅਰ ਊਰਜਾ ਖੇਤਰ 'ਚ ਸਹਿਯੋਗ ਵਧਾਉਂਦਿਆਂ, ਉਜ਼ਬੇਕਿਸਤਾਨ ਤੋਂ ਭਾਰਤ ਨੂੰ ਲੰਬੇ ਸਮੇਂ ਲਈ ਯੂਰੇਨੀਅਮ ਦੀ ਸਪਲਾਈ ਯਕੀਨੀ ਬਣਾਉਣ ਵਾਸਤੇ ਇੱਕ ਸਾਂਝੇ ਫ੍ਰੇਮਵਰਕ 'ਤੇ ਸਹਿਮਤੀ ਬਣੀ ਹੈ। ਦੋਵਾਂ ਦੇਸ਼ਾਂ ਨੇ ਫ਼ੌਜੀ ਉਪਕਰਨਾਂ ਦੀ ਮਿਲ ਕੇ ਖੋਜ ਅਤੇ ਨਿਰਮਾਣ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ ਅੱਤਵਾਦ, ਕੱਟੜਪੰਥੀ ਅਤੇ ਵੱਖਵਾਦ ਵਿਰੁੱਧ Zero Tolerance ਦੀ ਨੀਤੀ ਅਪਣਾਉਣ ਦਾ ਅਹਿਦ ਦੁਹਰਾਇਆ ਗਿਆ।
ਇਹ ਵੀ ਪੜ੍ਹੋ- ਭਾਰਤ ਦੀ ਸਰਹੱਦ 'ਤੇ Water Bomb ! ਵੱਡਾ ਖ਼ਤਰਾ ਬਣਿਆ ਗੁਆਂਢੀ ਮੁਲਕ ਦਾ ਇਹ ਪ੍ਰੋਜੈਕਟ
ਇਸ ਤੋਂ ਇਲਾਵਾ ਦੱਖਣੀ ਉਜ਼ਬੇਕਿਸਤਾਨ 'ਚ ਸਥਿਤ ਪ੍ਰਾਚੀਨ ਬੁੱਧ ਮਠਾਂ 'ਫ਼ਯਾਜ਼ ਤੇਪਾ' ਅਤੇ 'ਕਾਰਾ ਤੇਪਾ' ਦੀ ਪੁਨਰ-ਸੁਰਜੀਤੀ ਅਤੇ ਸਾਂਭ-ਸੰਭਾਲ ਲਈ ਇੱਕ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ ਗਏ। ਇਹ ਸਥਾਨ ਸਿਲਕ ਰੋਡ ਰਾਹੀਂ ਬੁੱਧ ਧਰਮ ਦੇ ਪ੍ਰਚਾਰ-ਪ੍ਰਸਾਰ ਦੇ ਇਤਿਹਾਸਕ ਪ੍ਰਤੀਕ ਹਨ। ਨਾਲ ਹੀ ਦੋਵਾਂ ਦੇਸ਼ਾਂ ਨੇ ਖਣਿਜ, ਖੇਤੀਬਾੜੀ, ਫਾਰਮਾਸਿਊਟੀਕਲ, ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ, ਆਯੁਰਵੇਦ, ਸਿੱਖਿਆ ਅਤੇ ਟੂਰਿਜ਼ਮ ਸਮੇਤ ਕਈ ਮਹੱਤਵਪੂਰਨ ਸਮਝੌਤਿਆਂ 'ਤੇ ਦਸਤਖਤ ਕੀਤੇ।
ਇਸ ਸਹਿਯੋਗ ਦੇ ਸਾਰੇ ਪਹਿਲੂਆਂ ਦੀ ਨਿਗਰਾਨੀ ਲਈ ਵਿਦੇਸ਼ ਮੰਤਰੀਆਂ ਦੇ ਪੱਧਰ 'ਤੇ ਕੌਂਸਲ ਬਣਾਈ ਜਾਵੇਗੀ ਤੇ ਮੌਜੂਦਾ ਜੁਆਇੰਟ ਕਮਿਸ਼ਨ ਦੇ ਪੱਧਰ ਨੂੰ ਵਧਾ ਕੇ ਮੰਤਰੀ ਲੈਵਲ ਤੱਕ ਕੀਤਾ ਜਾਵੇਗਾ। ਇਸ ਦੇ ਨਾਲ-ਨਾਲ ਦੋਵਾਂ ਦੇਸ਼ਾਂ ਦੇ ਕਾਰੋਬਾਰੀਆਂ ਅਤੇ ਉਦਯੋਗਪਤੀਆਂ ਦੀ ਮੀਟਿੰਗ ਲਈ ਸਾਂਝਾ ਬਿਜ਼ਨੈੱਸ ਸੰਮੇਲਨ ਆਯੋਜਿਤ ਕੀਤਾ ਜਾਵੇਗਾ।
ਇਸ ਮੁਲਾਕਾਤ ਮਗਰੋਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਜ਼ਬੇਕਿਸਤਾਨ ਮੱਧ ਏਸ਼ੀਆ ਦੇ ਕੇਂਦਰ 'ਚ ਸਥਿਤ ਹੈ ਅਤੇ ਭਾਰਤ-ਉਜ਼ਬੇਕਿਸਤਾਨ ਦੀ ਮਜ਼ਬੂਤ ਭਾਈਵਾਲੀ ਪੂਰੇ ਖੇਤਰ ਵਿੱਚ ਅਮਨ, ਤਰੱਕੀ ਅਤੇ ਖੁਸ਼ਹਾਲੀ ਲਿਆਵੇਗੀ।
ਇਹ ਵੀ ਪੜ੍ਹੋ- ਤੁਸੀਂ ਵੀ ਵਰਤਦੇ ਹੋ ਇਸ ਕੰਪਨੀ ਦੇ ਮਸਾਲੇ ਤਾਂ ਹੋ ਜਾਓ ਸਾਵਧਾਨ ! FSSAI ਨੇ ਲਾ'ਤਾ ਬੈਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਆਟੋ ਤੇ ਟਰੱਕ ਵਿਚਾਲੇ ਭਿਆਨਕ ਟੱਕਰ ! ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ, 3 ਗੰਭੀਰ ਜ਼ਖ਼ਮੀ
NEXT STORY